ਡੇਵਿਡ ਵਾਰਨਰ ਫੱਟੜ, ਇੰਗਲੈਂਡ ਖ਼ਿਲਾਫ਼ ਨਹੀਂ ਖੇਡ ਸਕਣਗੇ ਤੀਸਰਾ T20
Friday, Oct 14, 2022 - 04:39 PM (IST)

ਸਪੋਰਟਸ ਡੈਸਕ : ਆਸਟ੍ਰੇਲੀਆ ਦੇ ਬੱਲੇਬਾਜ਼ ਡੇਵਿਡ ਵਾਰਨਰ ਸ਼ੁੱਕਰਵਾਰ ਨੂੰ ਮਨੁਕਾ ਓਵਲ 'ਚ ਇੰਗਲੈਂਡ ਖ਼ਿਲਾਫ਼ ਤੀਸਰੇ ਅਤੇ ਅਖ਼ੀਰਲੇ ਟੀ-20 ਅੰਤਰਰਾਸ਼ਟਰੀ ਮੈਚ ਤੋਂ ਪਹਿਲਾਂ ਫੱਟੜ ਹੋ ਗਏ ਹਨ। ਇਸ ਤੋਂ ਬਾਅਦ ਸਟੀਵ ਸਮਿਥ ਨੂੰ ਉਨ੍ਹਾਂ ਦੀ ਜਗ੍ਹਾ ਸਿਖਰਲੇ ਬੱਲੇਬਾਜ਼ਾਂ ਵਿਚ ਥਾਂ ਮਿਲ ਸਕਦੀ ਹੈ।
ਵਾਰਨਰ ਨੇ ਮਹਿਮਾਨ ਟੀਮ ਦੇ ਖ਼ਿਲਾਫ਼ ਪਹਿਲੇ ਦੋ ਟੀ-20 ਮੈਚਾਂ ਵਿਚ ਓਪਨਿੰਗ ਕਰਦਿਆਂ 73 ਅਤੇ 4 ਦੌੜਾਂ ਦੀ ਪਾਰੀ ਖੇਡੀ ਸੀ। ਜੋਸ ਬਟਲ ਦੀ ਟੀਮ ਨੇ ਆਰੋਨ ਫਿੰਚ ਦੀ ਟੀਮ ਖ਼ਿਲਾਫ਼ ਦੋਵੇਂ ਮੈਚ ਜਿੱਤ ਕੇ ਲੜੀ 'ਚ ਅਜੇਤੂ ਲੀਡ ਬਣਾ ਲਈ ਹੈ। ਇਹ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਲਈ ਦੋਵੇਂ ਟੀਮਾਂ ਲਈ ਮਹੱਤਵਪੂਰਨ ਹੈ।
ਇਹ ਖ਼ਬਰ ਵੀ ਪੜ੍ਹੋ - Practice Match : ਭਾਰਤੀ ਬੱਲੇਬਾਜ਼ਾਂ ਦਾ ਖ਼ਰਾਬ ਪ੍ਰਦਰਸ਼ਨ, ਭਾਰਤ ਮੈਚ ਹਾਰਿਆ
ਰਿਪੋਰਟ ਦੇ ਮੁਤਾਬਕ 35 ਸਾਲਾ ਵਾਰਨਰ ਨੂੰ 'ਵਹਿਪਲੈਸ਼ ਇੰਜਰੀ' ਦਾ ਸਾਹਮਣਾ ਕਰਨਾ ਪਿਆ ਸੀ, ਜੋ ਘਰ 'ਤੇ ਟੀ20 ਵਿਸ਼ਵ ਕੱਪ 'ਚ ਉਨ੍ਹਾਂ ਦੀ ਹਾਜ਼ਰੀ ਲਈ ਵੀ ਖਤਰਾ ਪੈਦਾ ਕਰ ਸਕਦਾ ਹੈ। ਰਿਪੋਰਟ 'ਚ ਕਿਾ ਗਿਆ ਹੈ ਕਿ ਵਾਰਨਰ ਦੇ ਖੇਡਣ ਦੀ ਸੰਭਾਵਨਾ ਨਹੀ ਹੈ। ਪਿਛਲੇ ਮੈਚ ਵਿਚ ਫੀਲਡਿੰਗ ਦੌਰਾਨ ਉਨ੍ਹਾਂ ਨੂੰ ਵਹਿਪਲੈਸ਼ ਇੰਜਰੀ ਹੋਈ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਟੈਂਡਬਾਏ ਦੇ ਰੂਪ 'ਚ ਸਟੀਵ ਸਮਿਥ ਨੂੰ ਅੱਜ ਮੈਦਾਨ 'ਚ ਵੇਖਿਆ ਜਾ ਸਕਦਾ ਹੈ। ਇੰਗਲੈਂਡ ਖ਼ਿਲਾਫ਼ ਲੜੀ ਤੋਂ ਬਾਅਦ ਆਸਟ੍ਰੇਲੀਆ ਦਾ ਸ਼ਨੀਵਾਰ ਨੂੰ ਐੱਸ.ਸੀ.ਜੀ. 'ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਅਭਿਆਸ ਮੈਚ 'ਚ ਸੋਮਵਾਰ ਨੂੰ ਬ੍ਰਿਸਬੇਨ 'ਚ ਭਾਰਤ ਨਾਲ ਮੁਕਾਬਲਾ ਹੈ।