ਅੱਧੀ ਰਾਤ ਨੂੰ ਨਿੱਜੀ ਪਲਾਟ ’ਚ ਵੜ ਕੇ 10 ਹਮਲਾਵਰਾਂ ਨੇ ਕੀਤੀ ਭੰਨਤੋੜ, ਚੌਂਕੀਦਾਰ ਨੂੰ ਧਮਕਾ ਕੇ ਭੱਜੇ

Thursday, Feb 16, 2023 - 02:38 PM (IST)

ਅੱਧੀ ਰਾਤ ਨੂੰ ਨਿੱਜੀ ਪਲਾਟ ’ਚ ਵੜ ਕੇ 10 ਹਮਲਾਵਰਾਂ ਨੇ ਕੀਤੀ ਭੰਨਤੋੜ, ਚੌਂਕੀਦਾਰ ਨੂੰ ਧਮਕਾ ਕੇ ਭੱਜੇ

ਜਲੰਧਰ (ਵਰੁਣ)–ਅੱਧੀ ਰਾਤ ਨੂੰ ਜਲੰਧਰ-ਅੰਮ੍ਰਿਤਸਰ ਮਾਰਗ ’ਤੇ ਸਥਿਤ ਮਿਊਰੀ ਹੋਟਲ ਦੇ ਨਾਲ ਲੱਗਦੇ ਨਿੱਜੀ ਪਲਾਟ ’ਤੇ ਹਥਿਆਰਾਂ ਨਾਲ ਲੈਸ ਲਗਭਗ 10 ਲੋਕਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪਲਾਟ ਵਿਚ ਵੜ ਕੇ ਜੰਮ ਕੇ ਭੰਨਤੋੜ ਕੀਤੀ ਅਤੇ ਆਪਣੇ ਪਰਿਵਾਰ ਨਾਲ ਕਮਰੇ ਵਿਚ ਰਹਿੰਦੇ ਚੌਂਕੀਦਾਰ ਨੂੰ ਧਮਕੀਆਂ ਦੇ ਕੇ ਫ਼ਰਾਰ ਹੋ ਗਏ। ਥਾਣਾ ਨੰਬਰ 1 ਦੀ ਪੁਲਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਚੌਂਕੀਦਾਰ ਲਾਲ ਬਹਾਦਰ ਪੁੱਤਰ ਗੁਟਰ ਪ੍ਰਸਾਦ ਵਾਸੀ ਬਿਹਾਰ, ਹਾਲ ਵਾਸੀ ਮਿਊਰੀ ਹੋਟਲ ਨੇੜੇ ਖਾਲੀ ਪਲਾਟ ਨੇ ਦੱਸਿਆ ਕਿ ਉਹ 12 ਸਾਲ ਤੋਂ ਗੁਰਸਿਮਰਤ ਸਿੰਘ ਕੋਲ ਨੌਕਰੀ ਕਰਦਾ ਹੈ ਅਤੇ ਉਨ੍ਹਾਂ ਦੇ ਪਲਾਟ ਵਿਚ ਹੀ ਰਹਿੰਦਾ ਹੈ। ਬੀਤੀ ਦੇਰ ਰਾਤ 1.30 ਵਜੇ ਕੁਝ ਲੋਕ ਹੱਥਾਂ ਵਿਚ ਡੰਡੇ, ਹਥੌੜੇ ਅਤੇ ਲੋਹੇ ਦੀਆਂ ਰਾਡਾਂ ਲੈ ਕੇ ਪਲਾਟ ਦਾ ਗੇਟ ਤੋੜ ਕੇ ਅੰਦਰ ਵੜ ਆਏ ਅਤੇ ਅੰਦਰ ਬਣੇ ਪਿੱਲਰ ਅਤੇ ਲਾਈਟਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਉਹ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਲਗਭਗ 10 ਹਮਲਾਵਰ ਸਨ, ਜਿਨ੍ਹਾਂ ਨੇ ਉਸ ਨੂੰ ਪਲਾਟ ਖਾਲੀ ਕਰ ਕੇ ਚਲੇ ਜਾਣ ਦੀਆਂ ਧਮਕੀਆਂ ਦਿੱਤੀਆਂ ਅਤੇ ਉਥੋਂ ਚਲੇ ਗਏ।

ਇਹ ਵੀ ਪੜ੍ਹੋ :  ਲੁਧਿਆਣਾ ਵਿਖੇ ਮਸ਼ਹੂਰ ਗਹਿਣਿਆਂ ਦੀ ਦੁਕਾਨ 'ਤੇ DRI ਤੇ STF ਟੀਮ ਦਾ ਛਾਪਾ, ਮਚੀ ਹਫ਼ੜਾ-ਦਫ਼ੜੀ

ਲਾਲ ਬਹਾਦਰ ਨੇ ਇਸ ਸਬੰਧੀ ਆਪਣੇ ਮਾਲਕ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ 1 ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਪਲਾਟ ਮਾਲਕ ਦਾ ਕਹਿਣਾ ਹੈ ਕਿ ਹਮਲਾਵਰ ਵਿਅਕਤੀ 2 ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧ ਰੱਖਦੇ ਹਨ, ਜਿਸ ਕਾਰਨ ਉਨ੍ਹਾਂ ਨੇ ਬਿਨਾਂ ਕਿਸੇ ਖੌਫ ਦੇ ਉਨ੍ਹਾਂ ਦੇ ਪਲਾਟ ’ਤੇ ਹਮਲਾ ਕਰ ਕੇ ਭੰਨ-ਤੋੜ ਕੀਤੀ। ਜਿਵੇਂ ਹੀ ਮਾਮਲਾ ਥਾਣਾ ਨੰਬਰ 1 ਦੀ ਪੁਲਸ ਕੋਲ ਪਹੁੰਚਿਆ ਤਾਂ ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ 452, 427, 506, 148, 149 ਅਧੀਨ ਕੇਸ ਦਰਜ ਕਰ ਲਿਆ। ਪੁਲਸ ਹੁਣ ਹਮਲਾਵਰਾਂ ਦੀ ਪਛਾਣ ਕਰਵਾਉਣ ਵਿਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ :  ਅਹਿਮ ਖ਼ਬਰ: ਹਜ਼ਾਰਾਂ ਲੋਕਾਂ ਨੂੰ ਇਸ ਵਾਰ ਨਹੀਂ ਮਿਲੇਗੀ 2 ਰੁਪਏ ਵਾਲੀ ਕਣਕ, ਕਈ ਕਾਰਡਧਾਰਕਾਂ ਦੇ ਕੱਟੇ ਜਾਣਗੇ ਨਾਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News