ISRO ਦੀ ਇਤਿਹਾਸਕ ਲਾਂਚਿੰਗ ਮਗਰੋਂ ਬਾਗੋ-ਬਾਗ ਹੋਏ PM ਮੋਦੀ ! ਪੋਸਟ ਪਾ ਕੇ ਦਿੱਤੀ ਵਧਾਈ

Wednesday, Dec 24, 2025 - 10:10 AM (IST)

ISRO ਦੀ ਇਤਿਹਾਸਕ ਲਾਂਚਿੰਗ ਮਗਰੋਂ ਬਾਗੋ-ਬਾਗ ਹੋਏ PM ਮੋਦੀ ! ਪੋਸਟ ਪਾ ਕੇ ਦਿੱਤੀ ਵਧਾਈ

ਨਵੀਂ ਦਿੱਲੀ- ਅੱਜ ਭਾਰਤੀ ਪੁਲਾੜ ਸੰਗਠਨ 'ਇਸਰੋ' ਨੇ ਇਕ ਹੋਰ ਕੀਰਤੀਮਾਨ ਸਥਾਪਤ ਕਰਦੇ ਹੋਏ ਦੁਨੀਆ ਦਾ ਸਭ ਤੋਂ ਵੱਡਾ ਕਮਿਊਨੀਕੇਸ਼ਨ ਸੈਟੇਲਾਈਟ ਲਾਂਚ ਕੀਤਾ ਹੈ। 6100 ਕਿੱਲੋ ਭਾਰ ਵਾਲਾ ਇਹ ਅਮਰੀਕੀ ਸੈਟੇਲਾਈਟ 'ਬਲੂਬਰਡ ਬਲਾਕ-2' ਭਾਰਤ ਦੇ ਸਭ ਤੋਂ ਵੱਡੇ ਤੇ ਭਾਰੇ ਰਾਕੇਟ LVM3-M6 ਰਾਹੀਂ ਲਾਂਚ ਕੀਤਾ ਗਿਆ ਹੈ। ਇਹ ਸੈਟੇਲਾਈਟ ਟਾਵਰ ਦੀ ਲੋੜ ਨੂੰ ਖ਼ਤਮ ਕਰੇਗਾ ਤੇ ਮੋਬਾਈਲ ਫੋਨ 'ਚ ਸਿੱਧਾ ਸੈਟੇਲਾਈਟ ਤੋਂ ਹੀ ਨੈਟਵਰਕ ਤੇ ਇੰਟਰਨੈੱਟ ਚਲਾਇਆ ਜਾ ਸਕੇਗਾ। 

ਇਸਰੋ ਦੀ ਇਸ ਉਪਲੱਬਧੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਹੈ। ਉਨ੍ਹਾਂ ਆਪਣੇ ਐਕਸ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, '' ਭਾਰਤ ਦੇ ਪੁਲਾੜ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ..., ਭਾਰਤੀ ਧਰਤੀ ਤੋਂ ਲਾਂਚ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਭਾਰੀ ਉਪਗ੍ਰਹਿ, ਅਮਰੀਕਾ ਦੇ ਪੁਲਾੜ ਯਾਨ, ਬਲੂਬਰਡ ਬਲਾਕ-2 ਨੂੰ ਇਸ ਦੇ ਨਿਰਧਾਰਤ ਆਰਬਿਟ ਵਿੱਚ ਸਥਾਪਿਤ ਕਰਨ ਵਾਲੇ LVM3-M6 ਦੀ ਸਫਲ ਲਾਂਚਿੰਗ। ਇਹ ਭਾਰਤ ਦੀ ਪੁਲਾੜ ਯਾਤਰਾ ਵਿੱਚ ਇੱਕ ਮੀਲ ਪੱਥਰ ਹੈ।''

ਉਨ੍ਹਾਂ ਅੱਗੇ ਲਿਖਿਆ, ''ਇਹ ਭਾਰਤ ਦੀ ਹੈਵੀ-ਲਿਫਟ ਲਾਂਚਿੰਗ ਕਪੈਸਿਟੀ ਅਤੇ ਵਿਸ਼ਵ ਵਪਾਰਕ ਲਾਂਚ ਬਾਜ਼ਾਰ ਵਿੱਚ ਸਾਡੀ ਵਧਦੀ ਭੂਮਿਕਾ ਨੂੰ ਮਜ਼ਬੂਤ ​​ਕਰੇਗਾ। ਇਹ ਆਤਮਨਿਰਭਰ ਭਾਰਤ ਵੱਲ ਸਾਡੇ ਲਗਾਤਾਰ ਵਧਦੇ ਜਾ ਰਹੇ ਕਦਮਾਂ ਦਾ ਵੀ ਨਤੀਜਾ ਹੈ। ਸਾਡੇ ਮਿਹਨਤੀ ਪੁਲਾੜ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈਆਂ। ਭਾਰਤ ਪੁਲਾੜ ਦੀ ਦੁਨੀਆ ਵਿੱਚ ਲਗਾਤਾਰ ਉੱਚੀਆਂ ਉਡਾਨਾਂ ਭਰ ਰਿਹਾ ਹੈ।''


author

Harpreet SIngh

Content Editor

Related News