ਮੁੜ ਚਰਚਾ 'ਚ PM ਮੋਦੀ ਅਤੇ ਮੇਲੋਨੀ ਦੀ ਸੈਲਫ਼ੀ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਫੋਟੋ
Saturday, Jun 15, 2024 - 12:57 PM (IST)
ਰੋਮ- ਇਟਲੀ 'ਚ 13 ਤੋਂ 15 ਜੂਨ ਤੱਕ ਜੀ-7 ਸਿਖਰ ਸੰਮੇਲਨ ਦਾ ਆਯੋਜਨ ਕੀਤਾ ਗਿਆ। ਸ਼ੁੱਕਰਵਾਰ ਨੂੰ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਇਤਾਲਵੀ ਹਮਰੁਤਬਾ ਜਾਰਜੀਆ ਮੇਲੋਨੀ ਨੇ ਇਕ ਸੈਲਫ਼ੀ ਕਲਿੱਕ ਕੀਤੀ। ਅਪੁਲੀਆ 'ਚ ਆਊਟਰੀਚ ਸਿਖਰ ਸੰਮੇਲਨ ਮੌਕੇ ਮੇਲੋਨੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਸੈਲਫ਼ੀ ਕਲਿੱਕ ਕੀਤੀ, ਉਦੋਂ ਦੋਵੇਂ ਨੇਤਾ ਮੁਸਕੁਰਾਉਂਦੇ ਹੋਏ ਦੇਖੇ ਗਏ। ਪਿਛਲੇ ਸਾਲ ਦਸੰਬਰ 'ਚ ਦੋਹਾਂ ਨੇਤਾਵਾਂ ਨੇ ਦੁਬਈ 'ਚ 28ਵੇਂ ਕਾਨਫਰੈਂਸ ਆਫ਼ ਦਿ ਪਾਰਟੀਜ਼ (ਸੀਓਪੀ 28) ਮੌਕੇ ਇਕ ਸੈਲਫ਼ੀ ਕਲਿੱਕ ਕੀਤੀ ਸੀ। ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਸੀ। ਉਹ ਜੀ-7 ਸਿਖਰ ਸੰਮੇਲਨ ਦੇ 'ਆਊਟਰੀਚ ਸੈਸ਼ਨ' 'ਚ ਸ਼ਾਮਲ ਹੋਣ ਲਈ ਅਪੁਲੀਆ ਪਹੁੰਚੇ ਸਨ। ਜਾਰਜੀਆ ਮੇਲੋਨੀ ਨੇ 'ਐਕਸ' ਹੈਂਡਲ 'ਤੇ ਆਪਣੀ ਅਤੇ ਪੀ.ਐੱਮ. ਮੋਦੀ ਦੀ ਸੈਲਫ਼ੀ ਵਾਲੀ ਵੀਡੀਓ ਸ਼ੇਅਰ ਕੀਤੀ ਹੈ।
Hi friends, from #Melodi pic.twitter.com/OslCnWlB86
— Giorgia Meloni (@GiorgiaMeloni) June 15, 2024
ਦਿੱਲੀ ਆਉਣ ਤੋਂ ਬਾਅਦ ਪੀ.ਐੱਮ. ਮੋਦੀ ਨੇ 'ਐਕਸ' ਅਕਾਊਂਟ 'ਤੇ ਇਕ ਵੀਡੀਓ ਵੀ ਸ਼ੇਅਰ ਕੀਤਾ ਅਤੇ ਲਿਖਿਆ,''ਜੀ-7 ਸਿਖਰ ਸੰਮੇਲਨ 'ਚ ਮੈਂ ਵਿਸ਼ਵ ਮੰਚ 'ਤੇ ਭਾਰਤ ਦਾ ਦ੍ਰਿਸ਼ਟੀਕੋਣ ਪੇਸ਼ ਕੀਤਾ। ਪੇਸ਼ ਹੈ ਮੁੱਖ ਅੰਸ਼...।'' ਵੀਡੀਓ 'ਚ ਪੀ.ਐੱਮ. ਮੋਦੀ ਦੀ ਦੁਨੀਆ ਭਰ ਦੇ ਨੇਤਾਵਾਂ ਵਿਚਾਲੇ ਦੀਵਾਨਗੀ ਸਾਫ਼ ਦੇਖਣ ਨੂੰ ਮਿਲ ਰਹੀ ਹੈ। ਪੀ.ਐੱਮ. ਮੋਦੀ ਨੂੰ ਦੁਨੀਆ ਭਰ ਦੇ ਸੀਨੀਅਰ ਨੇਤਾਵਾਂ ਦੇ ਮੰਚ ਦਰਮਿਆਨ ਜਗ੍ਹਾ ਦਿੱਤੀ ਗਈ। ਉੱਥੇ ਹੀ ਇਟਲੀ ਪਹੁੰਚਣ 'ਤੇ ਜਾਰਜੀਆ ਮੇਲੋਨੀ ਨੇ ਉਨ੍ਹਾਂ ਦਾ ਹੱਥ ਜੋੜ ਕੇ ਨਮਸਤੇ ਕਹਿ ਕੇ ਸੁਆਗ ਕੀਤਾ। ਇਸ ਦੌਰਾਨ ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕ੍ਰੋਂ, ਯੂਕ੍ਰੇਨ ਦੇ ਰਾਸ਼ਟਰਪਤੀ ਜੈਲੇਂਸਕੀ, ਵੈਟਿਕਨ ਸਿਟੀ ਦੇ ਮੁਖੀ ਪੋਪ ਫਰਾਂਸਿਸ ਸਮੇਤ ਦੁਨੀਆ ਦੇ ਕਈ ਨੇਤਾਵਾਂ ਨੂੰ ਮਿਲਦੇ ਨਜ਼ਰ ਆਏ। ਇਸ ਵੀਡੀਓ 'ਚ ਜਾਰਜੀਆ ਮੇਲੋਨੀ ਦੇ ਪੀ.ਐੱਮ. ਮੋਦੀ ਨਾਲ ਸੈਲਫ਼ੀ ਲੈਂਦੇ ਹੋਏ ਇਕ ਝਲਕ ਵੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8