ਅੰਡਰ-19 ਟੀ-20 ਵਿਸ਼ਵ ਕੱਪ ਜਿੱਤਣ ’ਤੇ ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵਧਾਈ

Monday, Jan 30, 2023 - 05:05 PM (IST)

ਅੰਡਰ-19 ਟੀ-20 ਵਿਸ਼ਵ ਕੱਪ ਜਿੱਤਣ ’ਤੇ ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵਧਾਈ

ਮੁੰਬਈ (ਬਿਊਰੋ)– ਐਤਵਾਰ ਭਾਰਤ ਲਈ ਬਹੁਤ ਖ਼ਾਸ ਦਿਨ ਸੀ। ਇਸ ਦਿਨ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਪਹਿਲਾ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ 2023 ਜਿੱਤਿਆ ਸੀ। ਇਸ ਖਿਤਾਬ ਨਾਲ ਭਾਰਤ ਦੀਆਂ ਧੀਆਂ ਨੇ ਵੀ ਇਤਿਹਾਸ ਰਚ ਦਿੱਤਾ। ਇਹ ਖਿਤਾਬ ਪਹਿਲੀ ਵਾਰ ਭਾਰਤ ਆਇਆ ਹੈ। ਆਈ. ਸੀ. ਸੀ. ਨੇ ਪਹਿਲੀ ਵਾਰ ਮਹਿਲਾ ਅੰਡਰ-19 ਵਿਸ਼ਵ ਕੱਪ ਦਾ ਆਯੋਜਨ ਕੀਤਾ ਸੀ। ਜਿਸ ਨੂੰ ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਆਪਣੇ ਨਾਂ ਕੀਤਾ। ਹਰ ਕੋਈ ਇਸ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਇਸ ਖ਼ਾਸ ਮੌਕੇ ’ਤੇ ਬਾਲੀਵੁੱਡ ਸਿਤਾਰਿਆਂ ਨੇ ਵੀ ਮਹਿਲਾ ਟੀਮ ਨੂੰ ਵਧਾਈ ਦਿੱਤੀ ਹੈ।

ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਟਵੀਟ ਕਰਕੇ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਅਦਾਕਾਰ ਨੇ ਟਵੀਟ ਕਰਦਿਆਂ ਲਿਖਿਆ, ‘‘#U19T20WorldCup ਚੈਂਪੀਅਨ ਬਣਨ ਲਈ ਕਿੰਨਾ ਕਲੀਨੀਕਲ ਆਲ ਰਾਊਂਡ ਪ੍ਰਦਰਸ਼ਨ ਹੈ। ਕੁੜੀਆਂ ਨੂੰ ਇਤਿਹਾਸਕ ਜਿੱਤ ਲਈ ਵਧਾਈ। ਭਾਰਤ ਲਈ ਮਾਣ ਵਾਲਾ ਪਲ।’’

PunjabKesari

ਅਜਿਹੇ ਖ਼ਾਸ ਮੌਕਿਆਂ ’ਤੇ ਅਮਿਤਾਭ ਬੱਚਨ ਵੀ ਕਦੇ ਪਿੱਛੇ ਨਹੀਂ ਰਹਿੰਦੇ। ਇੰਸਟਾਗ੍ਰਾਮ ’ਤੇ ਟੀਮ ਦੀ ਤਸਵੀਰ ਸਾਂਝੀ ਕਰਦਿਆਂ ਅਨੁਭਵੀ ਕਲਾਕਾਰ ਨੇ ਕੈਪਸ਼ਨ ’ਚ ਲਿਖਿਆ, ‘‘ਇੰਡੀਆ ਚੈਂਪੀਅਨਜ਼, ਕ੍ਰਿਕਟ ’ਚ ਮਹਿਲਾ ਅੰਡਰ-19 ਵਿਸ਼ਵ ਚੈਂਪੀਅਨ, ਬ੍ਰਿਟਿਸ਼ ਨੂੰ ਹਰਾਇਆ। ਭਾਰਤ ਦੀ ਮਹਾਨ ਜਿੱਤ, ਤੁਸੀਂ ਸਿਰਫ ਇਕ ਆਵਾਜ਼ ਸੁਣੀ ਹੈ ਭਾਰਤ ਭਾਰਤ ਭਾਰਤ।’’

PunjabKesari

ਅਨੁਪਮ ਖੇਰ ਨੇ ਆਪਣੇ ਟਵੀਟ ’ਚ ਲਿਖਿਆਸ, ‘‘#U19T20WorldCup ’ਚ ਸਾਨੂੰ ਸ਼ਾਨਦਾਰ ਜਿੱਤ ਦਿਵਾਉਣ ਲਈ ਸਾਡੀਆਂ ਕੁੜੀਆਂ ਦੀ ਅੰਡਰ-19 ਕ੍ਰਿਕਟ ਟੀਮ ਨੂੰ ਦਿਲੋਂ ਵਧਾਈਆਂ ਤੇ ਦਿਲੋਂ ਧੰਨਵਾਦ। ਤੁਹਾਡੇ ਸਾਰਿਆਂ ਦੀ ਜੈ ਹੋਵੇ।’’

PunjabKesari

ਅਨੁਪਮ ਖੇਰ ਤੋਂ ਇਲਾਵਾ ਕਰੀਨਾ ਕਪੂਰ ਖ਼ਾਨ, ਆਯੂਸ਼ਮਾਨ ਖੁਰਾਣਾ, ਕਾਜੋਲ, ਅਨੁਸ਼ਕਾ ਸ਼ਰਮਾ ਤੇ ਸਿਧਾਰਥ ਮਲਹੋਤਰਾ ਨੇ ਆਪਣੀ-ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਮਹਿਲਾ ਟੀਮ ਨੂੰ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News