IPL ਦੇ ਇਤਿਹਾਸ ''ਚ ਹੋਇਆ ਅਜਿਹਾ, ਫ੍ਰੀ ਹਿੱਟ ''ਤੇ ਰਨ ਆਊਟ ਹੋਇਆ ਬੱਲੇਬਾਜ਼ (ਵੀਡੀਓ)

Friday, Nov 06, 2020 - 10:23 PM (IST)

ਆਬੂ ਧਾਬੀ- ਆਰ. ਸੀ. ਬੀ. ਤੇ ਹੈਦਰਾਬਾਦ ਦੇ ਵਿਚਾਲੇ ਮੈਚ ਦੇ ਦੌਰਾਨ ਇਕ ਅਜਿਹੀ ਘਟਨਾ ਸਾਹਮਣੇ ਆਈ ਜੋ ਆਈ. ਪੀ. ਐੱਲ. ਦੇ ਇਤਿਹਾਸ 'ਚ ਪਹਿਲੀ ਬਾਰ ਹੋਈ। ਬੱਲੇਬਾਜ਼ ਦੀ ਕਿਸਮਤ ਇੰਨੀ ਖਰਾਬ ਸੀ ਕਿ ਉਹ ਫ੍ਰੀ ਹਿੱਟ 'ਤੇ ਰਨ ਆਊਟ ਹੋ ਗਿਆ। ਉਹ ਬੱਲੇਬਾਜ਼ ਕੋਈ ਹੋਰ ਨਹੀਂ ਬਲਕਿ ਬੈਂਗਲੁਰੂ ਦੇ ਮੋਈਨ ਅਲੀ ਸਨ। ਬੈਂਗਲੁਰੂ ਪਾਰੀ 'ਚ 11ਵੇਂ ਓਵਰ ਦੀ ਚੌਥੀ ਗੇਂਦ ਜੋ 'ਨੌ ਬਾਲ' ਸੀ। ਸ਼ਾਹਬਾਜ ਨਦੀਪ ਦੀ ਨੌ ਬਾਲ 'ਤੇ ਏ ਬੀ ਡਿਵੀਲੀਅਰਸ ਵੱਡਾ ਸ਼ਾਟ ਨਹੀਂ ਮਾਰ ਸਕੇ ਤੇ ਇਕ ਦੌੜ ਹਾਸਲ ਕੀਤੀ। ਅਜਿਹੇ 'ਚ ਹੁਣ ਫ੍ਰੀ ਹਿੱਟ 'ਤੇ ਮੋਈਨ ਅਲੀ ਸਟ੍ਰਾਈਕ 'ਤੇ ਪਹੁੰਚੇ। ਸ਼ਾਹਬਾਜ ਦੀ ਅਗਲੀ ਗੇਂਦ ਜੋ ਬੱਲੇਬਾਜ਼ ਦੇ ਲਈ ਫ੍ਰੀ ਹਿੱਟ ਸੀ ਉਸ 'ਤੇ ਵੀ ਮੋਈਨ ਅਲੀ ਵੱਡਾ ਸ਼ਾਟ ਨਹੀਂ ਮਾਰ ਸਕੇ ਤੇ ਆਫ ਸਾਇਡ 'ਚ ਸ਼ਾਟ ਮਾਰ ਕੇ ਤੇਜ਼ੀ ਨਾਲ ਦੌੜ ਪਏ, ਐਕਸਟ੍ਰਾ ਕਵਰ 'ਤੇ ਰਾਸ਼ਿਦ ਖਾਨ ਫੀਲਡਿੰਗ ਕਰ ਰਹੇ ਸਨ। ਉਨ੍ਹਾਂ ਨੇ ਆਪਣੀ ਫੀਲਡਿੰਗ ਦਾ ਖੂਬਸੂਰਤ ਨਜ਼ਾਰਾ ਪੇਸ਼ ਕੀਤਾ ਤੇ ਸਿੱਧੀ ਥ੍ਰੋਅ ਮਾਰ ਕੇ ਮੋਈਨ ਨੂੰ ਰਨ ਆਊਟ ਕਰ ਦਿੱਤਾ। ਮੋਈਨ ਅਲੀ ਨੂੰ ਫ੍ਰੀ ਹਿੱਟ 'ਤੇ ਰਨ ਆਊਟ ਕਰ ਪੈਵੇਲੀਅਨ ਭੇਜ ਦਿੱਤਾ।


ਆਈ. ਪੀ. ਐੱਲ. ਦੇ ਇਤਿਹਾਸ 'ਚ ਮੋਈਨ ਅਲੀ ਅਜਿਹੇ ਪਹਿਲੇ ਬੱਲੇਬਾਜ਼ ਬਣ ਗਏ ਹਨ ਜੋ ਆਪਣੀ ਪਾਰੀ ਦੀ ਪਹਿਲੀ ਹੀ ਗੇਂਦ 'ਤੇ ਫ੍ਰੀ ਹਿੱਟ 'ਤੇ ਰਨ ਆਊਟ ਹੋਏ ਹਨ। ਇਸ ਤਰ੍ਹਾਂ ਨਾਲ ਆਊਟ ਹੋਣ ਦੀ ਚਰਚਾ ਸੋਸ਼ਲ ਮੀਡੀਆ 'ਤੇ ਖੂਬ ਹੋ ਰਹੀ ਹੈ। ਫੈਂਸ ਖੂਬ ਕੁਮੈਂਟਸ ਕਰ ਰਹੇ ਹਨ। ਇੰਗਲੈਂਡ ਦਾ ਇਹ ਖਿਡਾਰੀ ਬਿਨਾਂ ਕੋਈ ਦੌੜ ਬਣਾਏ ਰਨ ਆਊਟ ਹੋਇਆ।


Gurdeep Singh

Content Editor

Related News