ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਫੇਲ ਜਹਾਜ਼ 'ਚ ਭਰੀ ਉਡਾਣ

Tuesday, Oct 08, 2019 - 08:15 PM (IST)

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਫੇਲ ਜਹਾਜ਼ 'ਚ ਭਰੀ ਉਡਾਣ

ਪੈਰਿਸ (ਏਜੰਸੀ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ ਤੋਂ ਪਹਿਲਾ ਰਾਫੇਲ ਜਹਾਜ਼ ਪ੍ਰਾਪਤ ਕਰ ਲਿਆ ਹੈ। ਦਸਹਿਰੇ ਮੌਕੇ ਹਥਿਆਰਾਂ ਦੀ ਪੂਜਾ ਕਰਨ ਤੋਂ ਬਾਅਦ ਹੁਣ ਰਾਜਨਾਥ ਸਿੰਘ ਰਾਫੇਲ ਨੇ ਉਡਾਣ ਭਰ ਰਹੇ ਹਨ। ਰਾਫੇਲ ਦੀ ਹੈਂਡਓਵਰ ਸੈਰੇਮਨੀ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਦਸਹਿਰਾ ਹੈ ਅਤੇ ਅੱਜ 87ਵਾਂ ਏਅਰ ਫੋਰਸ ਡੇਅ ਵੀ ਹੈ। ਅੱਜ ਦਾ ਦਿਨ ਕਈ ਮਾਇਨਿਆਂ ਵਿਚ ਅਹਿਮ ਹੈ। ਭਾਰਤ-ਫਰਾਂਸ ਦੇ ਰਾਜਨੀਤਕ ਰਿਸ਼ਤੇ ਮਜ਼ਬੂਤ ਹੋ ਰਹੇ ਹਨ। ਮੈਂ ਥੋੜ੍ਹੀ ਦੇਰ ਵਿਚ ਰਾਫੇਲ ਜਹਾਜ਼ ਰਾਹੀਂ ਉਡਾਣ ਭਰਾਂਗਾ। ਰਾਜਨਾਥ ਸਿੰਘ ਨੇ ਕਿਹਾ ਕਿ 36 ਰਾਫੇਲ ਏਅਰਕ੍ਰਾਫਟ ਨੂੰ ਲੈ ਕੇ 2016 ਵਿਚ ਕਰਾਰ ਕੀਤਾ ਗਿਆ ਸੀ। ਮੈਨੂੰ ਖੁਸ਼ੀ ਹੈ ਕਿ ਰਾਫੇਲ ਜਹਾਜ਼ਾਂ ਦੀ ਡਲੀਵਰੀ ਤੈਅ ਸਮੇਂ 'ਤੇ ਹੋ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਨਾਲ ਸਾਡੀ ਏਅਰ ਫੋਰਸ ਵਿਚ ਹੋਰ ਮਜ਼ਬੂਤੀ ਆਵੇਗੀ।

ਉਨ੍ਹਾਂ ਨੇ ਕਿਹਾਕਿ ਰਾਫੇਲ ਇਕ ਫ੍ਰੈਂਚ ਸ਼ਬਦ ਹੈ। ਜਿਸ ਦਾ ਮਤਲਬ ਹੈ 'ਹਨੇਰੀ'। ਮੈਨੂੰ ਉਮੀਦ ਹੈ ਕਿ ਰਾਫੇਲ ਆਪਣੇ ਨਾਂ ਨੂੰ ਚਰਿਤਾਰਥ ਕਰੇਗਾ। ਸਾਡਾ ਫੋਕਸ ਏਅਰ ਫੋਰਸ ਦੀ ਸਮਰੱਥਾ ਵਧਾਉਣ 'ਤੇ ਹੈ। ਮੈਂ ਫਰਾਂਸ ਦਾ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਨੇ ਸਾਬਕਾ ਫਰਾਂਸਿਸੀ ਰਾਸ਼ਟਰਪਤੀ ਜੈਕੀ ਸ਼ਿਰਾਜ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਉਨ੍ਹਾਂ ਨੇ ਭਾਰਤ-ਫਰਾਂਸ ਵਿਚਾਲੇ ਰਣਨੀਤਕ ਸਬੰਧ ਸਥਾਪਿਤ ਕਰਨ ਵਿਚ ਸਾਡੇ ਸਾਬਕਾ ਪੀ.ਐਮ. ਅਟਲ ਜੀ ਦੇ ਨਾਲ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਰਾਜਨਾਥ ਸਿੰਘ ਨੇ ਸੋਮਵਾਰ ਨੂੰ ਪੈਰਿਸ ਪਹੁੰਚਣ 'ਤੇ ਟਵੀਟ ਕੀਤਾ ਸੀ। ਫਰਾਂਸ ਪਹੁੰਚ ਕੇ ਖੁਸ਼ੀ ਹੋਈ। ਇਹ ਮਹਾਨ ਦੇਸ਼ ਭਾਰਤ ਦਾ ਅਹਿਮ ਸਾਮਰਿਕ ਭਾਈਵਾਲ ਹੈ ਅਤੇ ਸਾਡਾ ਵਿਸ਼ੇਸ਼ ਸਬੰਧ ਰਸਮੀ ਸਬੰਧਾਂ ਦੇ ਖੇਤਰ ਤੋਂ ਪਰੇ ਜਾਂਦਾ ਹੈ। ਫਰਾਂਸ ਦੀ ਮੇਰੀ ਯਾਤਰਾ ਦਾ ਟੀਚਾ ਦੋਹਾਂ ਦੇਸ਼ਾਂ ਵਿਚਾਲੇ ਮੌਜੂਦਾ ਸਾਮਰਿਕ ਭਾਈਵਾਲੀ ਦਾ ਵਿਸਤਾਰ ਕਰਨਾ ਹੈ।

ਇਸ ਮੌਕੇ 'ਤੇ ਫਰਾਂਸ ਦੇ ਚੋਟੀ ਦੇ ਫੌਜੀ ਅਧਿਕਾਰੀ ਅਤੇ ਰਾਫੇਲ ਨੇ ਮੁੜ ਉਸਾਰੀ ਦਸਾਲਟ ਏਵੀਏਸ਼ਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦਾ ਰਹਿਣਗੇ। ਭਾਰਤ ਨੇ ਤਕਰੀਬਨ 59 ਹਜ਼ਾਰ ਕਰੋੜ ਰੁਪਏ ਮੁੱਲ 'ਤੇ 36 ਰਾਫੇਲ ਲੜਾਕੂ ਜਹਾਜ਼ ਖਰੀਦਣ ਲਈ ਸਤੰਬਰ 2016 ਵਿਚ ਫਰਾਂਸ ਦੇ ਨਾਲ ਅੰਤਰ-ਸਰਕਾਰੀ ਸਮਝੌਤਾ ਕੀਤਾ ਸੀ। ਵੈਸੇ ਤਾਂ ਰਾਜਨਾਥ ਸਿੰਘ ਮੰਗਲਵਾਰ ਨੂੰ 36 ਰਾਫੇਲ ਜਹਾਜ਼ਾਂ ਵਿਚ ਪਹਿਲਾ ਜਹਾਜ਼ ਮੰਗਲਵਾਰ ਨੂੰ ਪ੍ਰਾਪਤ ਕਰ ਲੈਣਗੇ ਪਰ ਚਾਰ ਜਹਾਜ਼ਾਂ ਦੀ ਪਹਿਲੀ ਖੇਪ ਅਗਲੇ ਸਾਲ ਮਈ ਤੱਕ ਹੀ ਭਾਰਤ ਆਏਗੀ। ਸਾਰੇ 36 ਰਾਫੇਲ ਜਹਾਜ਼ ਸਤੰਬਰ, 2022 ਤੱਕ ਭਾਰਤ ਪਹੁੰਚਣ ਦੀ ਸੰਭਾਵਨਾ ਹੈ। ਉਸ ਦੇ ਲਈ ਭਾਰਤੀ ਏਅਰ ਫੋਰਸ ਜ਼ਰੂਰੀ ਬੁਨਿਆਦੀ ਢਾਂਚਾ ਤਿਆਰੀ ਕਰਨ ਅਤੇ ਪਾਇਲਟਾਂ ਨੂੰ ਟ੍ਰੇਨਿੰਗ ਦੇਣ ਸਣੇ ਜ਼ਰੂਰੀ ਤਿਆਰੀਆਂ ਕਰ ਰਹੀ ਹੈ।


Related News