ਉਡਾਣ ਨੇ 12 ਤੋਂ 18 ਮਹੀਨਿਆਂ ’ਚ ਤਕਨਾਲੋਜੀ, ਸਪਲਾਈ ਚੇਨ ’ਚ ਕੀਤਾ 4,000 ਕਰੋੜ ਰੁਪਏ ਦਾ ਨਿਵੇਸ਼’

06/15/2021 7:06:58 PM

ਨਵੀਂ ਦਿੱਲੀ (ਭਾਸ਼ਾ) – ਬੀ2ਬੀ ਈ-ਕਾਮਰਸ ਕੰਪਨੀ ਉਡਾਣ ਨੇ ਪਿਛਲੇ ਇਕ ਤੋਂ ਡੇਢ ਸਾਲ ਦੌਰਾਨ ਤਕਨਾਲੋਜੀ, ਸਪਲਾਈ ਚੇਨ ਅਤੇ ਹੋਰ ਖੇਤਰ ’ਚ 4,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਕੰਪਨੀ ਨੇ ਚਾਲੂ ਵਿੱਤੀ ਸਾਲ ’ਚ ਸਾਲਾਨਾ ਆਧਾਰ ’ਤੇ 100 ਫੀਸਦੀ ਵਾਧੇ ਦਾ ਟੀਚਾ ਰੱਖਿਆ ਹੈ। ਉਡਾਣ ਦੇ ਸਹਿ-ਸੰਸਥਾਪਕਾਂ ਅਮੋਦ ਮਾਲਵੀਯ, ਸੁਜੀਤ ਕੁਮਾਰ ਅਤੇ ਵੈਭਵ ਗੁਪਤਾ ਨੇ ਇਕ ਅੰਦਰੂਨੀ ਮੇਲ ’ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਿਕ ਕੰਪਨੀ ਨੇ ਇਸ ਹਫਤੇ ਆਪ੍ਰੇਟਿੰਗ ਦੇ ਪੰਜ ਸਾਲ ਪੁਰੇ ਕਰ ਲਏ ਹਨ।

ਕੰਪਨੀ ਦੇ ਸੰਸਥਾਪਕਾਂ ਨੇ ਕਿਹਾ ਕਿ ਇਹ ਦੇਸ਼ ’ਚ ਤਕਨਾਲੋਜੀ ਦਾ ਇਸਤੇਮਾਲ ਕਰ ਕੇ ਲੱਖਾਂ ਛੋਟੇ ਕਾਰੋਬਾਰਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਪਾਰ ਈਕੋ ਸਿਸਟਮ ’ਚ ਬਦਲਾਅ ਦੇ ਵਿਚਾਰ ਨਾਲ ਸ਼ੁਰੂ ਹੋਇਆ ਸੀ, ਜੋ ਅੱਜ ਅਸਲੀਅਤ ਬਣ ਚੁੱਕਾ ਹੈ। ਅੱਜ ਅਸੀਂ ਸਭ ਤੋਂ ਵੱਡਾ ਈ-ਕਾਮਰਸ ਮੰਚ ਹੀ ਨਹੀਂ ਸਗੋਂ ਸਭ ਤੋਂ ਵੱਡਾ ਕਮਰਸ਼ੀਅਲ ਮੰਚ ਬਣਨ ਦੀ ਰਾਹ ’ਤੇ ਹਾਂ।


Harinder Kaur

Content Editor

Related News