ਕਾਲੀਨ ਬਰਾਮਦ ਨੂੰ ਰਫਤਾਰ ਦੇਣ ਲਈ ਸਰਕਾਰ ਵੱਲੋਂ ਤੁਰੰਤ ਸਮਰਥਨ ਦੀ ਲੋੜ : CECP

09/21/2020 2:31:26 PM

ਨਵੀਂ ਦਿੱਲੀ (ਭਾਸ਼ਾ) - ਕਾਲੀਨ ਬਰਾਮਦ ਸੰਵਰਧਨ ਪ੍ਰੀਸ਼ਦ (ਸੀ. ਈ. ਪੀ. ਸੀ.) ਨੇ ਬਰਾਮਦ ਨੂੰ ਬੜ੍ਹਾਵਾ ਦੇਣ ਲਈ ਸਰਕਾਰ ਵੱਲੋਂ ਤੁਰੰਤ ਸਮਰਥਨ ਦੀ ਮੰਗ ਕੀਤੀ। ਪ੍ਰੀਸ਼ਦ ਦਾ ਕਹਿਣਾ ਹੈ ਕਿ ਕਿਰਤ ’ਤੇ ਆਧਾਰਿਤ ਇਹ ਖੇਤਰ ‘ਕੋਵਿਡ-19’ ਨਾਲ ਜੁਡ਼ੀਆਂ ਰੁਕਾਵਟਾਂ ਤੋਂ ਪਾਰ ਪਾਉਣ ਲਈ ਜੂਝ ਰਿਹਾ ਹੈ।

ਸੀ. ਈ. ਪੀ. ਸੀ. ਦੇ ਚੇਅਰਮੈਨ ਸਿੱਧ ਨਾਥ ਸਿੰਘ ਨੇ ਕਿਹਾ ਕਿ ਆਗਰਾ, ਮਿਰਜਾਪੁਰ, ਵਾਰਾਣਸੀ ਅਤੇ ਭਦੋਹੀ ਵਰਗੇ ਖੇਤਰਾਂ ’ਚ ਕਾਲੀਨ ਇਕਾਈਆਂ ਆਪਣੀ ਕੁਲ ਸਮਰੱਥਾ ਦੇ ਸਿਰਫ 30 ਤੋਂ 35 ਫੀਸਦੀ ’ਤੇ ਹੀ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਕਾਈਆਂ ਪੈਂਡਿੰਗ ਆਰਡਰ ਦੀ ਸਪਲਾਈ ਕਰ ਰਹੀਆਂ ਹਨ ਅਤੇ ਆਰਡਰ ਦੀ ਹਾਲਤ ਚੰਗੀ ਨਹੀਂ ਹੈ। ਸਿੰਘ ਨੇ ਕਿਹਾ ਕਿ ਅਮਰੀਕਾ, ਰੂਸ, ਆਸਟਰੇਲੀਆ, ਯੂਰਪ, ਨਿਊਜ਼ੀਲੈਂਡ, ਕੈਨੇਡਾ ਅਤੇ ਲਾਤੀਨ ਅਮਰੀਕਾ ਦੇ ਦੇਸ਼ਾਂ ਵੱਲੋਂ ਆਰਡਰ ਆ ਰਹੇ ਹਨ। ਕਾਲੀਨ ਬਰਾਮਦ ’ਚ ਅਮਰੀਕਾ ਅਤੇ ਯੂਰਪ ਦੀ ਹਿੱਸੇਦਾਰੀ ਕਰੀਬ 90 ਫੀਸਦੀ ਹੈ।


Harinder Kaur

Content Editor

Related News