ਓਲਾ ਨੇ ਇਲੈਕਟ੍ਰਿਕ ਵਾਹਨ ਦੇ ਨਿਰਮਾਣ ਪਲਾਂਟ ਲਈ ਸੀਮੈਂਸ ਨਾਲ ਕੀਤੀ ਸਾਂਝੇਦਾਰੀ

01/21/2021 3:18:02 PM

ਨਵੀਂ ਦਿੱਲੀ(ਭਾਸ਼ਾ) – ਕੈਬ ਸੇਵਾ ਪ੍ਰੋਵਾਈਡਰ ਕੰਪਨੀ ਓਲਾ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਤਾਮਿਲਨਾਡੂ ’ਚ ਆਪਣੇ ਪ੍ਰਸਤਾਵਿਤ ਇਲੈਕਟ੍ਰਿਕ ਵਾਹਨ ਨਿਰਮਾਣ ਪਲਾਂਟ ਲਈ ਸੀਮੈਂਸ ਨਾਲ ਸਾਂਝੇਦਾਰੀ ਕੀਤੀ ਹੈ। ਓਲਾ ਨੇ ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ ਕਾਰਖਾਨਾ ਸਥਾਪਿਤ ਕਰਨ ਲਈ 2,400 ਕਰੋੜ ਰੁਪਏ ਦਾ ਨਿਵੇਸ਼ ਕਰਨ ਨੂੰ ਲੈ ਕੇ ਤਾਮਿਲਨਾਡੂ ਸਰਕਾਰ ਨਾਲ ਕਾਂਟ੍ਰੈਕਟ ਦਾ ਦਸੰਬਰ ’ਚ ਐਲਾਨ ਕੀਤਾ ਸੀ।

ਓਲਾ ਨੇ ਇਕ ਬਿਆਨ ’ਚ ਕਿਹਾ ਕਿ ਇਸ ਕਾਰਖਾਨੇ ਨੂੰ ਉਦਯੋਗ 4.0 ਸਿਧਾਂਤਾਂ ’ਤੇ ਬਣਾਇਆ ਜਾਏਗਾ ਅਤੇ ਇਹ ਦੇਸ਼ ’ਚ ਸਭ ਤੋਂ ਉੱਨਤ ਨਿਰਮਾਣ ਪਲਾਂਟਾਂ ’ਚੋਂ ਇਕ ਹੋਵੇਗਾ। ਇਸ ’ਚ ਵੱਖ-ਵੱਖ ਕੰਮਾਂ ਲਈ ਲਗਭਗ 5 ਹਜ਼ਾਰ ਰੋਬੋਟ ਤਾਇਨਾਤ ਹੋਣਗੇ। ਕੰਪਨੀ ਨੇ ਕਿਹਾ ਕਿ ਇਸ ਸਾਂਝੇਦਾਰੀ ਦੇ ਤਹਿਤ ਉਹ ਸੀਮੈਂਸ ਦੇ ਇੰਟੀਗ੍ਰੇਟੇਡ ਡਿਜੀਟਲ ਟਵਿਨ ਡਿਜਾਈਨ ਅਤੇ ਨਿਰਮਾਣ ਸਲਿਊਸ਼ਨਸ ਦਾ ਇਸਤੇਮਾਲ ਕਰੇਗੀ। ਡਿਜੀਟਲ ਟਵਿਨ ਡਿਜਾਈਨ ਕਿਸੇ ਭੌਤਿਕ ਉਤਪਾਦ ਦਾ ਇਕ ਵਰਚੁਅਲ ਰੂਪ ਹੁੰਦਾ ਹੈ ਜੋ ਭੌਤਿਕ ਉਤਪਾਦਾਂ ਦੀਆਂ ਕਮੀਆਂ ਆਦਿ ਨੂੰ ਸਮਝਣ ’ਚ ਮਦਦਗਾਰ ਸਾਬਤ ਹੁੰਦਾ ਹੈ।


Harinder Kaur

Content Editor

Related News