ਇੰਟਰਨੈੱਟ ਨੂੰ ਲੈ ਕੇ ਨੇਪਾਲ ਨੇ ਚੀਨ ਦਾ ਫੜਿਆ ਪੱਲਾ

01/13/2018 1:01:12 AM

ਨਵੀਂ ਦਿੱਲੀ— ਨੇਪਾਲ ਦੇ ਨਿਵਾਸੀਆਂ ਨੇ ਸ਼ੁੱਕਰਵਾਰ ਨੂੰ ਹਿਮਾਲਾ ਪਰਬਤ 'ਤੇ ਵਿੱਛੀ ਚੀਨ ਦੇ ਆਪਟੀਕਲ ਫਾਈਬਰ ਲਿੰਕ ਰਾਹੀਂ ਇੰਟਰਨੈੱਟ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਨਾਲ ਸਾਇਬਰ ਦੁਨੀਆ ਨਾਲ ਜੁੜਨ ਦੇ ਲਈ ਉਸ ਦੀ ਭਾਰਤ 'ਤੇ ਨਿਰਭਰਤਾ ਖਤਮ ਹੋ ਗਈ ਹੈ।
ਅਧਿਕਾਰੀਆਂ ਦੇ ਮੁਤਾਬਕ, ਰਸੂਵਾਗੜ੍ਹੀ ਸਰਹੱਦ ਦੇ ਰਾਹੀਂ ਚੀਨੀ ਫਾਇਬਰ ਲਿੰਕ ਨਾਲ ਮਿਲਣ ਵਾਲੀ ਇੰਟਰਨੈੱਟ ਦੀ ਸ਼ੁਰੂਆਤੀ ਸਪੀਡ 1.5 ਜੀ.ਬੀ.ਪੀ.ਐੱਸ. ਹੋਵੇਗੀ, ਜੋ ਕਿ ਭਾਰਤ ਤੋਂ ਮਿਲਣ ਵਾਲੀ ਸਪੀਡ ਤੋਂ ਘੱਟ ਹੈ। ਬੀਰਤਨਗਰ, ਭੈਰਹਵਾ ਤੇ ਬੀਰਗੰਜ ਦੇ ਰਾਹੀਂ ਨੇਪਾਲ ਭਾਰਤ ਤੋਂ 34 ਜੀ.ਬੀ.ਪੀ.ਐੱਸ. ਦੀ ਸਪੀਡ ਮੁਹੱਈਆ ਕਰਵਾ ਰਿਹਾ ਸੀ। ਉਨ੍ਹਾਂ ਕਿਹਾ ਕਿ ਹਿਮਾਚਲ ਪਰਬਤਾਂ 'ਚ ਚੀਨ ਦੇ ਆਪਟੀਕਲ ਫਾਈਬਰ ਲਿੰਕ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ।
ਨੇਪਾਲ ਦੇ ਸੂਚਨਾ ਤੇ ਸੰਚਾਰ ਮੰਤਰੀ ਮੋਹਨ ਬਹਾਦਰ ਬਾਸਨੇਤ ਨੇ ਨੇਪਾਲ-ਚੀਨ ਸਰਹੱਦ 'ਤੇ ਆਪਟੀਕਲ ਫਾਈਬਰ ਲਿੰਕ ਦਾ ਇਥੇ ਇਕ ਪ੍ਰੋਗਰਾਮ 'ਚ ਉਦਘਾਟਨ ਕੀਤਾ।
ਸਾਲ 2016 'ਚ ਸਰਕਾਰੀ ਕੰਪਨੀ ਨੇਪਾਲ ਟੈਲੀਕਾਮ ਨੇ ਚੀਨ ਦੀ ਸਰਕਾਰੀ ਕੰਪਨੀ ਚਾਈਨਾ ਟੈਲਕਮਿਊਨੀਕੇਸ਼ਨ ਨੇ ਚੀਨ ਦੇ ਰਾਹੀਂ ਨੇਪਾਲ 'ਚ ਇੰਟਰਨੈੱਟ ਦੇ ਸੰਚਾਲਨ ਦੇ ਲਈ ਸਮਝੋਤੇ 'ਤੇ ਦਸਤਖਤ ਕੀਤੇ ਸਨ।
ਬਾਸਨੇਤ ਨੇ ਕਿਹਾ ਕਿ ਨੇਪਾਲ ਤੇ ਚੀਨ ਦੇ ਵਿਚਕਾਰ ਸਥਾਪਿਤ ਆਪਟੀਕਲ ਫਾਈਬਰ ਲਿੰਕ ਦੇਸ਼ ਭਰ 'ਚ ਇੰਟਰਨੈਟ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਮਹੱਤਵਪੂਰਨ ਉਪਲੱਬਧੀ ਹੋਵੇਦੀ। ਇਸ ਨਾਲ ਨੇਪਾਲ ਤੇ ਚੀਨ ਦੇ ਵਿਚਕਾਰ ਅਧਿਕਾਰਿਕ ਪੱਧਰ ਦੇ ਨਾਲ-ਨਾਲ ਨਾਗਰਿਕ ਪੱਧਰ 'ਤੇ ਵੀ ਦੋ-ਪੱਖੀ ਸਬੰਧਾਂ ਨੂੰ ਉਤਸ਼ਾਹ ਮਿਲੇਗਾ।


Related News