ਰਿਸ਼ਭ ਪੰਤ ਨੂੰ ਲੈ ਕੇ ਯੂਜ਼ਰ ਨੇ ਉਰਵਸ਼ੀ ਰੌਤੇਲਾ ਨੂੰ ਕੀਤਾ ਟਰੋਲ, ਅੱਗੋਂ ਅਦਾਕਾਰਾ ਨੇ ਦਿੱਤਾ ਇਹ ਜਵਾਬ

Thursday, Apr 06, 2023 - 03:18 PM (IST)

ਰਿਸ਼ਭ ਪੰਤ ਨੂੰ ਲੈ ਕੇ ਯੂਜ਼ਰ ਨੇ ਉਰਵਸ਼ੀ ਰੌਤੇਲਾ ਨੂੰ ਕੀਤਾ ਟਰੋਲ, ਅੱਗੋਂ ਅਦਾਕਾਰਾ ਨੇ ਦਿੱਤਾ ਇਹ ਜਵਾਬ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਤੇ ਕ੍ਰਿਕਟਰ ਰਿਸ਼ਭ ਪੰਤ ਅਕਸਰ ਸੋਸ਼ਲ ਮੀਡੀਆ ’ਤੇ ਟ੍ਰੋਲ ਹੁੰਦੇ ਰਹਿੰਦੇ ਹਨ। ਮੀਡੀਆ ਅਕਸਰ ਉਰਵਸ਼ੀ ਰੌਤੇਲਾ ਨੂੰ ਹਾਲ ਹੀ ’ਚ ਹਾਦਸੇ ਦਾ ਸ਼ਿਕਾਰ ਹੋਏ ਰਿਸ਼ਭ ਪੰਤ ਨੂੰ ਲੈ ਕੇ ਸਵਾਲ ਪੁੱਛਦਾ ਦੇਖਿਆ ਜਾਂਦਾ ਹੈ, ਉਥੇ ਹੀ ਹੁਣ ਇਕ ਪ੍ਰਸ਼ੰਸਕ ਦੇ ਕੁਮੈਂਟ ’ਤੇ ਉਰਵਸ਼ੀ ਦੀ ਇਕ ਪੋਸਟ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਹਨੂੰਮਾਨ ਜਯੰਤੀ ਮੌਕੇ ‘ਆਦਿਪੁਰਸ਼’ ਦੀ ਟੀਮ ਨੇ ਸਾਂਝਾ ਕੀਤਾ ਬਜਰੰਗ ਬਲੀ ਦਾ ਪੋਸਟਰ, ਦੇਖ ਮੁੜ ਭੜਕੇ ਲੋਕ

ਦਰਅਸਲ ਉਰਵਸ਼ੀ ਰੌਤੇਲਾ ਨੇ ਕ੍ਰਿਕਟਰ ਰਿਸ਼ਭ ਪੰਤ ਨਾਲ ਜੁੜੇ ਇਕ ਪਲੇਕਾਰਡ ’ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਵੱਲ ਇਸ਼ਾਰਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ’ਚ ਰਿਸ਼ਭ ਆਈ. ਪੀ. ਐੱਲ. ਮੈਚ ਦੇਖਣ ਲਈ ਅਰੁਣ ਜੇਤਲੀ ਸਟੇਡੀਅਮ ਪਹੁੰਚੇ ਤੇ ਗੁਜਰਾਤ ਟਾਈਟਨਜ਼ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (IPL) 2023 ਦੇ ਆਪਣੇ ਪਹਿਲੇ ਘਰੇਲੂ ਮੈਚ ’ਚ ਆਪਣੀ ਟੀਮ ਦਿੱਲੀ ਕੈਪੀਟਲਸ ਨੂੰ ਸੁਪੋਰਟ ਕੀਤੀ।

ਇਸੇ ਮੈਚ ਦੌਰਾਨ ਇਕ ਕੁੜੀ ਪਲੇਕਾਰਡ ਲੈ ਕੇ ਜਾਂਦੀ ਦਿਖਾਈ ਦਿੱਤੀ, ਜਿਸ ’ਤੇ ਲਿਖਿਆ ਸੀ, ‘‘ਸ਼ੁਕਰ ਹੈ ਰੱਬ ਦਾ ਉਰਵਸ਼ੀ ਇਥੇ ਨਹੀਂ ਹੈ।’’ ਵਾਇਰਲ ਹੋ ਰਹੀ ਇਸ ਤਸਵੀਰ ਨੂੰ ਦੇਖ ਕੇ ਉਰਵਸ਼ੀ ਵੀ ਨਹੀਂ ਰਹਿ ਸਕੀ ਤੇ ਉਸ ਨੇ ਇਸ ’ਤੇ ਪ੍ਰਤੀਕਿਰਿਆ ਵੀ ਦਿੱਤੀ ਹੈ। ਤਸਵੀਰ ਸਾਂਝੀ ਕਰਦਿਆਂ ਉਰਵਸ਼ੀ ਰੌਤੇਲਾ ਨੇ ਲਿਖਿਆ, ‘‘ਕਿਉਂ?’’ ਅਦਾਕਾਰਾ ਦੇ ‘ਕਿਉਂ’ ’ਤੇ ਵੀ ਪ੍ਰਸ਼ੰਸਕ ਨਹੀਂ ਰੁਕੇ ਤੇ ਮਜ਼ਾਕੀਆ ਟਿੱਪਣੀਆਂ ਕਰਨ ਲੱਗੇ।

PunjabKesari

ਇਕ ਨੇ ਲਿਖਿਆ ਕਿ ਰਿਸ਼ਭ ਭਰਾ ਨੂੰ ਨਜ਼ਰ ਲੱਗ ਜਾਂਦੀ ਨਾ। ਉਥੇ ਦੂਜੇ ਨੇ ਲਿਖਿਆ ਕਿ ਉਸ ਨੇ ਰੌਤੇਲਾ ਦਾ ਜ਼ਿਕਰ ਨਹੀਂ ਕੀਤਾ ਹੈ, ਇਸ ਲਈ ਉਸ ਨੂੰ ਨਜ਼ਰਅੰਦਾਜ਼ ਕਰੋ।

ਦੱਸ ਦੇਈਏ ਕਿ ਪ੍ਰਸ਼ੰਸਕ ਅਕਸਰ ਉਰਵਸ਼ੀ ਤੇ ਰਿਸ਼ਭ ਨੂੰ ਲੈ ਕੇ ਟਰੋਲ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਪਹਿਲਾਂ ਉਰਵਸ਼ੀ ਕਈ ਵਾਰ ਰਿਸ਼ਭ ਪੰਤ ਦਾ ਮੈਚ ਦੇਖਣ ਸਟੇਡੀਅਮ ’ਚ ਨਜ਼ਰ ਆਈ। ਇਥੋਂ ਤੱਕ ਕਿ ਜਦੋਂ ਕ੍ਰਿਕਟਰ ਦਾ ਐਕਸੀਡੈਂਟ ਹੋਇਆ ਤਾਂ ਅਦਾਕਾਰਾ ਤੇ ਉਸ ਦੀ ਮਾਂ ਨੇ ਰਿਸ਼ਭ ਦੀ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News