ਰੱਦ ਹੋ ਗਈ ਹੈ Credit Card ਅਰਜ਼ੀ? ਇਨ੍ਹਾਂ ਤਰੀਕਿਆਂ ਨਾਲ ਫਿਕਸ ਕਰੋ ਸਮੱਸਿਆ

09/17/2019 1:31:54 PM

ਮੁੰਬਈ — ਜੇਕਰ ਤੁਸੀਂ ਕ੍ਰੈਡਿਟ ਕਾਰਡ ਅਪਲਾਈ ਕਰ ਰਹੇ ਹੋ, ਪਰ ਤੁਹਾਡੀ ਅਰਜ਼ੀ ਵਾਰ-ਵਾਰ ਰੱਦ ਹੋ ਰਹੀ ਹੈ ਤਾਂ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਅਰਜ਼ੀ ਭਰਦੇ ਸਮੇਂ ਹੋਈ ਛੋਟੀ ਜਿਹੀ ਗਲਤੀ , ਖਰਾਬ ਕ੍ਰੈਡਿਟ ਹਿਸਟਰੀ ਜਾਂ ਫਿਰ ਤੁਹਾਡੀ ਆਮਦਨੀ ਵੀ ਇਸ ਦਾ ਕਾਰਨ ਹੋ ਸਕਦਾ ਹੈ।

ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਤੁਹਾਡੀ ਅਰਜ਼ੀ ਕਿਉਂ ਵਾਰ-ਵਾਰ ਰੱਦ ਹੋ ਰਹੀ ਹੈ। ਕ੍ਰੈਡਿਟ ਕਾਰਡ ਲਈ ਅਰਜ਼ੀ ਰੱਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਹੋ ਸਕਦਾ ਹੈ ਕਿ ਤੁਹਾਡੀ ਆਮਦਨ ਦਾ ਸਾਧਨ ਸਥਾਈ ਨਾ ਹੋਵੇ ਜਾਂ ਫਿਰ ਤੁਹਾਡੀ ਆਮਦਨ ਕ੍ਰੈਡਿਟ ਕਾਰਡ ਹੋਲਡਰ ਬਣਨ ਲਈ ਘੱਟ ਹੋਵੇ।

- ਇਹ ਵੀ ਕਾਰਨ ਹੋ ਸਕਦਾ ਹੈ ਕਿ ਤੁਸੀਂ ਕਈ ਥਾਵਾਂ 'ਤੇ ਇਸ ਕਾਰਡ ਲਈ ਅਪਲਾਈ ਕਰ ਰੱਖਿਆ ਹੋਵੇ। ਇਸ ਤੋਂ ਇਲਾਵਾ ਜਾਂ ਤਾਂ ਤੁਹਾਡਾ ਕ੍ਰੈਡਿਟ ਸਕੋਰ ਖਰਾਬ ਹੋ ਸਕਦਾ ਹੈ ਜਾਂ ਫਿਰ ਹੋ ਸਕਦਾ ਹੈ ਕਿ ਤੁਹਾਡੀ ਕੋਈ ਕ੍ਰੈਡਿਟ ਹਿਸਟਰੀ ਹੀ ਨਾ ਹੋਵੇ। 
- ਜੇਕਰ ਤੁਹਾਡੇ ਨਾਲ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਤੁਹਾਨੂੰ ਇਨ੍ਹਾਂ ਨੂੰ ਫਿਕਸ ਕਰਨ ਦਾ ਕੰਮ ਕਰਨਾ ਹੋਵੇਗਾ। ਇਸ ਲਈ ਤੁਸੀਂ ਕੁਝ ਕਦਮ ਚੁੱਕ ਸਕਦੇ ਹੋ।
- ਸਭ ਤੋਂ ਪਹਿਲਾਂ ਕਾਰਨ ਪਤਾ ਲਗਾਉਣਾ ਹੋਵੇਗਾ। ਉਸ ਤੋਂ ਬਾਅਦ ਸਮੱਸਿਆ ਦੂਰ ਕਰਨ ਲਈ ਉਪਰਾਲੇ ਕਰਨੇ ਹੋਣਗੇ। 

ਦੂਜੀ ਸਮੱਸਿਆ

- ਤੁਹਾਨੂੰ ਆਪਣੇ ਰਿਜੈਕਸ਼ਨ ਦੇ ਨਾਲ ਬੈਂਕ ਵਲੋਂ ਐਡਵਰਸ ਐਕਸ਼ਨ ਲੈਟਰ ਮਿਲਿਆ ਹੋਵੇਗਾ, ਉਸ 'ਚ ਬੈਂਕ ਨੇ ਤੁਹਾਨੂੰ ਰਿਜੈਕਸ਼ਨ ਦਾ ਕਾਰਨ ਦੱਸਿਆ ਹੋਵੇਗਾ। ਇਸ ਨਾਲ ਵੀ ਤੁਹਾਨੂੰ ਆਪਣੀ ਸਮੱਸਿਆ ਦਾ ਕਾਰਨ ਪਤਾ ਲੱਗ ਜਾਵੇਗਾ। ਸਮੱਸਿਆ ਦਾ ਪਤਾ ਲੱਗਣ 'ਤੇ ਬੈਂਕ ਦੇ ਸੁਝਾਅ ਨਾਲ ਤੁਸੀਂ ਆਪਣੀ ਗਲਤੀ ਦਾ ਸੁਧਾਰ ਕਰ ਸਕਦੇ ਹੋ।

ਅਰਜ਼ੀ ਦੀਆਂ ਗਲਤੀਅ ਜਾਂ ਫਿਰ ਕ੍ਰੈਡਿਟ ਸਕੋਰ ਨੂੰ ਤਾਂ ਸੁਧਾਰਿਆ ਜਾ ਸਕਦਾ ਹੈ ਪਰ ਘੱਟ ਆਮਦਨ ਵਰਗੀ ਦਿੱਕਤ ਥੋੜ੍ਹੀ ਮੁਸ਼ਕਲ ਹੈ। ਪਰ ਇਸ ਦੇ ਵੀ ਦੋ ਤਰੀਕੇ ਹਨ।

ਜੇਕਰ ਤੁਹਾਡੀ ਆਮਦਨ ਅਜੇ ਘੱਟ ਹੈ ਤਾਂ ਤੁਸੀਂ ਸਕਿਓਰਡ ਕ੍ਰੈਡਿਟ ਕਾਰਡ ਲੈ ਸਕਦੇ ਹੋ। ਬੈਂਕ ਤੁਹਾਨੂੰ ਇਕ ਫਿਕਸਡ ਡਿਪਾਜ਼ਿਟ ਦੇ ਉੱਪਰ ਇਕ ਕਾਰਡ ਦਿੰਦਾ ਹੈ। ਤੁਹਾਨੂੰ ਇਸ ਡਿਪਾਜ਼ਿਟ ਨੂੰ ਮੈਂਟੇਨ ਕਰਨਾ ਹੋਵੇਗਾ। ਇਸ ਨਾਲ ਬੈਂਕ ਦਾ ਰਿਸਕ ਵੀ ਖਤਮ ਹੋ ਜਾਵੇਗਾ ਅਤੇ ਤੁਹਾਡੇ ਚੰਗੇ ਕ੍ਰੈਡਿਟ ਵਿਵਹਾਰ ਨੂੰ ਦੇਖਦੇ ਹੋਏ ਬਾਅਦ 'ਚ ਤੁਹਾਨੂੰ ਅਣਸਕਿਓਰਡ ਕ੍ਰੈਡਿਟ ਕਾਰਡ ਵੀ ਮਿਲ ਸਕਦਾ ਹੈ।

ਇਸ ਤਰ੍ਹਾਂ ਸਵਾਰੋ ਕ੍ਰੈਡਿਟ ਸਕੋਰ

ਇਸ ਤੋਂ ਇਲਾਵਾ ਤੁਸੀਂ ਬੇਸਿਕ ਕ੍ਰੈਡਿਟ ਕਾਰਡ ਵੀ ਚੁਣ ਸਕਦੇ ਹੋ। ਤੁਸੀਂ ਇਸ ਦਾ ਮਾਪਦੰਡ ਬਿਨਾਂ ਕਿਸੇ ਮੁਸ਼ਕਲ ਦੇ ਪੂਰਾ ਕਰ ਸਕਦੇ ਹੋ। ਆਪਣੀ ਕ੍ਰੈਡਿਟ ਹਿਸਟਰੀ ਬਣਾਉਣ ਲਈ ਕੁਝ ਸਮਾਂ ਇਸ ਕਾਰਡ ਦੀ ਵਰਤੋਂ ਕਰੋ। ਸਮਾਂ ਆਉਣ 'ਤੇ ਰੀਪੇਮੈਂਟ ਕਰਕੇ ਆਪਣਾ ਕ੍ਰੈਡਿਟ ਸਕੋਰ ਚੰਗਾ ਬਣਾ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਅੱਗੇ ਬਿਹਤਰ ਆਪਸ਼ਨ ਚੁਣ ਸਕਦੇ ਹੋ।


Related News