ਪ੍ਰਣਬ ਮੁੱਖਰਜੀ ਦਾ ਆਧਾਰ ਕਾਰਡ ਗੁਆਚਿਆ, ਅਧਿਕਾਰੀਆਂ ਨੇ ਛਾਣ ਮਾਰੇ ਰਾਸ਼ਟਰਪਤੀ ਭਵਨ ਦੇ 12 ਕਮਰੇ

Sunday, Jun 11, 2017 - 01:05 PM (IST)

ਪ੍ਰਣਬ ਮੁੱਖਰਜੀ ਦਾ ਆਧਾਰ ਕਾਰਡ ਗੁਆਚਿਆ, ਅਧਿਕਾਰੀਆਂ ਨੇ ਛਾਣ ਮਾਰੇ ਰਾਸ਼ਟਰਪਤੀ ਭਵਨ ਦੇ 12 ਕਮਰੇ

ਨਵੀਂ ਦਿੱਲੀ— ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ ਦਾ ਨਜ਼ਾਰਾ ਦੇਖ ਹਰ ਕੋਈ ਹੈਰਾਨ ਸੀ। ਸਭ ਇੱਧਰ-ਉਧਰ ਤਲਾਸ਼ੀ ਲੈ ਰਹੇ ਸਨ। ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਰਾਸ਼ਟਰਪਤੀ ਪ੍ਰਣਬ ਮੁੱਖਰਜੀ ਦਾ ਆਧਾਰ ਕਾਰਡ ਗੁਆਚ ਗਿਆ ਸੀ। ਜਿਸ ਦੇ ਬਾਅਦ ਸਟਾਫ ਨੇ ਰਾਸ਼ਟਰਪਤੀ ਭਵਨ ਦੇ ਕਰੀਬ 12 ਕਮਰਿਆਂ 'ਚ ਇਹ ਸਰਚ ਆਪਰੇਸ਼ਨ ਚਲਾਇਆ ਗਿਆ। ਕਰਮਚਾਰੀ ਰਾਸ਼ਟਰਪਤੀ ਆਧਾਰ ਕਾਰਡ ਜਲਦੀ ਤੋਂ ਜਲਦੀ ਲੱਭਣਾ ਚਾਹੁੰਦੇ ਸੀ, ਉਨ੍ਹਾਂ ਨੇ ਉਹ ਉਸ ਸਮੇਂ ਹੀ ਚਾਹੀਦਾ ਸੀ। ਆਧਾਰ ਕਾਰਡ ਨੂੰ ਲੱਭਣ ਦੀ ਇੰਨੀ ਜਲਦ ਬਾਜ਼ੀ ਦੇਖ ਕੁਝ ਲੋਕਾਂ ਨੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਕਿਤੇ ਮੁੱਖਰਜੀ ਨੂੰ ਸਾਰੇ ਪਾਰਟੀਆਂ ਨਾਲ ਮਿਲੇ ਕੇ ਆਮ ਸਹਿਮਤੀ ਤੋਂ ਉਮੀਦਵਾਰ ਤਾਂ ਨਹੀਂ ਬਣਾ ਲਿਆ। ਜਿਸ ਦੇ ਬਾਅਦ ਉਹ ਨਾਮਿਨੇਸ਼ਨ ਭਰਨਾ ਚਾਹੁੰਦੇ ਹੋਣਗੇ। ਨਾਮਿਨੇਸ਼ਨ ਦੀ ਪ੍ਰੀਕ੍ਰਿਆ ਲਈ ਵੀ ਹੁਣ ਆਧਾਰ ਕਾਰਡ ਚਾਹੀਦਾ ਹੁੰਦਾ ਹੈ। 
ਪ੍ਰਣਬ ਮੁੱਖਰਜੀ ਦਾ ਦਫਤਰ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। 17 ਜੁਲਾਈ ਨੂੰ ਰਾਸ਼ਟਰਪਤੀ ਚੋਣਾ ਕਰਵਾਈਆਂ ਜਾਣਗੀਆਂ ਅਤੇ ਇਸ ਦੇ ਨਤੀਜੇ 20 ਜੁਲਾਈ ਨੂੰ ਆਉਣਗੇ। ਨਾਮਜ਼ਦਗੀ ਦੀ ਆਖ਼ਰੀ ਤਾਰੀਕ 28 ਜੂਨ ਨਾਮਜ਼ਦਗੀ ਪੱਤਰਾਂ ਦੀ ਜਾਂਚ ਤਾਰੀਕ 29 ਜੂਨ ਅਤੇ ਨਾਮ ਵਾਪਸੀ ਦੀ ਆਖ਼ਰੀ ਤਾਰੀਕ 1 ਜੁਲਾਈ ਹੈ। ਦੱਸ ਦੇ ਕਿ ਭਾਜਪਾ ਸਮੇਤ ਹੋਰ ਵਿਰੋਧੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ ਕਿ ਉਨ੍ਹਾਂ ਦੀ ਹੀ ਪਸੰਦ ਦਾ ਰਾਸ਼ਟਰਪਤੀ ਚੁਣਿਆ ਜਾਵੇ। ਅਜਿਹੇ 'ਚ ਭਾਜਪਾ ਦੀ ਮੁਸ਼ਕਲ ਵਧ ਸਕਦੀ ਹੈ। ਜੇਕਰ ਭਾਜਪਾ ਆਪਣੀ ਪਸੰਦ ਦਾ ਰਾਸ਼ਟਰਪਤੀ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਗਠਜੋੜ ਵਾਲੀ ਪਾਰਟੀਆਂ ਦੇ ਇਲਾਵਾ ਕੁਝ ਖੇਤਰੀ ਪਾਰਟੀਆਂ ਨੂੰ ਆਪਣੇ ਨਾਲ ਕਰਨਾ ਹੋਵੇਗਾ।


Related News