ਵਿਗਿਆਨੀਆਂ ਨੇ ਕੀਤਾ ਖੁਲਾਸਾ, ਅਗਲੇ ਕੋਰੋਨਾ ਵਾਇਰਸ ਨੂੰ ਜਨਮ ਦੇ ਸਕਦੇ ਹਨ ਚੂਹੇ ਅਤੇ ਬਾਂਦਰ

Tuesday, Nov 23, 2021 - 09:32 AM (IST)

ਵਿਗਿਆਨੀਆਂ ਨੇ ਕੀਤਾ ਖੁਲਾਸਾ, ਅਗਲੇ ਕੋਰੋਨਾ ਵਾਇਰਸ ਨੂੰ ਜਨਮ ਦੇ ਸਕਦੇ ਹਨ ਚੂਹੇ ਅਤੇ ਬਾਂਦਰ

ਨਵੀਂ ਦਿੱਲੀ/ਨਿਊਜਰਸੀ (ਨੈਸ਼ਨਲ ਡੈਸਕ)- ਅਮਰੀਕਾ ਦੀ ਨਿਊਜਰਸੀ ਸਥਿਤ ਪ੍ਰਿੰਸਟਨ ਯੂਨੀਵਰਸਿਟੀ ਅਤੇ ਬ੍ਰਾਜ਼ੀਲ ਦੀ ਫੈਡਰਲ ਯੂਨੀਵਰਸਿਟੀ ਆਫ ਅਮੇਜੋਨਸ ਦੇ ਅਧਿਐਨਾਂ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਚੂਹਿਆਂ ਅਤੇ ਬਾਂਦਰ ਨਸਲ ਦੇ ਜੀਵਾਂ ਰਾਹੀਂ ਅਗਲਾ ਕੋਰੋਨਾ ਵਾਇਰਸ ਫੈਲ ਸਕਦਾ ਹੈ। ਨਿਊਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ ਦੇ ਖੋਜਕਾਰਾਂ ਵਿਚ ਆਣਵਿਕ ਜੀਵ ਵਿਗਿਆਨੀ ਸੀਨ ਕਿੰਗ ਅਤੇ ਕੰਪਿਊਟਰ ਵਿਗਿਆਨੀ ਮੋਨਾ ਸਿੰਘ ਨੇ ਵੱਖ-ਵੱਖ ਦੁਧਾਰੂ ਨਸਲਾਂ ਦਾ ਜੀਨੋਮਿਕ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ ’ਤੇ ਉਨ੍ਹਾਂ ਜੀਵਾਂ ’ਤੇ ਅਧਿਐਨ ਕੀਤਾ ਗਿਆ ਜੋ ਸਾਰਸ ਵਰਗੇ ਵਾਇਰਸ ਨੂੰ ਆਸਾਨੀ ਨਾਲ ਗ੍ਰਹਿਣ ਕਰ ਲੈਂਦੇ ਹਨ। ਉਨ੍ਹਾਂ ਨੇ ਦੇਖਿਆ ਕਿ ਬੀਤੇ ਸਮੇਂ ਵਿਚ ਕੁਝ ਚੂਹਿਆਂ ਦੀਆਂ ਨਸਲਾਂ ਵਾਰ-ਵਾਰ ਸਾਰਸ ਵਰਗੇ ਵਾਇਰਸ ਦੇ ਸੰਪਰਕ ਵਿਚ ਆਈਆਂ, ਜਿਸ ਨਾਲ ਉਨ੍ਹਾਂ ਵਿਚ ਵਾਇਰਸ ਦਾ ਇਕ ਮਿੱਥਿਆ ਪੱਧਰ ਵਿਕਸਿਤ ਹੋਣ ਦੀ ਸੰਭਾਵਨਾ ਪੈਦਾ ਹੋਈ।

ਇਹ ਵੀ ਪੜ੍ਹੋ : ਸਾਵਧਾਨ: ਕੋਰੋਨਾ ਨੇ ਫਿਰ ਰੋਕੀ ਜ਼ਿੰਦਗੀ, ਇਸ ਦੇਸ਼ ’ਚ ਮੁੜ ਲੱਗੀ ਤਾਲਾਬੰਦੀ

ਚੂਹਿਆਂ ਵਿਚ ਇਨਫੈਕਸ਼ਨ ਦੇ ਨਾਲ ਵਿਕਸਿਤ ਹੋਈ ਰੋਕ ਰੋਕੂ ਸਮਰੱਥਾ
ਦੋਨਾਂ ਨੇ ਆਪਣੇ ਸੋਧ ਪੱਤਰ ਵਿਚ ਲਿਖਿਆ ਕਿ ਸਾਡੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਚੂਹਿਆਂ ਅਤੇ ਪੀੜ੍ਹੀ ਦਰ ਪੀੜ੍ਹੀ ਸਾਰਸ ਵਰਗੇ ਕੋਰੋਨਾ ਵਾਇਰਸ ਦੇ ਨਾਲ ਵਾਰ-ਵਾਰ ਇਨਫੈਕਟਿਡ ਹੁੰਦੇ ਦੇਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਭਵ ਹੈ ਕਿ ਇਨ੍ਹਾਂ ਇਨਫੈਕਸ਼ਨਾਂ ਦੇ ਨਤੀਜੇ ਵਜੋਂ ਉਨ੍ਹਾਂ ਵਿਚ ਸਾਰਸ ਵਰਗੇ ਕੋਰੋਨਾ ਵਾਇਰਸ ਦੇ ਪ੍ਰਤੀ ਰੋਗ ਰੋਕੂ ਸਮਰੱਥਾ ਵਿਕਸਿਤ ਹੋ ਗਈ ਹੈ। ਆਪਣੇ ਅਧਿਐਨ ਵਿਚ ਡਾ. ਕਿੰਗ ਅਤੇ ਪ੍ਰੋ. ਸਿੰਘ ਨੇ ਤਥਾਕਥਿਤ ਏ. ਸੀ. ਈ. 2 ਰਿਸੈਪਟਰਸ (ਗ੍ਰਹਿਣ ਕਰਨ ਯੋਗ) ਦਾ ਅਧਿਐਨ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਸਾਰਸ ਵਰਗੇ ਵਾਇਰਸ ਦੁਧਾਰੂਆਂ ਦੀਆਂ ਕੋਸ਼ਿਕਾਵਾਂ ਵਿਚ ਦਾਖਲ ਹੁੰਦੇ ਹਨ। ਟੀਮ ਨੇ ਪਾਇਆ ਕਿ ਮਨੁੱਖ ਵਰਗੇ ਜੀਵ ਅਤੇ ਹੋਰ ਦੁਧਾਰੂਆਂ ਵਿਚ, ਜਿਨ੍ਹਾਂ ਨੇ ਪਹਿਲਾਂ ਤੋਂ ਸਾਰਸ ਦੇ ਇਨਫੈਕਟਿਡ ਹੋਣ ਵਾਲੇ ਜੀਵ ਦੇ ਰੂਪ ਵਿਚ ਨਹੀਂ ਜਾਣਿਆ ਜਾਂਦਾ ਹੈ, ਏ. ਸੀ. ਈ. 2 ਰਿਸੈਪਟਰਸ ਹੋਣ ਦੇ ਬਹੁਤ ਘੱਟ ਸਬੂਤ ਹਨ। ਦੋਨੋਂ ਦੇ ਜੀਨੋਮਿਕ ਵਿਸ਼ਲੇਸ਼ਣ ਵਿਚ ਹਾਲਾਂਕਿ ਚੂਹਿਆਂ ਵਿਚਾਲੇ ਏ. ਸੀ. ਈ. 2 ਦਾ ਤੇਜ਼ੀ ਨਾਲ ਵਿਕਾਸ ਦੇਖਿਆ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਚੂਹੇ ਦੀਆਂ ਨਸਲਾਂ ਦਾ ਤੇਜ਼ੀ ਨਾਲ ਵਿਕਾਸ ਦੇਖਿਆ ਗਿਆ।

ਇਹ ਵੀ ਪੜ੍ਹੋ : ਪਾਕਿਸਤਾਨੀ ਪੰਜਾਬ ’ਚ ਮੁੜ ਪੈਦਾ ਹੋਇਆ ਆਟੇ ਦਾ ਸੰਕਟ

ਬ੍ਰਾਜ਼ੀਲ ਦੇ ਜੰਗਲਾਂ ਵਿਚ ਬੈਕਟੀਰੀਆ ਅਤੇ ਵਾਇਰਸ ਖ਼ਤਰਨਾਕ
ਉਧਰ, ਬ੍ਰਾਜ਼ੀਲ ਦੀ ਮਾਨੌਸ ਸਥਿਤ ਫੈਡਰਲ ਯੂਨੀਵਰਸਿਟੀ ਆਫ ਅਮੇਜੋਨਸ ਦੇ ਖੋਜਕਾਰਾਂ ਨੇ ਸ਼ੰਕਾ ਪ੍ਰਗਟਾਈ ਹੈ ਕਿ ਇਸ ਵਾਰ ਮਹਾਮਾਰੀ ਬ੍ਰਾਜ਼ੀਲ ਦੇ ਅਮੇਜਨ ਜੰਗਲਾਂ ਵਿਚ ਮੌਜੂਦ ਬੈਕਟੀਰੀਆ ਅਤੇ ਵਾਇਰਸ ਨਾਲ ਫੈਲ ਸਕਦੀ ਹੈ। ਇਸ ਦੇ ਵਾਹਕ ਚੂਹੇ ਅਤੇ ਬਾਂਦਰ ਹੋ ਸਕਦੇ ਹਨ। ਯੂਨੀਵਰਸਿਟੀ ਦੀ ਜੀਵਨਵਿਗਿਆਨ ਮਾਰਸੇਲੋ ਗੋਰਡੋ ਅਤੇ ਉਨ੍ਹਾਂ ਦੀ ਟੀਮ ਨੂੰ ਹਾਲ ਹੀ ਵਿਚ ਕੂਲਰ ਵਿਚ ਤਿੰਨ ਪਾਈਡ ਟੈਮੇਰਿਨ ਬਾਂਦਰਾਂ ਦੀਆਂ ਸੜੀਆਂ-ਗਲੀਆਂ ਲਾਸ਼ਾਂ ਮਿਲੀਆਂ। ਕਿਸੇ ਨੇ ਇਸ ਕੂਲਰ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਸੀ। ਇਸਦੇ ਬਾਅਦ ਬਾਂਦਰਾਂ ਦੀਆਂ ਲਾਸ਼ਾਂ ਅੰਦਰ ਹੀ ਸੜ ਗਈਆਂ, ਮਾਰਸੋਲੇ ਅਤੇ ਉਨ੍ਹਾਂ ਦੀ ਟੀਮ ਨੇ ਬਾਂਦਰਾਂ ਤੋਂ ਸੈਂਪਲ ਲਏ। ਇਥੇ ਉਨ੍ਹਾਂ ਦੀ ਮਦਦ ਕਰਨ ਲਈ ਦੂਸਰੇ ਜੀਵਵਿਗਿਆਨੀ ਅਲੇਸਾਂਡਰਾ ਨਾਵਾ ਸਾਹਮਣੇ ਆਈ। ਉਨ੍ਹਾਂ ਨੇ ਬਾਂਦਰਾਂ ਦੇ ਸੈਂਪਲ ਤੋਂ ਪੈਰਾਸਿਟਿਕ ਵਾਰਮਸ, ਵਾਇਰਸ ਅਤੇ ਹੋਰ ਇਨਫੈਕਟਿਡ ਏਜੇਂਟਸ ਦੀ ਖੋਜ ਕੀਤੀ।

ਇਹ ਵੀ ਪੜ੍ਹੋ : US: ਕ੍ਰਿਸਮਸ ਪਰੇਡ ’ਚ ਸ਼ਾਮਲ ਲੋਕਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ, 5 ਦੀ ਮੌਤ ਅਤੇ 40 ਤੋਂ ਵੱਧ ਜ਼ਖ਼ਮੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News