ਸੈਕਸ ਵਰਕਰਾਂ ਦੀ ਮਦਦ ਲਈ ਅੱਗੇ ਆਏ ਕ੍ਰਿਕਟਰ ਗੌਤਮ ਗ਼ਭੀਰ, ਚੁੱਕਿਆ ਇਹ ਵੱਡਾ ਕਦਮ

7/31/2020 1:21:31 PM

ਸਪੋਰਟਸ ਡੈਕਸ : ਕ੍ਰਿਕਟਰ ਤੋਂ ਸਾਂਸਦ ਬਣੇ ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਦਿੱਲੀ ਸ਼ਹਿਰ ਦੇ ਜੀਬੀ ਰੋਡ ਇਲਾਕੇ ਦੀ ਸੈਕਸ ਵਰਕਰ ਦੀ ਧੀਆਂ ਦੀ ਮਦਦ ਲਈ ਅੱਗੇ ਆਏ ਹਨ। ਇਸ ਦੀ ਜਾਣਕਾਰੀ ਗੰਭੀਰ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਗੰਭੀਰ ਨੇ ਦੱਸਿਆ ਕਿ ਇਸ ਪਹਿਲ ਦੇ ਤਹਿਤ ਦਿੱਲੀ ਸੈਕਸ ਵਰਕਰਾਂ ਦੀਆਂ 25 ਧੀਆਂ ਦੀ ਦੇਖ-ਰੇਖ ਕੀਤੀ ਜਾਵੇਗੀ ਅਤੇ ਇਸ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਕੀਤੀ ਜਾਵੇਗੀ। 

ਇਹ ਵੀ ਪੜ੍ਹੋਂ : ਟਵਿੱਟਰ 'ਤੇ WWE ਦੀ ਰੈਸਲਰ ਨੂੰ ਲੋਕ ਭੇਜ ਰਹੇ ਨੇ ਗੰਦੇ ਮੈਸੇਜ, ਦੁਖੀ ਹੋ ਕੀਤਾ ਇਹ ਐਲਾਨ
PunjabKesariਦਰਅਸਲ, ਗੰਭੀਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ 'ਇਹ ਮੇਰੇ ਲਈ ਇਕ ਵਿਸ਼ੇਸ਼ ਦਿਨ ਹੈ ਅਤੇ ਮੈਂ ਕੁਝ ਚੰਗੀਆਂ ਖ਼ਬਰਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਸੈਕਸ ਵਰਕਰਾਂ ਦੇ ਬੱਚਿਆਂ ਨੂੰ ਉਸ ਨਰਕ 'ਚੋਂ ਕੱਢਣ ਲਈ, ਮੈਂ 25 ਬੱਚੀਆਂ ਨਾਲ @P1NK8@ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹਾਂ ਅਤੇ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸ਼ੈਲਟਰ ਹੋਮ (ਪਨਾਹ ਘਰ) ਦੇਖਾਂਗਾ, ਮੈਂ ਹੋਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਵੀ ਇਸ 'ਚ ਆਪਣਾ ਯੋਗਦਾਨ ਪਾਉਣ'। ਗੰਭੀਰ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਸ ਪ੍ਰੋਗਰਾਮ 'ਚ ਹੋਰ ਬੱਚੀਆਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਘੱਟ ਤੋਂ ਘੱਟ 25 ਬੱਚੀਆਂ ਦੀ ਮਦਦ ਕਰਨ ਦਾ ਟੀਚਾ ਨਿਧਾਰਿਤ ਕੀਤਾ ਗਿਆ ਹੈ। 

ਇਹ ਵੀ ਪੜ੍ਹੋਂ : ਗੁਰਦੁਆਰੇ 'ਚ ਇਕੱਲਾ ਗ੍ਰੰਥੀ ਹੀ ਨਹੀਂ ਸਗੋਂ ਪ੍ਰਧਾਨ ਵੀ ਕਰਦਾ ਸੀ ਕੁੜੀ ਨਾਲ ਗਲਤ ਕੰਮ, ਚੜ੍ਹਿਆ ਪੁਲਸ ਹੱਥੇ
PunjabKesari


Baljeet Kaur

Content Editor Baljeet Kaur