ਨੌਕਰੀ ਦਿਵਾਉਣ ਦੇ ਨਾਂ ''ਤੇ ਵਿਅਕਤੀ ਕੋਲੋਂ ਠੱਗੇ 2.6 ਲੱਖ ਰੁਪਏ

02/18/2017 4:16:02 AM

ਮੁੰਬਈ— ਫਰਜ਼ੀ ਪਲੇਸਮੈਂਟ ਏਜੰਸੀ ਕਾਲ ਸੈਂਟਰ ਚਲਾ ਕੇ ਨੌਕਰੀ ਦਿਵਾਉਣ ਦੇ ਨਾਂ ''ਤੇ ਇਕ ਨੌਜਵਾਨ ਤੋਂ ਕਥਿਤ ਤੌਰ ''ਤੇ 2.6 ਲੱਖ ਰੁਪਏ ਦੀ ਠੱਗੀ ਕਰਨ ਦੇ ਮਾਮਲੇ ''ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਸਾਇਬਰ ਅਪਰਾਧ ਪੁਲਸ ਨੇ ਕ੍ਰਮਵਾਰ ਦਿੱਲੀ, ਨੋਇਡਾ, ਉੱਤਰ ਪ੍ਰਦੇਸ਼ ਅਤੇ ਓੜੀਸਾ ਦੇ ਸਾਗਰ ਮਿਸ਼ਰਾ, ਸ਼ਸ਼ਾਂਕ ਰਾਣਾ, ਸਾਗਰ ਮਿਸ਼ਰਾ ਅਤੇ ਤਰੂਣ ਚੰਦਰਾ ਨੂੰ ਗ੍ਰਿਫਤਾਰ ਕੀਤਾ ਹੈ।

ਸਾਇਬਰ ਥਾਣਾ ਦੇ ਸੀਨੀਅਰ ਪੁਲਸ ਇੰਸਪੈਕਟਰ ਨੀਤਾ ਫਕੜੇ ਨੇ ਦੱਸਿਆ ਕਿ, ''''29 ਸਾਲਾਂ ਇਕ ਨੌਜਵਾਨ ਨੇ ਆਪਣੀ ਸਿਕਾਇਤ ''ਚ ਕਿਹਾ ਹੈ ਕਿ ਇਕ ਪ੍ਰਮੁੱਖ ਕਾਰ ਬਣਾਉਣ ਵਾਲੀ ਕੰਪਨੀ ''ਚ ਨੌਕਰੀ ਨੂੰ ਲੈ ਕੇ ਅਗਸਤ 2016 ''ਚ ਉਸ ਨੂੰ ''ਕੈਰੀਅਰ ਪ੍ਰੋ'' ਪਲੇਸਮੈਂਟ ਕੰਪਨੀ ਦੇ ਇਕ ਕਾਲ ਸੈਂਟਰ ਤੋਂ ਫੋਨ ਆਇਆ ਸੀ।''''


Related News