ਸਿਹਤਮੰਦ ਚਮੜੀ ਲਈ ਬਹੁਤ ਗੁਣਕਾਰੀ ਹੈ ''ਮੁੱਠੀ ਭਰ ਬਦਾਮ''
Friday, Feb 09, 2024 - 11:29 AM (IST)
ਨਵੀਂ ਦਿੱਲੀ - ਮਾਹਿਰਾਂ ਦਾ ਮੰਨਣਾ ਹੈ ਕਿ ਕਿਸੇ ਨੂੰ ਸੁੰਦਰ ਅਤੇ ਖੂਬਸੂਰਤ ਹੋਣ ਦਾ ਅਹਿਸਾਸ ਦਿਵਾਉਣ ’ਚ ਭੋਜਨ ਦੀ ਚੋਣ ਵੱਡੀ ਭੂਮਿਕਾ ਨਿਭਾਉਂਦੀ ਹੈ ਅਤੇ ਭੋਜਨ ’ਚ ਮੁੱਠੀ ਭਰ ਬਾਦਾਮ ਸ਼ਾਮਲ ਕਰ ਲੈਣਾ ਸਿਹਤਮੰਦ ਚਮੜੀ ਬਣਾਈ ਰੱਖਣ ਲਈ ਜ਼ਰੂਰੀ ਹੈ। ਇਸ ਦੇ ਨਾਲ ਹੀ, ਮਾਈਂਡਫਲੂਨੈੱਸ ਤਕਨੀਕ ਵਰਗੇ ਯੋਗਾ ਦਾ ਅਭਿਆਸ ਅਤੇ ਲੋੜੀਂਦੀ ਨੀਂਦ ਲੈਣਾ ਵੀ ਜ਼ਰੂਰੀ ਹੈ।
ਇਹ ਖ਼ਬਰ ਵੀ ਪੜ੍ਹੋ - ਨੱਕ ’ਚ ਉਂਗਲ ਮਾਰਨ ਨਾਲ ਹੋ ਸਕਦੈ 'ਅਲਜ਼ਾਈਮਰ', ਯਾਦ ਸ਼ਕਤੀ ਹੋ ਸਕਦੀ ਹੈ ਬੇਹੱਦ ਕਮਜ਼ੋਰ
ਅਲਮੰਡ ਬੋਰਡ ਆਫ ਕੈਲੀਫੋਰਨੀਆ ਵੱਲੋਂ ‘ਗਲੋਅ ਫਰਾਮ ਵਿਦਿਨ : ਨਰਚਰਿੰਗ ਏ ਰੈਡੀਐਂਟ ਸਕਿਨ’ ਵਿਸ਼ੇ ’ਤੇ ਆਯੋਜਿਤ ਇਕ ਚਰਚਾ ’ਚ ਮਾਹਿਰਾਂ ਨੇ ਕਿਹਾ ਕਿ ਖੂਬਸੂਰਤੀ ਨੂੰ ਸਿਰਫ ਬਾਹਰੀ ਸੁੰਦਰਤਾ ਨਾਲ ਨਹੀਂ ਮਾਪਿਆ ਜਾ ਸਕਦਾ, ਤੁਸੀਂ ਜੋ ਖਾਂਦੇ ਹੋ ਉਹ ਤੁਹਾਡੀ ਸੁੰਦਰਤਾ ਅਤੇ ਉਸ ਦੇ ਅਹਿਸਾਸ ਨੂੰ ਬਣਾਉਣ ’ਚ ਵੱਡੀ ਭੂਮਿਕਾ ਨਿਭਾਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਕੈਨੇਡੀਅਨ ਰੈਪਰ ਡਰੇਕ ਦੀ ਇਤਰਾਜ਼ਯੋਗ ਵੀਡੀਓ ਦਾ ਜਾਣੋ ਕੀ ਹੈ ਪੂਰਾ ਸੱਚ
ਇਕ ਅਧਿਐਨ ਅਨੁਸਾਰ, ਕੈਲੋਰੀ ਨਾਲ ਭਰਪੂਰ ਸਨੈਕਸ ਦੀ ਜਗ੍ਹਾ ਬਾਦਾਮ ਲੈਣ ਨਾਲ ਮੇਨੋਪਾਜ਼ ਤੋਂ ਬਾਅਦ ਦੇ ਦੌਰ ’ਚੋਂ ਲੰਘ ਰਹੀਆਂ ਔਰਤਾਂ ਦਾ ਸਕਿਨ ਟੋਨ ਬਿਹਤਰ ਹੁੰਦਾ ਹੈ ਅਤੇ ਚਿਹਰੇ ਦੀਆਂ ਝੁਰੜੀਆਂ ਘੱਟ ਹੁੰਦੀਆਂ ਹਨ। ਖਾਸ ਤੌਰ ’ਤੇ ਜਿਨ੍ਹਾਂ ਔਰਤਾਂ ਨੂੰ ਫਿਟਜ਼ਪੈਟ੍ਰਿਕ ਸਕਿਨ ਟਾਈਪ 1 ਅਤੇ 2 ਦੀ ਸਮੱਸਿਆ ਹੈ। ਇਸ ਦੇ ਨਾਲ ਹੀ ਬਾਦਾਮ ’ਚ ਹੈਲਦੀ ਫੈਟ ਅਤੇ ਵਿਟਾਮਿਨ ਈ (ਅਲਫਾ-ਟੋਕੋਫੇਰੋਲ) ਹੁੰਦਾ ਹੈ, ਜੋ ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਹੁੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।