ਅਮਿਤਾਬ ਬੱਚਨ ਨੇ ਵਧਾਇਆ ਭਾਰਤੀ ਖਿਡਾਰੀਆਂ ਦਾ ਹੌਂਸਲਾ, ਕਿਹਾ- ਹੁਣ ਤਿਆਰ ਹੋ ਜਾਓ ਟੀ-20 ਵਿਸ਼ਵ ਕੱਪ ਲਈ

Friday, May 03, 2024 - 10:31 AM (IST)

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬੱਚਨ ਨੇ ਆਪਣੀ ਆਉਣ ਵਾਲੀ ਫ਼ਿਲਮ 'ਕਲਕੀ 2898 ਏ ਡੀ' ਦੇ 'ਅਸ਼ਵਥਾਮਾ' ਦੀ ਭੂਮਿਕਾ 'ਚ ਟੀ-20 ਵਿਸ਼ਵ ਕੱਪ 2024 ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਅਨੁਭਵੀ ਖਿਡਾਰੀਆਂ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਭਾਰਤੀ ਟੀ-20 ਵਿਸ਼ਵ ਕੱਪ 2024 ਟੀਮ ਦੇ ਹੋਰ ਖਿਡਾਰੀਆਂ ਨੂੰ ਵੀ ਵਿਸ਼ੇਸ਼ ਸੰਦੇਸ਼ ਦਿੱਤਾ ਹੈ। ਇਸ ਸੰਦੇਸ਼ ਰਾਹੀਂ ਉਨ੍ਹਾਂ ਨੇ ਖਿਡਾਰੀਆਂ ਦਾ ਹੌਂਸਲਾ ਵਧਾਇਆ ਹੈ। ਇਸ ਘੋਸ਼ਣਾ ਤੋਂ ਬਾਅਦ ਪਿਛਲੇ ਬੁੱਧਵਾਰ ਨੂੰ ਆਈ. ਪੀ. ਐੱਲ 2024 ਦੇ ਮੈਚ ਦੌਰਾਨ ਇੱਕ ਨਵਾਂ ਪ੍ਰੋਮੋ ਪ੍ਰੀਮੀਅਰ ਕੀਤਾ ਗਿਆ ਸੀ, ਜਿਸ 'ਚ ਅਮਿਤਾਭ 'ਅਸ਼ਵਥਾਮਾ' ਦੀ ਭੂਮਿਕਾ 'ਚ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ- ਬਾਦਸ਼ਾਹ ਵਲੋਂ ਨਵੇਂ ਸੰਸਦ ਭਵਨ ਦਾ ਦੌਰਾ ਕਰਨ 'ਤੇ ਰਿੱਚਾ ਚੱਢਾ ਨੇ ਦਿੱਤੀ ਨਸੀਹਤ, ਕਿਹਾ- ਚੋਣਾਂ 'ਚ ਨਾ ਖੜ੍ਹੇ ਹੋਵੋ...

1 ਮਈ ਨੂੰ 'ਕਲਕੀ 2898 ਏਡੀ' ਦੇ ਨਿਰਮਾਤਾਵਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਟੀ-20 ਵਿਸ਼ਵ ਕੱਪ 2024 ਦਾ ਪ੍ਰੋਮੋ ਸਾਂਝਾ ਕੀਤਾ। ਇਸ ਵੀਡੀਓ ਨੂੰ ਸ਼ਾਨਦਾਰ ਕੈਪਸ਼ਨ ਨਾਲ ਜੋੜਿਆ ਗਿਆ ਹੈ। ਕੈਪਸ਼ਨ 'ਚ ਲਿਖਿਆ ਹੈ, ''ਟੀ-20 ਵਿਸ਼ਵ ਕੱਪ 2024 ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਇੰਡੀਆ ਦੇ ਸਭ ਤੋਂ ਵੱਡੇ ਚੀਅਰਲੀਡਰ ਅਮਿਤਾਭ ਬੱਚਨ ਦਾ ਖ਼ਾਸ ਸੰਦੇਸ਼ ਹੈ। ਸਟਾਰ ਸਪੋਰਟਸ ਟੀ-20 ਵਿਸ਼ਵ ਕੱਪ ਦੀ ਇਸ ਮਹਾਨ ਲੜਾਈ ਨੂੰ ਲੈ ਕੇ ਆਈ ਹੈ। ਕੀ ਤੁਸੀ ਤਿਆਰ ਹੋ?'' ਵੀਡੀਓ 'ਚ ‘ਕਲਕੀ 2898 ਏਡੀ’ ਦਾ ਪਿਛੋਕੜ ਦਿਖਾਇਆ ਗਿਆ ਹੈ। ਅਮਿਤਾਭ ਬੱਚਨ ਨੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦੇਣ ਲਈ ਕਵਿਤਾ ਸੁਣਾਈ। ਕਵਿਤਾ ਕਿਸੇ ਨੂੰ ਵੀ ਹਿੰਮਤ-ਹੌਂਸਲੇ ਨਾਲ ਭਰ ਸਕਦੀ ਹੈ।

ਦੱਸ ਦਈਏ ਕਿ ਰੋਹਿਤ ਸ਼ਰਮਾ ਨੂੰ ਟੀ-20 ਵਿਸ਼ਵ ਕੱਪ 2024 ਦੇ ਟੂਰਨਾਮੈਂਟ 'ਚ ਭਾਰਤ ਦੀ ਕਮਾਨ ਸੌਂਪੀ ਗਈ ਹੈ। ਟੀਮ 'ਚ ਵਿਰਾਟ ਕੋਹਲੀ, ਯਸ਼ਸਵੀ ਜੈਸਵਾਲ, ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ (ਉਪ-ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ ਸ਼ਾਮਲ ਹਨ। ਰਿੰਕੂ ਸਿੰਘ, ਸ਼ੁਭਮਨ ਗਿੱਲ, ਖਲੀਲ ਅਹਿਮਦ ਅਤੇ ਅਵੇਸ਼ ਖਾਨ ਰਿਜ਼ਰਵ 'ਚ ਹਨ।

ਇਹ ਵੀ ਪੜ੍ਹੋ- ਪ੍ਰਸਿੱਧ ਕਾਮੇਡੀਅਨ ਲੜੇਗਾ PM ਮੋਦੀ ਖ਼ਿਲਾਫ਼ ਲੋਕ ਸਭਾ ਚੋਣਾਂ

ਦੱਸਣਯੋਗ ਹੈ ਕਿ 'ਕਲਕੀ 2898 ਏਡੀ' ਇਸ ਜੂਨ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ 'ਚ ਅਮਿਤਾਭ ਬੱਚਨ ਤੋਂ ਇਲਾਵਾ ਪ੍ਰਭਾਸ, ਦੀਪਿਕਾ ਪਾਦੂਕੋਣ, ਕਮਲ ਹਾਸਨ ਅਤੇ ਦਿਸ਼ਾ ਪਟਾਨੀ ਵਰਗੇ ਮੰਝੇ ਹੋਏ ਕਲਾਕਾਰ ਸ਼ਾਮਲ ਹਨ। ਹਾਲ ਹੀ 'ਚ ਮੇਕਰਸ ਨੇ ਫ਼ਿਲਮ 'ਚੋਂ ਅਮਿਤਾਭ ਬੱਚਨ ਦੇ ਕਿਰਦਾਰ ਦਾ ਖੁਲਾਸਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News