ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ

Wednesday, Nov 04, 2020 - 10:08 AM (IST)

ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ

ਜਲੰਧਰ (ਬਿਊਰੋ) - ਇਸ ਸਾਲ ਕਰਵਾ ਚੌਥ ਦੇ ਵਰਤ ਦਾ ਤਿਉਹਾਰ 4 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਕਰਵਾ ਚੌਥ ਦਾ ਵਰਤ ਪਤੀ-ਪਤਨੀ ਦੇ ਅਟੁੱਟ ਪਿਆਰ ਦਾ ਤਿਉਹਾਰ ਹੁੰਦਾ ਹੈ। ਇਸ ਦਿਨ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਲਈ ਸਾਰਾ ਦਿਨ ਵਰਤਨ ਰੱਖਦੀ ਹੈ। ਪਤਨੀ ਸਾਰਾ ਦਿਨ ਪਾਠ ਪੂਜਾ ਕਰਦੀ ਹੈ ਅਤੇ ਰੱਬ ਤੋਂ ਆਪਣੇ ਪਤੀ ਦੀ ਸਹੀ ਸਲਾਮਤੀ ਦੀ ਦੁਆ ਮੰਗਦੀ ਹੈ। ਰੱਬ ਵੱਲ ਧਿਆਨ ਲਗਾ ਕੇ ਪਤੀ ਲਈ ਵਰਤ ਰੱਖਣ ਲਈ ਬਹੁਤ ਸਾਰਿਆਂ ਗੱਲਾਂ ਅਜਿਹੀਆਂ ਹਨ, ਜਿਨ੍ਹਾਂ ਦਾ ਕਰਵਾ ਚੌਥ ਵਾਲੇ ਦਿਨ ਸਾਰੀਆਂ ਜਨਾਨੀਆਂ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ  

. ਪਾਣੀ ਦੀ ਵਰਤੋਂ
ਬਿਨਾ ਪਾਣੀ ਪੀਤੇ ਵਰਤ ਰੱਖਣ ਵਾਲੀਆਂ ਜਨਾਨੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਵਰਤ ਤੋਂ ਪਹਿਲਾਂ ਰੱਜ ਕੇ ਪਾਣੀ ਪੀ ਲੈਣ ਤਾਂ ਜੋ ਸਰੀਰ ਵਿੱਚ ਪਾਣੀ ਦੀ ਘਾਟ ਨਾ ਹੋਵੇ। ਪਾਣੀ ਨਾਲ ਦੁੱਧ, ਲੱਸੀ, ਫਲਾਂ ਦਾ ਜੂਸ, ਨਾਰੀਅਲ ਪਾਣੀ ਲੈ ਸਕਦੇ ਹੋ, ਜਿਸ ਨਾਲ ਸਾਰਾ ਦਿਨ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ।  

PunjabKesari

. ਰਾਤ ਨੂੰ ਕਰੋ ਸਹੀ ਖਾਣੇ ਦੀ ਚੋਣ
ਵੈਸੇ ਤਾਂ ਰਾਤ ਦਾ ਖਾਣਾ ਹਲਕਾ ਹੋਣਾ ਚਾਹੀਦਾ ਹੈ ਪਰ ਵਰਤ ਤੋਂ ਪਹਿਲਾਂ ਰਾਤ ਦਾ ਖਾਣਾ ਅਜਿਹਾ ਲਾਓ ਤਾਂ ਜੋ ਢਿੱਡ ਭਰਿਆ ਰਵੇ। ਖਾਣੇ 'ਚ ਘੱਟ ਤੇਲ ’ਚ ਬਣੀ ਸਬਜ਼ੀ, ਦਾਲ ਦੇ ਨਾਲ-ਨਾਲ ਤੁਸੀਂ ਸਲਾਦ ਵੀ ਖਾ ਸਕਦੇ ਹੋ, ਜੋ ਤੁਹਾਡੇ ਲਈ ਸਹੀ ਹੋਵੇਗਾ।

. ਕਰਵਾ ਚੌਥ ’ਤੇ ਸਰਗੀ 
ਕਰਵਾ ਚੌਥ ’ਤੇ ਸਰਗੀ ਵਿੱਚ ਜ਼ਿਆਦਾ ਤਲੀਆਂ ਚੀਜ਼ਾਂ ਖਾਣ ਦੀ ਬਜਾਏ ਸਿਹਤਮੰਦ ਚੀਜ਼ਾਂ ਲਓ। ਇਸ ਮੌਕੇ ਤੁਸੀਂ ਸੁੱਕੇ ਮੇਵੇ, ਦੁੱਧ, ਲੱਸੀ, ਹਲਵਾ ਆਦਿ ਵੀ ਲੈ ਸਕਦੇ ਹੋ। ਇਹ ਖ਼ਾਣ ਨਾਲ ਦਿਨ ਭਰ ਥਕਾਵਟ ਨਹੀਂ ਹੋਵੇਗੀ ਤੇ ਸਰੀਰ 'ਚ ਭਾਰਾਪਣ ਵੀ ਮਹਿਸੂਸ ਨਹੀਂ ਹੋਵੇਗਾ।

PunjabKesari

. ਚਾਹ ਪੀਣ ਨਾਲ ਹੁੰਦੀ ਹੈ ਐਸੀਡਿਟੀ 
ਕਈ ਜਨਾਨੀਆਂ ਸ਼ਾਮ ਨੂੰ ਕਥਾ ਸੁਣਨ ਤੋਂ ਬਾਅਦ ਚਾਹ ਪੀਂਦੇ ਹਨ। ਸਾਰਾ ਦਿਨ ਕੁਝ ਨਾ ਖਾਣ ਤੋਂ ਬਾਅਦ ਚਾਹ ਪੀਣ ਨਾਲ ਐਸੀਡਿਟੀ ਦੀ ਮਸੱਸਿਆ ਹੋ ਸਕਦੀ ਹੈ। ਇਸੇ ਲਈ ਚਾਹ ਪੀਣ ਦੀ ਥਾਂ ਤੁਸੀਂ ਹਲਕਾ ਗਰਮ ਦੁੱਧ ਜਾਂ ਜੂਸ ਲੈ ਸਕਦੇ ਹੋ। 

ਪੜ੍ਹੋ ਇਹ ਵੀ ਖ਼ਬਰ - Health tips : ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਮੂੰਹ ਖ਼ੋਲ੍ਹ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ

. ਚੰਦ ਨੂੰ ਅਰਗ ਦੇਣ ਤੋਂ ਬਾਅਦ ਨਾ ਖਾਓ ਇਕਦਮ ਖ਼ਾਣਾ
ਚੰਦ ਨੂੰ ਅਰਗ ਦੇਣ ਤੋਂ ਬਾਅਦ ਇਕਦਮ ਖ਼ਾਣਾ ਨਾ ਖਾਓ। ਇਸ ਦੀ ਥਾਂ ਹਲਕਾ ਤੇ ਆਸਾਨੀ ਨਾਲ ਹਜ਼ਮ ਹੋਣ ਵਾਲਾ ਖ਼ਾਣਾ ਲੈ ਸਕਦੇ ਹੋ। ਖ਼ਾਣਾ ਖਾ ਕੇ ਸਿੱਧਾ ਸੌਂ ਜਾਣ ਨਾਲ ਵਰਤ ਦੇ ਅਗਲੇ ਦਿਨ ਐਸੀਡਿਟੀ ਹੋ ਸਕਦੀ ਹੈ।  

ਪੜ੍ਹੋ ਇਹ ਵੀ ਖ਼ਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ 

. ਗਰਭਵਤੀ ਜਨਾਨੀਆਂ
ਜੋ ਕਿਸੇ ਤਰ੍ਹਾਂ ਦੀ ਦਵਾਈ ਲੈ ਰਹੇ ਹੋਣ ਜਾਂ ਗਰਭਵਤੀ ਮਹਿਲਾ, ਜਾਂ ਬੱਚੇ ਨੂੰ ਦੁੱਧ ਪਿਆਉਣ ਵਾਲੀ ਜਨਾਨੀਆਂ ਬਿਨਾ ਪਾਣੀ ਵਾਲਾ ਵਰਤ ਨਾ ਰੱਖਣ। ਅਜਿਹੀਆਂ ਜਨਾਨੀਆਂ ਸਾਰੇ ਦਿਨ 'ਚ ਜੂਸ ਲੈ ਸਕਦੀਆਂ ਹਨ।

PunjabKesari


author

rajwinder kaur

Content Editor

Related News