30 ਫੀਸਦੀ ਲੋਕਾਂ ਨੇ ਪਹਿਲੀ ਵਾਰ ਖਰੀਦਿਆ ਜੀਵਨ ਬੀਮਾ

03/02/2021 9:24:01 AM

ਨਵੀਂ ਦਿੱਲੀ(ਭਾਸ਼ਾ) - ‘ਕੋਵਿਡ-19’ ਮਹਾਮਾਰੀ ਤੋਂ ਬਾਅਦ ਪਰਿਵਾਰਾਂ ਨੂੰ ਸਿਹਤ ਨਾਲ ਜੁਡ਼ੇ ਐਮਰਜੈਂਸੀ ਹਾਲਤ ਤੋਂ ਰਾਹਤ ਲਈ ਬੀਮਾ ਸਭ ਤੋਂ ਪਸੰਦੀਦਾ ਵਿੱਤੀ ਉਤਪਾਦ ਬਣ ਗਿਆ ਹੈ। ਟਾਟਾ ਏ. ਆਈ. ਏ. ਲਾਈਫ ਇੰਸ਼ੋਰੈਂਸ ਦੇ ਇਕ ਸਰਵੇ ਅਨੁਸਾਰ ਹੁਣ ਜ਼ਿਆਦਾ ਗਿਣਤੀ ’ਚ ਲੋਕ ਅਗਲੇ 6 ਮਹੀਨਿਆਂ ’ਚ ਬੀਮਾ ਉਤਪਾਦਾਂ ’ਚ ਨਿਵੇਸ਼ ਦੀ ਤਿਆਰੀ ਕਰ ਰਹੇ ਹਨ। ਇਹ ਖਪਤਕਾਰ ਵਿਸ਼ਵਾਸ ਸਰਵੇ ਸੋਧ ਏਜੰਸੀ ਨੀਲਸਨ ਨੇ ਕਰਵਾਇਆ ਹੈ।

ਇਸ ਜ਼ਰੀਏ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ‘ਕੋਵਿਡ-19’ ਦਾ ਖਪਤਕਾਰਾਂ ਦੇ ਵਿਸ਼ਵਾਸ ’ਤੇ ਕੀ ਪ੍ਰਭਾਵ ਪਿਆ ਹੈ। ਸਰਵੇ ’ਚ ਜੀਵਨ ਬੀਮਾ ਸਭ ਤੋਂ ਪਸੰਦੀਦਾ ਵਿੱਤੀ ਉਤਪਾਦ ਬਣ ਕੇ ਉੱਭਰਿਆ ਹੈ। ਇਸ ਤੋਂ ਨਾ ਸਿਰਫ ਪਰਿਵਾਰਾਂ ਨੂੰ ਵਿੱਤੀ ਸੁਰੱਖਿਆ ਮਿਲਦੀ ਹੈ, ਸਗੋਂ ਐਮਰਜੈਂਸੀ ਮੈਡੀਕਲ ਖਰਚ ਨੂੰ ਲੈ ਕੇ ਵੀ ਉਨ੍ਹਾਂ ਦੀ ਚਿੰਤਾ ਦੂਰ ਹੁੰਦੀ ਹੈ। ਸਰਵੇ ਅਨੁਸਾਰ ਜ਼ਿਆਦਾਤਰ ਖਪਤਕਾਰ ਆਪਣੀ ਨਿਵੇਸ਼ ਯੋਜਨਾ ਤਹਿਤ ਅਗਲੇ 6 ਮਹੀਨਿਆਂ ਦੌਰਾਨ ਜੀਵਨ ਬੀਮਾ ਉਤਪਾਦ ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਇਹ ਸਰਵੇ 9 ਕੇਂਦਰਾਂ ’ਚ 1,369 ਲੋਕਾਂ ’ਤੇ ਕੀਤਾ ਗਿਆ।

ਸਰਵੇ ਤੋਂ ਇਹ ਸੱਚਾਈ ਸਾਹਮਣੇ ਆਈ ਹੈ ਕਿ ਮਹਾਮਾਰੀ ਦੌਰਾਨ 51 ਫੀਸਦੀ ਲੋਕਾਂ ਨੇ ਬੀਮੇ ’ਚ ਨਿਵੇਸ਼ ਕੀਤਾ। ਉਥੇ ਹੀ 48 ਫੀਸਦੀ ਲੋਕਾਂ ਨੇ ਸਿਹਤ ਨਾਲ ਸਬੰਧਤ ਬੀਮਾ ਹੱਲ ’ਚ ਪੈਸਾ ਲਾਇਆ। ਇਹ ਹੋਰ ਵਿੱਤੀ ਜਾਇਦਾਦ ਵਰਗ ਦੀ ਤੁਲਣਾ ’ਚ ਕਿਤੇ ਜ਼ਿਆਦਾ ਹੈ। ਸਰਵੇ ’ਚ ਸ਼ਾਮਲ 50 ਫੀਸਦੀ ਲੋਕਾਂ ਦਾ ਕਹਿਣਾ ਸੀ ਕਿ ਮਹਾਮਾਰੀ ਦੌਰਾਨ ਜੀਵਨ ਬੀਮਾ ਨੂੰ ਲੈ ਕੇ ਉਨ੍ਹਾਂ ਦੇ ਵਿਚਾਰ ’ਚ ਸਾਕਾਰਾਤਮਕ ਬਦਲਾਅ ਆਇਆ ਹੈ। 49 ਫੀਸਦੀ ਨੇ ਕਿਹਾ ਕਿ ਉਹ ਅਗਲੇ 6 ਮਹੀਨਿਆਂ ਦੌਰਾਨ ਜੀਵਨ ਬੀਮਾ ਕਵਰ ’ਚ ਨਿਵੇਸ਼ ਕਰਨਾ ਚਾਹੁੰਣਗੇ, ਉਥੇ ਹੀ 40 ਫੀਸਦੀ ਨੇ ਸਿਹਤ ਬੀਮਾ ’ਚ ਨਿਵੇਸ਼ ਦਾ ਇਰਾਦਾ ਜਤਾਇਆ। ਸਰਵੇ ’ਚ ਇਹ ਸੱਚਾਈ ਵੀ ਸਾਹਮਣੇ ਆਈ ਕਿ ਮਹਾਮਾਰੀ ਦੌਰਾਨ 30 ਫੀਸਦੀ ਲੋਕਾਂ ਨੇ ਪਹਿਲੀ ਵਾਰ ਜੀਵਨ ਬੀਮਾ ’ਚ ਨਿਵੇਸ਼ ਕੀਤਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News