ਭਾਰਤ ''ਚ iPhone ਦੀ ਰਿਕਾਰਡ ਵਿਕਰੀ, ਪਹਿਲੀ ਵਾਰ Top-5 ਸਮਾਰਟਫੋਨ ਬ੍ਰਾਂਡਸ ''ਚ ਸ਼ਾਮਲ ਹੋਇਆ Apple
Friday, Jan 17, 2025 - 03:22 PM (IST)
ਨਵੀਂ ਦਿੱਲੀ- ਭਾਰਤ 'ਚ iPhone ਦੀ ਵਿਕਰੀ ਦੇ ਮਾਮਲੇ 'ਚ ਐਪਲ ਨੇ ਇਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਕਾਊਂਟਰਪੁਆਇੰਟ ਦੇ ਅਨੁਮਾਨ ਅਨੁਸਾਰ, ਐਪਲ ਨੇ ਅਕਤੂਬਰ-ਦਸੰਬਰ ਦੀ ਮਿਆਦ 'ਚ ਐਪਲ ਨੇ ਸਮਾਰਟਫੋਨ ਬਜ਼ਾਰ 'ਚ 10 ਫੀਸਦੀ ਹਿੱਸੇਦਾਰੀ ਨਾਲ ਭਾਰਤ ਦੇ ਟੌਪ 5 ਬ੍ਰਾਂਡਸ 'ਚ ਜਗ੍ਹਾ ਬਣਾਈ ਹੈ। ਐਪਲ ਦੀ ਇਹ ਸਫਲਤਾ ਪ੍ਰੀਮੀਅਮ ਸਮਾਰਟਫੋਨ ਦੀ ਵਧਦੀ ਮੰਗ ਅਤੇ ਨੋ-ਕੋਸਟ ਫਾਈਨੈਂਸਿੰਗ ਯੋਜਨਾਵਾਂ ਕਾਰਨ ਸੰਭਵ ਹੋਈ ਹੈ। ਪੁਰਾਣੇ ਆਈਫੋਨ ਮਾਡਲਾਂ 'ਤੇ ਦਿੱਤੀ ਗਈ ਭਾਰੀ ਛੋਟ ਨੇ 2024 'ਚ ਐਪਲ ਦੀ ਸ਼ਿਪਮੈਂਟ 'ਚ 2 ਅੰਕਾਂ ਦਾ ਵਾਧਾ ਦਰਜ ਕਰਵਾਇਆ। ਕਾਊਂਟਰਪੁਆਇੰਟ ਇੰਡੀਆ ਦੇ ਰਿਸਰਚ ਡਾਇਰੈਕਟਰ ਤਰੁਣ ਪਾਠਕ ਨੇ ਕਿਹਾ,''ਐਪਲ ਹੁਣ ਭਾਰਤ ਦੇ ਨੌਜਵਾਨਾਂ ਲਈ ਖਾਸ ਕਰਕੇ ਟੀਅਰ-II ਸ਼ਹਿਰਾਂ ਤੋਂ ਪਰੇ ਇਕ ਮਨਪਸੰਦ ਬ੍ਰਾਂਡ ਬਣ ਗਿਆ ਹੈ। ਭਾਰਤੀਆਂ ਲਈ ਆਈਫੋਨ ਸਿਰਫ਼ ਇਕ ਸਮਾਰਟਫੋਨ ਨਹੀਂ ਹੈ, ਸਗੋਂ ਇਕ ਜੀਵਨ ਸ਼ੈਲੀ (ਲਾਈਫਸਟਾਈਲ) ਦਾ ਪ੍ਰਤੀਕ ਹੈ।''
ਨੌਜਵਾਨਾਂ ਅਤੇ ਮੱਧ ਵਰਗ ਦਾ ਅਹਿਮ ਯੋਗਦਾਨ
ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਦੇ ਉੱਚ ਅਤੇ ਮੱਧ ਵਰਗ ਦੇ ਗਾਹਕ, ਖਾਸ ਕਰਕੇ ਨੌਜਵਾਨ, ਆਈਫੋਨ ਖਰੀਦਣ ਦੇ ਇਸ ਰੁਝਾਨ ਨੂੰ ਅੱਗੇ ਵਧਾ ਰਹੇ ਹਨ। ਆਈਡੀਸੀ ਦੇ ਅੰਕੜਿਆਂ ਅਨੁਸਾਰ, ਜੁਲਾਈ-ਸਤੰਬਰ ਤਿਮਾਹੀ 'ਚ ਐਪਲ ਦਾ ਬਾਜ਼ਾਰ ਹਿੱਸਾ 8.6 ਫੀਸਦੀ ਸੀ। ਇਸ ਮਿਆਦ 'ਚ ਕੰਪਨੀ ਦੀ ਸ਼ਿਪਮੈਂਟ ਸਾਲਾਨਾ ਆਧਾਰ 'ਤੇ 58.5 ਫੀਸਦੀ ਵਧੀ। ਐਪਲ ਨੇ ਪੂਰੇ ਸਾਲ ਭਾਰਤ 'ਚ 12 ਮਿਲੀਅਨ ਤੋਂ ਵੱਧ ਆਈਫੋਨ ਵੇਚੇ, ਜੋ ਸਾਲ-ਦਰ-ਸਾਲ 35 ਫੀਸਦੀ ਦਾ ਵਾਧਾ ਹੈ।
ਐਪਲ ਦੀ 3D ਰਣਨੀਤੀ
ਤਰੁਣ ਪਾਠਕ ਨੇ ਕਿਹਾ,''ਐਪਲ ਨੇ ਘਰੇਲੂ ਨਿਰਮਾਣ, ਵੰਡ ਅਤੇ ਪ੍ਰੀਮੀਅਮ ਸਮਾਰਟਫੋਨ ਦੀ ਮੰਗ ਨੂੰ ਵਧਾਉਣ 'ਤੇ ਕੇਂਦ੍ਰਿਤ ਤਿੰਨ-ਪੱਖੀ (3D) ਰਣਨੀਤੀ ਅਪਣਾਈ ਹੈ। ਇਹ ਰਣਨੀਤੀ ਐਪਲ ਦੀ ਬਾਜ਼ਾਰ 'ਚ ਬਣੇ ਰਹਿਣ ਅਤੇ ਬਦਲਦੀਆਂ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।'' ਸਤੰਬਰ 'ਚ ਐਪਲ ਨੇ ਆਪਣੀ ਨਵੀਂ ਆਈਫੋਨ 16 ਸੀਰੀਜ਼ ਲਾਂਚ ਕੀਤੀ, ਜਿਸ ਨੇ ਵਿਕਰੀ ਦੀ ਗਤੀ ਨੂੰ ਹੋਰ ਤੇਜ਼ ਕਰ ਦਿੱਤਾ। ਦਿੱਲੀ ਅਤੇ ਮੁੰਬਈ 'ਚ ਕੰਪਨੀ ਦੇ ਫਲੈਗਸ਼ਿਪ ਰਿਟੇਲ ਸਟੋਰਾਂ ਨੇ ਵੀ ਬਾਜ਼ਾਰ 'ਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕੀਤਾ। ਐਪਲ ਦੇ ਸੀਈਓ ਟਿਮ ਕੁੱਕ ਨੇ ਹਾਲ ਹੀ 'ਚ ਕਿਹਾ,"ਅਸੀਂ ਭਾਰਤ 'ਚ ਚਾਰ ਨਵੇਂ ਸਟੋਰ ਲਾਂਚ ਕਰਨ ਲਈ ਉਤਸ਼ਾਹਿਤ ਹਾਂ।" ਕੰਪਨੀ ਜਲਦੀ ਹੀ ਦੇਸ਼ 'ਚ ਚਾਰ ਹੋਰ ਪ੍ਰਚੂਨ (ਰਿਟੇਲ) ਸਟੋਰ ਖੋਲ੍ਹਣ ਜਾ ਰਹੀ ਹੈ। ਐਪਲ ਨੇ ਜੁਲਾਈ-ਸਤੰਬਰ ਤਿਮਾਹੀ 'ਚ ਭਾਰਤ 'ਚ ਆਪਣਾ ਹੁਣ ਤੱਕ ਦਾ ਸਭ ਤੋਂ ਵੱਧ ਮਾਲੀਆ ਹਾਸਲ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8