ਇੰਡੀਗੋ ਨੇ ਯਾਤਰੀਆਂ ਨੂੰ ਦਿੱਤਾ ਤੋਹਫ਼ਾ, ਚੰਡੀਗੜ੍ਹ ਤੋਂ ਇੰਦੌਰ ਲਈ ਚੱਲੇਗੀ ਸਿੱਧੀ ਫਲਾਈਟ

Tuesday, Nov 01, 2022 - 11:22 AM (IST)

ਇੰਡੀਗੋ ਨੇ ਯਾਤਰੀਆਂ ਨੂੰ ਦਿੱਤਾ ਤੋਹਫ਼ਾ, ਚੰਡੀਗੜ੍ਹ ਤੋਂ ਇੰਦੌਰ ਲਈ ਚੱਲੇਗੀ ਸਿੱਧੀ ਫਲਾਈਟ

ਚੰਡੀਗੜ੍ਹ- ਚੰਡੀਗੜ੍ਹ ਤੋਂ ਇੰਦੌਰ ਜਾਣ ਵਾਲੇ ਯਾਤਰੀਆਂ ਨੂੰ ਇੰਡੀਗੋ ਨੇ ਤੋਹਫ਼ਾ ਦਿੱਤਾ ਹੈ। ਇੰਡੀਗੋ ਨੇ ਇੱਥੋਂ ਇੰਦੌਰ ਏਅਰਪੋਰਟ ਲਈ ਇਕ ਨਾਨ-ਸਟਾਪ ਯਾਨੀ ਕਿ ਸਿੱਧੀ ਫਲਾਈਟ ਚਲਾਉਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਦਾ ਉਦਘਾਟਨ ਕੇਂਦਰੀ ਸਿਵਲ ਹਵਾਬਾਜ਼ੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਆਨਲਾਈਨ ਕੀਤਾ।

ਇਹ ਵੀ ਪੜ੍ਹੋ : ਜਬਰ ਜ਼ਿਨਾਹ ਦੇ ਮਾਮਲਿਆਂ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਬੰਦ ਕੀਤਾ ਇਹ ਟੈਸਟ

ਇੰਡੀਗੋ ਦੀ ਸਿੱਧੀ ਫਲਾਈਟ ਚੰਡੀਗੜ੍ਹ ਏਅਰਪੋਰਟ ਤੋਂ ਇੰਦੌਰ ਏਅਰਪੋਰਟ ਤੱਕ ਨਾਨ-ਸਟਾਪ ਚੱਲੇਗੀ। ਸਿੰਧੀਆ ਨੇ ਇਸ ਦਾ ਆਨਲਾਈਨ ਉਦਘਾਟਨ ਕਰਦੇ ਹੋਏ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕੀਤੀ। ਇਸ ਦੌਰਾਨ ਚੰਡੀਗੜ੍ਹ ਅਤੇ ਇੰਦੌਰ ਏਅਰਪੋਰਟ 'ਚ ਵੀ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ 'ਚ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੀ ਸ਼ਾਮਲ ਹੋਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News