ਦਾਨ ਕੀਤੇ ਟ੍ਰੈਕਟਰ ਹੜ੍ਹ ਪੀੜਤਾਂ ਦੇ ਜਾਂ ਸੰਸਥਾ ਦੇ? ਮਨਕੀਰਤ ਔਲਖ ਨੇ ਸਾਫ਼ ਕੀਤੀ ਗੱਲ
Thursday, Sep 25, 2025 - 05:26 PM (IST)

ਜਲੰਧਰ (ਵੈੱਬ ਡੈਸਕ): ਹੜ੍ਹਾਂ ਦੌਰਾਨ ਲੋਕਾਂ ਦੀ ਸੇਵਾ ਕਰਕੇ ਚਰਚਾ ਵਿਚ ਚੱਲ ਰਹੇ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਟ੍ਰੈਕਟਰਾਂ ਵਾਲੇ ਵਿਵਾਦ 'ਤੇ ਸਥਿਤੀ ਸਪਸ਼ਟ ਕੀਤੀ ਹੈ। 'ਜਗ ਬਾਣੀ' ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਮਨਕੀਰਤ ਔਲਖ ਨੇ ਦੱਸਿਆ ਕਿ ਇਹ ਟ੍ਰੈਕਟਰ ਲੋਕਾਂ ਲਈ ਹੀ ਹਨ ਤੇ ਸੰਸਥਾ ਨੂੰ ਇਨ੍ਹਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ਜਾਮ! ਪ੍ਰਵਾਸੀਆਂ ਨੇ ਰੋਕੀ ਆਵਾਜਾਈ
ਮਨਕੀਰਤ ਔਲਖ ਨੇ ਕਿਹਾ ਕਿ ਉਨ੍ਹਾਂ ਨੇ ਸੇਵਾ ਕਰਦਿਆਂ ਸੋਚਿਆ ਕਿ ਹੜ੍ਹਾਂ ਮਗਰੋਂ ਖੇਤਾਂ ਵਿਚ ਜਮ੍ਹਾਂ ਹੋਣ ਵਾਲੀ ਰੇਤ ਨੂੰ ਚੁੱਕਣ ਲਈ ਲੋਕਾਂ ਨੂੰ ਟ੍ਰੈਕਟਰਾਂ ਦੀ ਲੋੜ ਪਵੇਗੀ। ਇਸ ਲਈ ਉਨ੍ਹਾਂ ਨੇ 100 ਟ੍ਰੈਕਟਰ ਦੇਣ ਦਾ ਫ਼ੈਸਲਾ ਕੀਤਾ ਸੀ। ਇਸੇ ਤਹਿਤ ਉਨ੍ਹਾਂ ਨੇ 10 ਟ੍ਰੈਕਟਰ ਸਮਾਜ ਸੇਵੀ ਸੰਸਥਾ 'ਗਲੋਬਲ ਸਿੱਖ' ਨੂੰ ਦਿੱਤੇ। ਉਨ੍ਹਾਂ ਸਾਫ਼ ਕੀਤਾ ਕਿ ਸੰਸਥਾ ਨੂੰ ਸਿਰਫ਼ ਟ੍ਰੈਕਟਰ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੜ੍ਹਾਂ ਤੋਂ ਬਾਅਦ ਵੀ ਲੋੜਵੰਦ ਲੋਕ ਸੰਸਥਾ ਤੋਂ ਇਹ ਟ੍ਰੈਕਟਰ ਲਿਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 'ਗਲੋਬਲ ਸਿੱਖਸ' ਸੰਸਥਾ ਨੇ ਇਹ ਵਾਅਦਾ ਕੀਤਾ ਹੈ ਕਿ ਉਹ ਇਨ੍ਹਾਂ ਟ੍ਰੈਕਟਰਾਂ ਵਿਚ ਤੇਲ ਵੀ ਕੋਲੋਂ ਪਵਾ ਕੇ ਦੇਣਗੇ। ਮਨਕੀਰਤ ਨੇ ਕਿਹਾ ਕਿ ਅਗਲੇ 10 ਟ੍ਰੈਕਟਰ ਵੀ ਅਸੀਂ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਵਾਲੇ, ਗੁਰੂ ਕੇ ਬਾਗ ਵਾਲਿਆਂ ਨੂੰ ਦੇ ਰਹੇ ਹਾਂ, ਤਾਂ ਜੋ ਉਹ ਲੋੜਵੰਦਾਂ ਦੀ ਸੇਵਾ ਕਰ ਸਕਣ। ਇਹ ਟ੍ਰੈਕਟਰ ਵੀ ਲੋਕਾਂ ਲਈ ਹੀ ਹੋਣਗੇ, ਤੇ ਲੋਕ ਲੋੜ ਮੁਤਾਬਕ ਉਨ੍ਹਾਂ ਤੋਂ ਇਹ ਟ੍ਰੈਕਟਰ ਲਿਜਾ ਸਕਣਗੇ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਮਿਲਿਆ ਬੰਬ! ਇਲਾਕੇ 'ਚ ਪਈਆਂ ਭਾਜੜਾਂ; ਪੁਲਸ ਨੇ ਚੁੱਕ ਲਏ 2 ਸ਼ੱਕੀ ਵਿਅਕਤੀ
ਮਨਕੀਰਤ ਔਲਖ ਨੇ ਕਿਹਾ ਕਿ ਉਨ੍ਹਾਂ ਨੇ 100 ਟ੍ਰੈਕਟਰ ਵੰਡਣ ਦਾ ਐਲਾਨ ਕੀਤਾ ਸੀ ਤੇ ਫ਼ਿਲਹਾਲ ਉਹ ਆਪਣੇ ਟ੍ਰੈਕਟਰ ਹੀ ਵੰਡ ਰਹੇ ਹਨ। ਇਸ ਤੋਂ ਇਲਾਵਾ ਐੱਨ. ਡੀ. ਧੁੱਗੇ ਵੱਲੋਂ 30-40 ਟ੍ਰੈਕਟਰ ਦੇਣ ਦਾ ਵਾਅਦਾ ਕੀਤਾ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਟ੍ਰੈਕਟਰ ਦੇਣ ਦਾ ਕਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਆਪਣੇ ਟ੍ਰੈਕਟਰ ਵੰਡ ਕੇ ਫ਼ਿਰ ਅਸੀਂ ਉਹ ਟ੍ਰੈਕਟਰ ਵੰਡਾਂਗੇ। ਇਸ ਤੋਂ ਇਲਾਵਾ ਜੇ ਭਵਿੱਖ ਵਿਚ ਹੋਰ ਟ੍ਰੈਕਟਰਾਂ ਦੀ ਵੀ ਲੋੜ ਪਈ ਤਾਂ ਉਹ ਵੀ ਵੰਡਾਂਗੇ।
ਪੂਰੀ ਇੰਟਰਵਿਊ ਵੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ-
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8