ਰੂਪਨਗਰ ਪੁਲਸ ਦੀ ਵੱਡੀ ਕਾਰਵਾਈ: ਨਸ਼ੀਲੇ ਪਦਾਰਥ ਤੇ ਭਾਰੀ ਮਾਤਰਾ ''ਚ ਲਾਹਣ ਸਣੇ 10 ਵਿਅਕਤੀਆਂ ਗ੍ਰਿਫ਼ਤਾਰ

Friday, Aug 09, 2024 - 02:13 PM (IST)

ਰੂਪਨਗਰ ਪੁਲਸ ਦੀ ਵੱਡੀ ਕਾਰਵਾਈ: ਨਸ਼ੀਲੇ ਪਦਾਰਥ ਤੇ ਭਾਰੀ ਮਾਤਰਾ ''ਚ ਲਾਹਣ ਸਣੇ 10 ਵਿਅਕਤੀਆਂ ਗ੍ਰਿਫ਼ਤਾਰ

ਰੂਪਨਗਰ (ਵਿਜੇ ਸ਼ਰਮਾ)-ਗੁਲਨੀਤ ਸਿੰਘ ਖੁਰਾਣਾ, ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਸ ਰੂਪਨਗਰ ਵੱਲੋਂ ਭੈੜੇ/ਸ਼ਰਾਰਤੀ ਅਨਸਰਾਂ ਅਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵੱਲੋਂ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋ 46.06 ਗ੍ਰਾਮ ਨਸ਼ੀਲਾ ਪਦਾਰਥ/ਪਾਊਡਰ, 11250 ਐੱਮ.ਐੱਲ. ਸ਼ਰਾਬ ਠੇਕਾ, 100 ਨਸ਼ੀਲੀਆਂ ਗੋਲ਼ੀਆਂ ਅਤੇ 1000 ਲੀਟਰ ਲਾਹਣ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਤੇ ਆਬਕਾਰੀ ਐਕਟ ਤਹਿਤ ਮੁੱਕਦਮੇ ਦਰਜ ਕੀਤੇ ਗਏ ਹਨ।

PunjabKesari

ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀਆਂ ਅਤੇ ਗਸ਼ਤਾਂ ਰਾਹੀਂ ਜ਼ਿਲ੍ਹੇ ਵਿਚ ਨਸ਼ਾ ਸਮੱਗਲਰਾਂ ਅਤੇ ਭੈੜੇ ਅਨਸਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਥਾਣਾ ਸਿਟੀ ਰੂਪਨਗਰ ਵੱਲੋਂ ਰਮੇਸ਼ ਕੁਮਾਰ ਉਰਫ਼ ਮੈਸੀ ਪੁੱਤਰ ਮੋਹਨ ਲਾਲ ਵਾਸੀ ਵਾਰਡ ਨੰਬਰ 01 ਮੁਹੱਲਾ ਸਦਾਬਰਤ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋ 8.01 ਗ੍ਰਾਮ ਨਸ਼ੀਲਾ ਪਦਾਰਥ, ਥਾਣਾ ਸਦਰ ਰੂਪਨਗਰ ਵੱਲੋਂ ਗੁਰਜਿੰਦਰ ਸਿੰਘ ਉਰਫ਼ ਜਿੰਦੀ ਪੁੱਤਰ ਜੰਗ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਗੁਰਮੇਲ ਸਿੰਘ ਵਾਸੀਆਨ ਪਿੰਡ ਮਾਜਰਾ ਜੱਟਾਂ ਥਾਣਾ ਕਾਠਗੜ੍ਹ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋ 19.45 ਗ੍ਰਾਮ ਨਸ਼ੀਲਾ ਪਦਾਰਥ, ਥਾਣਾ ਸਿਟੀ ਮੋਰਿੰਡਾ ਵੱਲੋ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਵਾਰਡ ਨੰ 5 ਸੰਤ ਨਗਰ ਮੋਰਿੰਡਾ, ਮਨਪ੍ਰੀਤ ਸਿੰਘ ਮਨੀ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਵਾਰਡ ਨੰ 10 ਨੇੜੇ ਪੁਰਾਣਾ ਬਾਜ਼ਾਰ ਉੱਚੀ ਘਾਟੀ ਮੋਰਿੰਡਾ ਅਤੇ ਹਿਮਾਸ਼ੂ ਪੁੱਤਰ ਰਾਜ ਕੁਮਾਰ ਵਾਸੀ ਸੰਤ ਨਗਰ ਮੋਰਿੰਡਾ ਜ਼ਿਲ੍ਹਾ ਰੂਪਨਗਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਪਾਸੋ 9.60 ਗ੍ਰਾਮ ਨਸ਼ੀਲਾ ਪਦਾਰਥ/ਪਾਊਡਰ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ- ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਟਰੈਫਿਕ ਪ੍ਰਬੰਧਾਂ ਨੂੰ ਲੈ ਕੇ ਪੁਲਸ ਨੇ ਚੁੱਕਿਆ ਵੱਡਾ ਕਦਮ

PunjabKesari

ਇਸੇ ਤਰਾਂ ਥਾਣਾ ਸ੍ਰੀ ਚਮਕੌਰ ਸਾਹਿਬ ਵੱਲੋਂ ਰਵੀ ਗਿੱਲ ਪੁੱਤਰ ਜਗਿੰਦਰ ਸਿੰਘ ਵਾਸੀ ਵਾਰਡ ਨੰਬਰ 3 ਸ੍ਰੀ ਚਮਕੌਰ ਸਾਹਿਬ ਅਤੇ ਰਜਿੰਦਰ ਸਿੰਘ ਉਰਫ਼ ਗੋਲੂ ਪੁੱਤਰ ਦਰਸ਼ਨ ਸਿੰਘ ਵਾਸੀ ਭੂਰੜੇ ਰੋਡ ਵਾਰਡ ਨੰਬਰ 5 ਸ੍ਰੀ ਚਮਕੌਰ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋ 9 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ/ਪਦਾਰਥ ਅਤੇ ਇਕ ਮੋਟਰਸਾਈਕਲ, ਥਾਣਾ ਸ੍ਰੀ ਕੀਰਤਪੁਰ ਸਾਹਿਬ ਵਲੋਂ ਮਦਨ ਲਾਲ ਪੁੱਤਰ ਕਮਲ ਕ੍ਰਿਸ਼ਨ ਵਾਸੀ ਮੱਸੇਵਾਲ ਥਾਣਾ ਕੀਰਤਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 100 ਨਸ਼ੀਲੀਆਂ ਗੋਲ਼ੀਆਂ (ਟਰਾਮਾਡੋਲ) ਬਰਾਮਦ ਕੀਤੀਆਂ ਗਈਆਂ ਅਤੇ ਇਨ੍ਹਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ।

ਇਸ ਤੋਂ ਇਲਾਵਾ ਥਾਣਾ ਸਿਟੀ ਰੂਪਨਗਰ ਵੱਲੋਂ ਪਵਨ ਕੁਮਾਰ ਪੁੱਤਰ ਵਿਨੋਦ ਰਾਏ ਵਾਸੀ ਪਿੰਡ ਸ਼ਾਮ ਵਿਹਾਰ ਥਾਣਾ ਭਗਵਾਨਪੁਰ ਤਹਿਸੀਲ ਅਤੇ ਜ਼ਿਲ੍ਹਾ ਬਸਾਲੀ (ਬਿਹਾਰ) ਹਾਲ ਵਾਸੀ ਨੇੜੇ ਨੈਸ਼ਨਲ ਅਕੈਡਮੀ ਰੂਪਨਗਰ ਥਾਣਾ ਸਿਟੀ ਰੂਪਨਗਰ ਨੂੰ ਗ੍ਰਿਫ਼ਤਾਰ ਕਰਕੇ 11250 ਐੱਮ. ਐੱਲ. ਸ਼ਰਾਬ ਠੇਕਾ ਬਰਾਮਦ ਕੀਤੀ ਗਈ ਅਤੇ ਥਾਣਾ ਸ੍ਰੀ ਅਨੰਦਪੁਰ ਸਾਹਿਬ ਵੱਲੋਂ 1000 ਲੀਟਰ ਲਾਹਣ ਬਰਾਮਦ ਕੀਤੀ ਗਈ। ਸੀਨੀਅਰ ਕਪਤਾਨ ਪੁਲਸ ਰੂਪਨਗਰ ਵੱਲੋਂ ਜਨਤਾ ਨੂੰ ਅਪੀਲ ਕੀਤੀ ਕਿ ਨਸ਼ੇ ਵਰਗੀ ਅਲਾਹਮਤ ਨੁੰ ਖ਼ਤਮ ਕਰਨ ਲਈ ਪੁਲਸ ਦਾ ਪੂਰਨ ਸਹਿਯੋਗ ਕਰਨ ਅਤੇ ਜੇਕਰ ਉਨ੍ਹਾਂ ਦੇ ਇਲਾਕਾ ਵਿਚ ਕੋਈ ਵਿਅਕਤੀ ਨਸ਼ਾ ਸਮੱਗਲਿੰਗ ਕਰਦਾ ਹੈ ਤਾਂ ਉਸ ਦੀ ਸੂਚਨਾ ਹੈਲਪਲਾਇਨ ਨੰਬਰ 112 ਜਾਂ ਜ਼ਿਲ੍ਹਾ ਪੁਲਸ ਦੇ ਨੰਬਰਾਂ ’ਤੇ ਦਿੱਤੀ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ- ਦਿਲ-ਦਹਿਲਾ ਦੇਣ ਵਾਲੀ ਘਟਨਾ, ਪੰਜਾਬ ਦੇ ਇਸ ਇਲਾਕੇ 'ਚੋਂ ਮਿਲੀਆਂ 3 ਲਾਸ਼ਾਂ, ਫ਼ੈਲੀ ਸਨਸਨੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News