ਵਿਰਾਟ ਕੋਹਲੀ ਦੇ ਹੋਟਲ ਰੂਮ ਦੀ ਵੀਡੀਓ ਵਾਇਰਲ, ਭੜਕੀ ਉਰਵਸ਼ੀ ਰੌਤੇਲਾ ਬੋਲੀ, ‘ਜੇ ਕਿਸੇ ਕੁੜੀ ਨਾਲ...’

Monday, Oct 31, 2022 - 03:47 PM (IST)

ਵਿਰਾਟ ਕੋਹਲੀ ਦੇ ਹੋਟਲ ਰੂਮ ਦੀ ਵੀਡੀਓ ਵਾਇਰਲ, ਭੜਕੀ ਉਰਵਸ਼ੀ ਰੌਤੇਲਾ ਬੋਲੀ, ‘ਜੇ ਕਿਸੇ ਕੁੜੀ ਨਾਲ...’

ਮੁੰਬਈ (ਬਿਊਰੋ)– ਵਿਰਾਟ ਕੋਹਲੀ ਟੀ-20 ਵਰਲਡ ਕੱਪ ਖੇਡਣ ਲਈ ਆਸਟਰੇਲੀਆ ’ਚ ਹਨ ਪਰ ਉਨ੍ਹਾਂ ਦੀ ਗੈਰ-ਮੌਜੂਦਗੀ ’ਚ ਹੋਟਲ ਸਟਾਫ ਨੇ ਵਿਰਾਟ ਦੇ ਕਮਰੇ ’ਚ ਦਾਖ਼ਲ ਹੋ ਕੇ ਪੂਰੇ ਰੂਮ ਦੀ ਵੀਡੀਓ ਬਣਾ ਕੇ ਸਾਂਝੀ ਕਰ ਦਿੱਤੀ। ਇਸ ਹਰਕਤ ’ਤੇ ਵਿਰਾਟ ਤੇ ਅਨੁਸ਼ਕਾ ਦੋਵਾਂ ਨੇ ਹੀ ਨਾਰਾਜ਼ਗੀ ਜਤਾਈ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਨੂੰ ਲੈ ਕੇ ਵੱਡੀ ਖ਼ਬਰ, ਫ਼ਿਲਮ ਦੀ ਰਿਲੀਜ਼ ਡੇਟ ਹੋਈ ਮੁਲਤਵੀ! ਕੀ ਫਲਾਪ ਹੋਣ ਦਾ ਤਾਂ ਨਹੀਂ ਡਾਰ?

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਵੀ ਹੁਣ ਵਿਰਾਟ ਕੋਹਲੀ ਦੀ ਪੋਸਟ ਸਾਂਝੀ ਕਰਕੇ ਇਸ ਹਰਕਤ ਨੂੰ ਸ਼ਰਮਨਾਕ ਦੱਸਿਆ ਹੈ। ਅਦਾਕਾਰਾ ਨੇ ਸਵਾਲ ਕੀਤਾ ਹੈ ਕਿ ਜੇਕਰ ਇਹ ਹਰਕਤ ਕਿਸੇ ਕੁੜੀ ਦੇ ਕਮਰੇ ’ਚ ਕੀਤੀ ਗਈ ਹੁੰਦੀ ਤਾਂ ਕੀ ਹੁੰਦਾ?

PunjabKesari

ਉਰਵਸ਼ੀ ਰੌਤੇਲਾ ਨੇ ਆਪਣੀ ਪੋਸਟ ’ਚ ਲਿਖਿਆ, ‘‘ਇਹ ਬਹੁਤ ਖ਼ਰਾਬ ਤੇ ਬੇਸ਼ਰਮੀ ਵਾਲੀ ਹਰਕਤ ਹੈ। ਸੋਚੋ ਜੇਕਰ ਇਹ ਚੀਜ਼ ਕਿਸੇ ਲੜਕੀ ਨਾਲ ਹੋਈ ਹੁੰਦੀ ਤਾਂ ਫਿਰ?’’

PunjabKesari

ਦੱਸ ਦੇਈਏ ਕਿ ਇਸ ਹਾਦਸੇ ਤੋਂ ਬਾਅਦ ਵਿਰਾਟ ਕੋਹਲੀ ਨੇ ਆਪਣੀ ਪ੍ਰਾਈਵੇਸੀ ਨੂੰ ਲੈ ਕੇ ਚਿੰਤਾ ਜਤਾਈ ਹੈ। ਵਿਰਾਟ ਨੇ ਕਿਹਾ ਕਿ ਲੋਕਾਂ ਨੂੰ ਸਿਤਾਰਿਆਂ ਦੀ ਪ੍ਰਾਈਵੇਸੀ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਮਨੋਰੰਜਨ ਦੀ ਚੀਜ਼ ਸਮਝ ਕੇ ਟ੍ਰੀਟ ਨਹੀਂ ਕਰਨਾ ਚਾਹੀਦਾ। ਵਿਰਾਟ ਕੋਹਲੀ ਨਾਲ ਹੋਈ ਇਸ ਹਰਕਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਪ੍ਰੇਸ਼ਾਨ ਕਰ ਦਿੱਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News