ਪਾਵਰਕਾਮ ਐਨਫੋਰਸਮੈਂਟ ਵਿੰਗ ਨੇ ਨਾਜਾਇਜ਼ ਟਿਊਬਵੈੱਲ ਕੁਨੈਕਸ਼ਨ ’ਤੇ ਠੋਕਿਆ 1.75 ਲੱਖ ਜੁਰਮਾਨਾ
Saturday, Sep 09, 2023 - 02:56 PM (IST)

ਜਲੰਧਰ (ਪੁਨੀਤ) : ਪਾਵਰਕਾਮ ਐਨਫੋਰਸਮੈਂਟ ਵਿੰਗ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਨਾਜਾਇਜ਼ ਢੰਗ ਨਾਲ ਚੱਲ ਰਹੇ ਟਿਊਬਵੈੱਲ ਦੇ ਕੁਨੈਕਸ਼ਨ ਨੂੰ ਫੜਦੇ ਹੋਏ ਅਤੇ ਸਬੰਧਤ ਖਪਤਕਾਰ ਨੂੰ 1.75 ਲੱਖ ਰੁਪਏ ਜੁਰਮਾਨਾ, ਜਦੋਂ ਕਿ 65 ਹਜ਼ਾਰ ਦੇ ਕੰਪਾਊਂਡਿੰਗ ਚਾਰਜਿਜ਼ ਪਾਏ ਗਏ ਹਨ। ਐਨਫੋਰਸਮੈਂਟ ਵਿੰਗ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨਾਰਥ ਜ਼ੋਨ ਜਲੰਧਰ ਅਧੀਨ ਪਿੰਡ ਖੈੜਾ ਮੰਦਿਰ (ਕਪੂਰਥਲਾ) ਦੇ ਇਲਾਕੇ ’ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ 12.5 ਬੀ. ਐੱਚ. ਪੀ. ਸਮਰੱਥਾ ਦੇ 2 ਟਿਊਬਵੈੱਲ ਕੁਨੈਕਸ਼ਨਾਂ ਨੂੰ ਨਾਜਾਇਜ਼ ਢੰਗ ਨਾਲ ਚੱਲਦਾ ਪਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਬੰਧਤ ਖਪਤਕਾਰ ਦਾ 20 ਬੀ. ਐੱਚ. ਪੀ. ਸਮਰੱਥਾ ਦਾ ਇਕ ਕੁਨੈਕਸ਼ਨ ਮਨਜ਼ੂਰਸ਼ੁਦਾ ਸੀ, ਜਦੋਂ ਕਿ ਕਿਸਾਨ ਵੱਲੋਂ ਖੇਤਾਂ ’ਚ ਇਕ ਹੋਰ ਬੋਰ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਠੇਕੇ ’ਤੇ ਪਊਏ ਦੀ ਕੀਮਤ ਦੇਖ ਕੇ ‘ਲਾਲ-ਪੀਲੇ’ ਹੁੰਦੇ ਸ਼ਰਾਬ ਦੇ ਸ਼ੌਕੀਨ, ਬੋਤਲ ਖ਼ਰੀਦਣ ਲਈ ਲਾ ਰਹੇ ਜੁਗਾੜ
ਇਸ ਬੋਰ ’ਤੇ ਟਿਊਬਵੈੱਲ ਚਲਾਉਣ ਲਈ ਨੇੜੇ ਲੱਗੇ ਟਰਾਂਸਫਾਰਮਰ ਤੋਂ ਕੇਬਲ ਪਾ ਕੇ ਖੇਤਾਂ ਦੇ ਕਮਰੇ ’ਚ ਅਸਥਾਈ ਤੌਰ ’ਤੇ ਸਟਾਰਟਰ ਰੱਖਿਆ ਗਿਆ ਸੀ। ਇਸ ਜ਼ਰੀਏ 12.5 ਬੀ. ਐੱਚ. ਪੀ. ਲੋਡ ਦੀ ਨਾਜਾਇਜ਼ ਮੋਟਰ ਚਲਾਈ ਜਾ ਰਹੀ ਸੀ। ਵਿਭਾਗ ਨੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਦੇ ਹੋਏ ਕੁਨੈਕਸ਼ਨ ਕੱਟ ਦਿੱਤਾ ਹੈ ਤੇ ਸਟਾਰਟਰ ਜ਼ਬਤ ਕਰ ਲਿਆ ਹੈ। ਪੂਰੀ ਕਾਰਵਾਈ ਵਿਚ ਬਿਜਲੀ ਚੋਰੀ ਲਈ 1.75 ਲੱਖ ਜੁਰਮਾਨਾ ਕੀਤਾ ਗਿਆ ਹੈ, ਜਦੋਂ ਕਿ 65 ਹਜ਼ਾਰ ਕੰਪਾਊਂਡਿੰਗ ਚਾਰਜਿਜ਼ ਪਾਏ ਗਏ ਹਨ।
ਇਹ ਵੀ ਪੜ੍ਹੋ : ਪੀ. ਜੀ. ਆਈ. ’ਚ ਲਾਈਵ ਡੋਨਰ ਲਿਵਰ ਟਰਾਂਸਪਲਾਂਟ, ਪਤਨੀ ਨੇ ਪਤੀ ਨੂੰ ਦਿੱਤਾ 'ਨਵਾਂ ਜਨਮ'
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8