ਸਾਰਾ ਅਲੀ ਖ਼ਾਨ ਨਾਲ ਅਫੇਅਰ ਦੀਆਂ ਖ਼ਬਰਾਂ ’ਤੇ ਕ੍ਰਿਕਟਰ ਸ਼ੁਭਮਨ ਗਿੱਲ ਨੇ ਤੋੜੀ ਚੁੱਪੀ, ਦਿੱਤਾ ਵੱਡਾ ਹਿੰਟ
Tuesday, Nov 15, 2022 - 11:30 AM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਦੀਆਂ ਫ਼ਿਲਮਾਂ ਹੀ ਨਹੀਂ, ਉਸ ਦੀ ਲਵ ਲਾਈਫ ਦੀ ਵੀ ਕਾਫੀ ਚਰਚਾ ਰਹਿੰਦੀ ਹੈ। ਖ਼ਬਰਾਂ ਹਨ ਕਿ ਸਾਰਾ ਅਲੀ ਖ਼ਾਨ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਡੇਟ ਕਰ ਰਹੀ ਹੈ।
ਦੋਵਾਂ ਨੂੰ ਕਈ ਵਾਰ ਇਕੱਠਿਆਂ ਦੇਖਿਆ ਗਿਆ ਹੈ ਪਰ ਇਹ ਖ਼ਬਰ ਕਿੰਨੀ ਸੱਚ ਹੈ ਤੇ ਕਿੰਨੀ ਝੂਠ? ਇਸ ਨੂੰ ਲੈ ਕੇ ਕ੍ਰਿਕਟਰ ਸ਼ੁਭਮਨ ਗਿੱਲ ਨੇ ਹੁਣ ਖ਼ੁਦ ਸਾਰਾ ਨਾਲ ਅਫੇਅਰ ਦੀਆਂ ਖ਼ਬਰਾਂ ’ਤੇ ਪ੍ਰਤੀਕਿਰਿਆ ਦਿੱਤੀ ਹੈ।
ਸ਼ੁਭਮਨ ਗਿੱਲ ਮਸ਼ਹੂਰ ਪੰਜਾਬੀ ਚੈਟ ਸ਼ੋਅ ‘ਦਿਲ ਦੀਆਂ ਗੱਲਾਂ’ ’ਚ ਮਹਿਮਾਨ ਬਣ ਕੇ ਆਏ। ਇਹ ਸ਼ੋਅ ਸੋਨਮ ਬਾਜਵਾ ਹੋਸਟ ਕਰਦੀ ਹੈ। ਸ਼ੋਅ ’ਚ ਕ੍ਰਿਕਟਰ ਕੋਲੋਂ ਪੁੱਛਿਆ ਗਿਆ ਕਿ ਬਾਲੀਵੁੱਡ ਦੀ ਸਭ ਤੋਂ ਫਿੱਟ ਫੀਮੇਲ ਐਕਟ੍ਰੈੱਸ ਕੌਣ ਹੈ? ਬਿਨਾਂ ਦੇਰ ਲਗਾਏ ਸ਼ੁਭਮਨ ਨੇ ਤੁਰੰਤ ਸਾਰਾ ਦਾ ਨਾਂ ਲਿਆ। ਅਗਲਾ ਸਵਾਲ ਸੀ, ਕੀ ਉਹ ਸਾਰਾ ਨੂੰ ਡੇਟ ਕਰ ਰਹੇ ਹਨ? ਸ਼ੁਭਮਨ ਨੇ ਇਸ ਦੇ ਜਵਾਬ ’ਚ ਕਿਹਾ, ‘‘ਸ਼ਾਇਦ।’’
ਇਹ ਖ਼ਬਰ ਵੀ ਪੜ੍ਹੋ : ਪਿਛਲੇ ਢਾਈ ਹਫ਼ਤਿਆਂ ਤੋਂ ਬੀਮਾਰੀਆਂ ਨਾਲ ਜੂਝ ਰਹੇ ਸਨ ਹਰਭਜਨ ਮਾਨ, ਪੋਸਟ ਸਾਂਝੀ ਕਰ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ
ਜਦੋਂ ਸ਼ੁਭਮਨ ਨੂੰ ਕਿਹਾ ਗਿਆ ਕਿ ਸਾਰਾ ਦਾ ਸਾਰਾ ਸੱਚ ਬੋਲੋ ਤਾਂ ਕ੍ਰਿਕਟਰ ਨੇ ਸ਼ਰਮਾਉਂਦਿਆਂ ਚਿਹਰੇ ’ਤੇ ਵੱਡੀ ਸਾਰੀ ਮੁਸਕਾਨ ਨਾਲ ਕਿਹਾ, ‘‘ਸਾਰਾ ਦਾ ਸਾਰਾ ਸੱਚ ਬੋਲ ਦਿੱਤਾ। ਸ਼ਾਇਦ ਹਾਂ, ਸ਼ਾਇਦ ਨਾਂਹ।’’
ਹੁਣ ਸ਼ੁਭਮਨ ਗਿੱਲ ਦਾ ਇਹ ਜਵਾਬ ਸੁਣ ਕੇ ਤੁਸੀਂ ਖ਼ੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਸਾਰਾ ਨੂੰ ਡੇਟ ਕਰ ਰਹੇ ਹਨ ਜਾਂ ਨਹੀਂ। ਸ਼ੁਭਮਨ ਨੇ ਖੁੱਲ੍ਹ ਕੇ ਜੇਕਰ ਹਾਮੀ ਨਹੀਂ ਭਰੀ ਤਾਂ ਇਸ ਤੋਂ ਇਨਕਾਰ ਵੀ ਨਹੀਂ ਕੀਤਾ। ਸਾਰਾ ਤੇ ਸ਼ੁਭਮਨ ਦੇ ਡੇਟਿੰਗ ਦੀਆਂ ਖ਼ਬਰਾਂ ਇਸੇ ਸਾਲ ਅਗਸਤ ਤੋਂ ਵਾਇਰਲ ਹੋ ਰਹੀਆਂ ਹਨ। ਦੋਵਾਂ ਨੂੰ ਇਕੱਠਿਆਂ ਇਕ ਰੈਸਟੋਰੈਂਟ ’ਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਇਕੱਠਿਆਂ ਅਕਤੂਬਰ ’ਚ ਦੇਖਿਆ ਗਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।