ਜਲੰਧਰ ਵਿਖੇ ਕੇਸ ਲੜਦਿਆਂ ''ਆਸ਼ਿਆਨੇ'' ਦੇ ਇੰਤਜ਼ਾਰ ''ਚ ਹੀ ਰੁਖ਼ਸਤ ਹੋ ਗਏ ਇਹ 11 ਲੋਕ

03/27/2023 5:12:50 PM

ਜਲੰਧਰ- ਇੰਪਰੂਵਮੈਂਟ ਟਰੱਸਟ ਦੀਆਂ ਤਿੰਨ ਕਾਲੋਨੀਆਂ ਸੂਰਿਆ ਇਨਕਲੇਵ ਐਕਸਟੈਨਸ਼ਨ, ਬੀਬੀ ਭਾਨੀ ਫਲੈਟ ਕੰਪਲੈਕਸ ਅਤੇ ਇੰਦਰਾਪੁਰਮ ਵਿਚ ਕਈ ਸਾਲ ਤੋਂ ਲੋਕ ਸਹੂਲਤਾਂ ਦੇ ਇੰਤਜ਼ਾਰ ਵਿਚ ਹਨ ਤਾਂਕਿ ਲੋਕ ਆਪਣੇ ਫਲੈਟ ਵਿਚ ਜਾ ਸਕਣ ਅਤੇ ਜਿਨ੍ਹਾਂ ਨੇ ਫਲੈਟ ਖਰੀਦੇ ਹਨ, ਉਹ ਮਕਾਨ ਬਣਾ ਸਕਣ। ਇਹ ਕਾਲੋਨੀਆਂ 2008, 2010 ਅਤੇ 2011 ਵਿਚ ਲਾਂਚ ਕੀਤੀਆਂ ਗਈਆਂ ਸਨ। ਇਨ੍ਹਾਂ ਨੂੰ ਤਿਆਰ ਕਰਨ ਵਿਚ ਜਲੰਧਰ ਇੰਪਰੂਵਮੈਂਟ ਟਰੱਸਟ ਨੇ 6 ਸਾਲ ਲਗਾ ਦਿੱਤੇ। ਇਸ ਦੇ ਬਾਅਦ ਵੀ ਸੜਕ, ਪਾਣੀ, ਹਰਿਆਲੀ, ਰੌਸ਼ਨੀ ਅਤੇ ਸੀਵਰੇਜ ਦੀਆਂ ਅਜਿਹੀਆਂ ਕਮੀਆਂ ਰਹੀਆਂ ਕਿ ਅੱਜ ਤੱਕ ਲੋਕ ਵੱਸ ਨਹੀਂ ਸਕੇ। ਲੰਬੇ ਇੰਤਜ਼ਾਰ ਮਗਰੋਂ 2017 ਵਿਚ ਬੀਬੀ ਭਾਨੀ ਕੰਪਲੈਕਸ ਐਸੋਸੀਏਸ਼ਨ ਉਪਭੋਗਤਾ ਫਾਰਮ ਵਿਚ ਮਾਮਲੇ ਰੱਖੇ ਸਨ, ਜਿਸ ਦੇ ਬਾਅਦ ਲੋਕ ਫਾਰਮ ਪਹੁੰਚੇ। ਇਨ੍ਹਾਂ ਦੀ ਗਿਣਤੀ 200 ਤੋਂ ਵਧੇਰੇ ਸੀ। ਕਈਆਂ ਦੇ ਫ਼ੈਸਲੇ ਆ ਚੁੱਕੇ ਹਨ। ਮੌਜੂਦਾ ਵਿਚ ਵੀ 200 ਤੋਂ ਵੱਧ ਕੇਸ ਇਨ੍ਹਾਂ ਕਾਲੋਨੀਆਂ ਦੇ ਵਿਚਾਰ ਅਧੀਨ ਹਨ। ਇਨਸਾਫ਼ ਦੀ ਇਸ ਲੜਾਈ ਦੌਰਾਨ ਵੱਖ-ਵੱਖ ਕਾਰਨਾਂ ਕਾਰਨ ਹੁਣ ਤੱਕ 11 ਲੋਕਾਂ ਦਾ ਦਿਹਾਂਤ ਹੋ ਚੁੱਕਾ ਹੈ। ਹੁਣ ਬੀਬੀ ਭਾਨੀ ਫਲੈਟ ਅਲਾਟੀ ਐਸੋਸੀਏਸ਼ਨ ਦਾ ਸਾਥ ਲੈ ਕੇ ਉਨ੍ਹਾਂ ਦੇ ਪਰਿਵਾਰ ਵਾਲੇ ਨਿਆਂ ਦੀ ਲੜਾਈ ਲੜ ਰਹੇ ਹਨ। ਜ਼ਿਕਰਯੋਗ ਹੈ ਕਿ ਉਪਭੋਗਤਾ ਫੋਰਮ ਨੂੰ ਹੁਣ ਜ਼ਿਲ੍ਹਾ ਉਪਭੋਗਤਾ ਕਮਿਸ਼ਨ ਕਿਹਾ ਜਾਂਦਾ ਹੈ, ਜਿਸ ਵਿਚ ਲੋਕ ਆਪਣੇ ਮਾਮਲੇ ਰੱਖ ਰਹੇ ਹਨ। 

ਕਈ ਸਾਲ ਕੇਸ ਲੜਿਆ ਪਰ ਜ਼ਿੰਦਗੀ ਹਾਰ ਗਏ 
ਰਾਏ ਸਾਹਿਬ ਨਾਂ ਦੇ ਵਿਅਕਤੀ ਦਾ 2022 ਨੂੰ ਦਿਹਾਂਤ ਹੋ ਗਿਆ ਸੀ। ਸੂਰਿਆ ਇਨਕਲੇਵ ਐਕਸਟੈਨਸ਼ਨ ਦੇ ਪਲਾਟ ਵਿਚ 22 ਲੱਖ ਰੁਪਏ ਫਸੇ ਹੋਏ ਹਨ। ਕੇਸ ਸਟੇਟ ਵਿਚ ਵਿਚਾਰ ਅਧੀਨ ਹਨ। ਇਸੇ ਤਰ੍ਹਾਂ ਸੰਤੋਸ਼ ਦਾ ਅਗਸਤ 2011 ਵਿਚ ਦਿਹਾਂਤ ਹੋ ਗਿਆ ਸੀ। ਬੀਬੀ ਭਾਨੀ ਕੰਪਲੈਕਸ ਵਿਚ 6.50 ਲੱਖ ਫਸੇ ਹਨ। ਬੱਚੇ ਜ਼ਿਲ੍ਹਾ ਉਪਭੋਗਤਾ ਕਮਿਸ਼ਨ ਵਿਚ ਕੇਸ ਲੜਨਗੇ। 

ਇਹ ਵੀ ਪੜ੍ਹੋ : ਜਲੰਧਰ ਦੌਰੇ 'ਤੇ  CM ਭਗਵੰਤ ਮਾਨ, ਵੇਰਕਾ ਪਲਾਂਟ ਸਣੇ ਕਰੋੜਾਂ ਦੇ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

ਫਲੈਟ ਦਾ ਸੁੱਖ਼ ਨਹੀਂ ਮਿਲ ਸਕਿਆ, ਕੇਸ ਲੜਦੇ-ਲੜਦੇ ਤੋੜਿਆ ਦਮ 
ਸਾਲ 2021 ਵਿਚ ਰਾਮ ਆਸਰੇ ਦਾ ਦਿਹਾਂਤ ਹੋ ਗਿਆ ਸੀ। ਉਪਭੋਗਤਾ ਕਮਿਸ਼ਨ ਵਿਚ ਕੇਸ ਜਿੱਤ 'ਤੇ 9.50 ਲੱਖ ਰੁਪਏ ਵਾਪਸ ਨਹੀਂ ਮਿਲੇ। ਕੇਸ ਵਿਚਾਰ ਅਧੀਨ ਹੈ। ਇਸੇ ਤਰ੍ਹਾਂ ਅਸ਼ੋਕ ਕੁਮਾਰੀ ਦਾ 19 ਮਾਰਚ ਨੂੰ ਦਿਹਾਂਤ ਹੋ ਗਿਆ ਸੀ। ਸੂਰਿਆ ਇਨਕਲੇਵ ਦੇ ਪਲਾਟ ਵਿਚ 22 ਲੱਖ ਫਸੇ ਹਨ। ਕੇਸ ਸਟੇਟ ਕਮਿਸ਼ਨ ਵਿਚ ਵਿਚਾਰ ਅਧੀਨ ਹੈ। ਇਸੇ ਤਰ੍ਹਾਂ ਸਤੀਸ਼ ਚਾਵਲਾ ਦਾ 16 ਦਸੰਬਰ 2020 ਨੂੰ ਦਿਹਾਂਤ ਹੋ ਗਿਆ ਸੀ। ਇਨ੍ਹਾਂ ਦੇ 6.50 ਲੱਖ ਰੁਪਏ ਬੀਬੀ ਭਾਨੀ ਫਲੈਟ ਸਕੀਮ ਵਿਚ ਫਸੇ ਹਨ। ਇਸੇ ਤਰ੍ਹਾਂ ਰਾਜਿੰਦਰ ਕਾਲੜਾ ਦਾ 18 ਅਗਸਤ 2020 ਨੂੰ ਦਿਹਾਂਤ ਹੋ ਗਿਆ ਸੀ। ਇੰਦਰਾਪੁਰਮ ਵਿਚ ਫਲੈਟ ਦਾ ਕੇਸ ਜਿੱਤਿਆ ਪਰ 9.50 ਲੱਖ ਦਾ ਇੰਤਜ਼ਾਰ ਹੀ ਰਿਹਾ। 

ਫਲੈਟ ਨਹੀਂ ਮਿਲਿਆ ਵਾਰਸਾਂ ਨੂੰ ਪੈਸੇ ਮਿਲੇ 
ਨਿਰਮਲ ਸਿੰਘ ਦਾ 1 ਜੂਨ 2022 ਵਿਚ ਦਿਹਾਂਤ ਹੋ ਗਿਆ ਸੀ। ਬੀਬੀ ਭਾਨੀ ਫਲੈਟ ਕੰਪਲੈਕਸ ਵਿਚ ਫਲੈਟ ਦੇ ਕਰੀਬ 3.50 ਲੱਖ ਵਾਰਸਾਂ ਨੂੰ ਮਿਲੇ ਸਨ। ਇਸੇ ਤਰ੍ਹਾਂ ਤਿਲਕ ਰਾਜ ਕੁੰਦਰਾ ਦਾ ਨਵੰਬਰ 2021 ਨੂੰ ਦਿਹਾਂਤ ਹੋ ਗਿਆ ਸੀ। ਬੀਬੀ ਭਾਨੀ ਕੰਪਲੈਕਸ ਵਿਚ 10 ਲੱਖ ਫਸੇ। ਉਪਭੋਗਤਾ ਫੋਰਮ ਦੇ ਆਦੇਸ਼ ਦੇ ਪੈਸੇ ਮਿਲਣੇ ਬਾਕੀ। ਇਸੇ ਤਰ੍ਹਾਂ ਕੁਲਵਿੰਦਰ ਸਿੰਘ ਦਾ 6 ਨਵੰਬਰ 2020 ਨੂੰ ਦਿਹਾਂਤ ਹੋ ਗਿਆ ਸੀ। ਕੇਸ ਜਿੱਤਿਆ ਪਰ ਕੀਮਤ ਅਤੇ ਬਿਆਜ਼ ਸਮੇਤ 9.50 ਲੱਖ ਰੁਪਏ ਨਹੀਂ ਮਿਲੇ। 
ਇਸੇ ਤਰ੍ਹਾਂ ਹੇਮਰਾਜ ਜਿੰਦਰ ਦਾ 6 ਦਸੰਬਰ 2006 ਨੂੰ ਦਿਹਾਂਤ ਹੋ ਗਿਆ ਸੀ। 3.50 ਲੱਖ ਰੁਪਏ ਇੰਦਰਾਪੁਰਮ ਫਲੈਟ ਵਿਚ ਫਸੇ ਹੋਏ ਹਨ। ਪਰਿਵਾਰ ਹੁਣ ਕੋਰਟ ਵਿਚ ਜਾਵੇਗਾ। 

ਇਹ ਵੀ ਪੜ੍ਹੋ : ਮੀਂਹ ਤੇ ਹਨੇਰੀ ਨੇ ਕਿਸਾਨਾਂ ਦੀ ਫ਼ਸਲ ਕੀਤੀ ਤਬਾਹ, ਜਾਣੋ ਅਗਲੇ ਦਿਨਾਂ ਤੱਕ ਕਿਹੋ-ਜਿਹਾ ਰਹੇਗਾ ਮੌਸਮ

ਕੇਸ ਜਿੱਤਿਆ ਪਰ 13 ਲੱਖ ਮਿਲਣ ਦਾ ਰਿਹਾ ਇੰਤਜ਼ਾਰ 
ਸੰਤੋਸ਼ ਖੁਰਾਣਾ ਦਾ 31 ਮਾਰਚ 2021 ਨੂੰ ਦਿਹਾਂਤ ਹੋ ਗਿਆ ਸੀ। ਉਪਭੋਗਤਾ ਫਾਰਮ ਵਿਚ ਕੇਸ ਜਿੱਤਿਆ ਪਰ ਜ਼ਿੰਦਗੀ ਭਰ 13 ਲੱਖ ਇੰਤਜ਼ਾਰ ਹੀ ਰਿਹਾ। ਬੀਬੀ ਭਾਨੀ ਕੰਪਲੈਕਸ ਅੱਜ ਵੀ ਅਧੂਰਾ ਹੈ। ਲੋਕਾਂ ਨੂੰ ਹੁਣ ਵੀ ਸਹੂਲਤਾਂ ਦਾ ਇੰਤਜ਼ਾਰ ਹੈ। 
ਉਥੇ ਹੀ ਅਸ਼ੋਕ ਕੁਮਾਰੀ ਨੇ ਕੇਸ ਰੱਖਿਆ ਕਿ ਉਨ੍ਹਾਂ ਨੂੰ ਜੋ ਫਲੈਟ ਵੇਚਿਆ ਗਿਆ, ਉਹੀ ਫਲੈਟ ਕਿਸੇ ਹੋਰ ਨੂੰ ਵੀ ਵੇਚ ਰੱਖਿਆ ਸੀ। ਤਿਲਕ ਰਾਜ ਕੁਮਾਰ ਸਹੂਲਤਾਂ ਨਾ ਮਿਲਣ ਕਾਰਨ ਫਲੈਟ ਵਿਚ ਨਹੀਂ ਗਏ। ਰਾਮ ਆਸਰੇ ਨੂੰ ਇੰਦਰਾਪੁਰਮ ਵਿਚ ਫਲੈਟ ਅਲਾਟ ਹੋਇਆ ਸੀ। ਕਾਲੋਨੀ ਨੂੰ ਚੌੜੀ ਸੜਕ ਨਹੀਂ ਮਿਲੀ, ਪ੍ਰਾਜੈਕਟ ਫੇਲ ਹੋ ਗਿਆ। 

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ, ਜਾਣੋ ਹੁਣ ਤਕ ਕੀ ਕੁਝ ਹੋਇਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News