ਬਿਆਸ ਦਰਿਆ ਮੰਡ ਖੇਤਰ ‘ਚ 11,500 ਕਿਲੋ ਲਾਹਣ ਤੇ ਹੋਰ ਸਾਮਾਨ ਬਰਾਮਦ
Wednesday, Oct 30, 2024 - 02:38 PM (IST)
ਦਸੂਹਾ (ਝਾਵਰ/ਨਾਗਲਾ)-ਦੀਵਾਲੀ ਦੇ ਤਿਉਹਾਰ ਨੂੰ ਵੇਖਦੇ ਹੋਏ ਸ਼ਰਾਬ ਦੇ ਸਮੱਗਲਰਾਂ ਤੋਂ ਨਾਜਾਇਜ਼ ਅਤੇ ਜ਼ਹਿਰੀਲੀ ਸ਼ਰਾਬ ਫੜਨ ਲਈ ਆਬਕਾਰੀ ਵਿਭਾਗ ਵੱਲੋਂ ਵੱਡੇ ਪੱਧਰ 'ਤੇ ਸਰਚ ਆਪਰੇਸ਼ਨ ਜਾਰੀ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਸੀਨੀਅਰ ਆਬਕਾਰੀ ਇੰਸਪੈਕਟਰ ਨਰੇਸ਼ ਸਹੋਤਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਹਾਇਕ ਆਬਕਾਰੀ ਕਮਿਸਨਰ ਹਨੂੰਵੰਤ ਸਿੰਘ ਅਤੇ ਈ. ਟੀ. ਓ. ਸੈਂਟਰ ਨੰ. 02 ਪ੍ਰੀਤਭੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਆਬਕਾਰੀ ਵਿਭਾਗ ਅਤੇ ਆਬਕਾਰੀ ਪੁਲਸ ਵੱਲੋਂ ਅੱਜ ਸਵੇਰੇ ਲਗਭਗ 5 ਵਜੇ ਬਿਆਸ ਦਰਿਆ ਦੇ ਮੰਡ ਖੇਤਰ ਦੇ ਕਿਨਾਰੇ 'ਤੇ ਪਿੰਡ ਭੀਖੋਵਾਲ, ਟੇਰਕਿਆਣਾ, ਸਦਰਪੁਰ ਵਿਖੇ ਜੋ ਆਬਕਾਰੀ ਵਿਭਾਗ ਸਰਕਲ 2 ਅਧੀਨ ਇਲਾਕਾ ਆਉਂਦਾ ਹੈ, ਨਾਜਾਇਜ਼ ਸ਼ਰਾਬ ਅਤੇ ਜ਼ਹਿਰੀਲੀ ਲਾਹਣ ਫੜਨ ਲਈ ਸਰਚ ਆਪਰੇਸ਼ਨ ਜਾਰੀ ਕੀਤਾ ਗਿਆ।
ਦਰਿਆ ਵਿੱਚ ਬੇੜੀਆਂ ਰਾਹੀਂ ਖਤਰੇ ਨੁੰ ਮੁੱਲ ਲੈ ਕੇ ਈ. ਟੀ. ਓ. ਪ੍ਰੀਤਭੁਪਿੰਦਰ ਸਿੰਘ, ਆਬਕਾਰੀ ਇੰਸਪੈਟਰ ਨਰੇਸ਼ ਸਹੋਤਾ, ਇੰਸਪੈਕਟਰ ਅਮਿਤ ਬਿਆਸ, ਇੰਸਪੈਟਰ ਕੁਲਵੰਤ ਸਿੰਘ, ਇੰਸਪੈਕਟਰ ਅਜੈ ਸ਼ਰਮਾ, ਇੰਸਪੈਕਟਰ ਲਵਪ੍ਰੀਤ ਸਿੰਘ ਦੇ ਸਾਂਝੇ ਯਤਨਾਂ ਨਾਲ ਬਿਆਸ ਦਰਿਆ ਦੇ ਮੰਡ ਖੇਤਰ ਵਿੱਚੋਂ 11500 ਕਿਲੋ ਲਾਹਣ, 23 ਤਰਪਾਲਾਂ, 3 ਡਰੰਮ , 6 ਪਲਾਸਟਿਕ ਕੰਟਨੇਅਰ, 4 ਲੋਹੇ ਦੇ ਡਰੰਮ ਤੋਂ ਇਲਾਵਾ ਰਸ਼ਕਟ ਗੁੜ, ਨੋਸ਼ਾਦਰ, ਯੂਰੀਆ, ਟਾਇਰ ਅਤੇ ਪਲਾਸਟਿਕ ਦੀਆਂ ਪਾਈਪਾਂ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ Weather
ਉਨ੍ਹਾਂ ਦੱਸਿਆ ਕਿ ਸ਼ਰਾਬ ਦੇ ਇਨ੍ਹਾਂ ਸਮੱਗਲਰਾਂ ਨੁੰ ਫੜਨ ਲਈ ਜੋ ਬੇੜੀਆ ਦਰਿਆ ਵਿੱਚ ਪਾਈਆ ਗਈਆਂ ਉਨ੍ਹਾਂ ਨੂੰ ਵੇਖ ਕੇ ਸਮੱਗਲਰ ਗੁਰਦਾਸਪੁਰ ਵੱਲ ਨੂੰ ਭੱਜਣ ਵਿੱਚ ਸਫ਼ਲ ਹੋ ਗਏ। ਉਨ੍ਹਾਂ ਦੱਸਿਆ ਕਿ ਫੜੀ ਕਈ ਲਾਹਣ ਅਤੇ ਹੋਰ ਸਾਮਾਨ ਨੁੰ ਮੌਕੇ 'ਤੇ ਹੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਹਿਰੀਲੀ ਸ਼ਰਾਬ ਦੀ ਵਰਤੋ ਨਾ ਕੀਤੀ ਜਾਵੇ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ ਨਵਾਂ ਮੋੜ, ਪਿਤਾ ਜਤਿੰਦਰਪਾਲ ਢਿੱਲੋਂ ਨੇ ਖੋਲ੍ਹੇ ਵੱਡੇ ਰਾਜ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8