ਜ਼ੀਰਕਪੁਰ ''ਚ ਦੋ ਵਿਅਕਤੀਆਂ ਨੇ ਕੀਤੀ ਖ਼ੁਦਕੁਸ਼ੀ, ਜਾਂਚ ''ਚ ਜੁਟੀ ਪੁਲਸ

Tuesday, Sep 06, 2022 - 04:56 PM (IST)

ਜ਼ੀਰਕਪੁਰ ''ਚ ਦੋ ਵਿਅਕਤੀਆਂ ਨੇ ਕੀਤੀ ਖ਼ੁਦਕੁਸ਼ੀ, ਜਾਂਚ ''ਚ ਜੁਟੀ ਪੁਲਸ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਵਿਖੇ ਵੱਖ-ਵੱਖ ਥਾਵਾਂ 'ਤੇ 2 ਵਿਅਕਤੀਆਂ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਟਾਣਾ ਦੀ ਰਵਿੰਦਰਾ ਇਨਕਲੇਵ ਦੇ ਫੇਜ਼-1,ਹਾਊਸ ਨੰਬਰ 45 ਵਿੱਚ ਸ਼ੁਭਮ ਕੁਮਾਰ ਪੁੱਤਰ ਵਿਜੇ ਕੁਮਾਰ 21 ਸਾਲਾਂ ਨੌਜਵਾਨ ਨੇ ਆਪਣੇ ਘਰ ਵਿੱਚ ਫਾਹਾ ਲੈ ਲਿਆ ਤੇ ਮੌਤ ਨੂੰ ਗਲੇ ਲਾ ਲਿਆ। ਜਦ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਸ਼ੁਭਮ ਕੁਮਾਰ ਨੂੰ ਗੰਭੀਰ ਹਾਲਤ ਵਿੱਚ ਨੇੜੇ ਦੇ ਹਸਪਤਾਲ ਪੰਚਕੂਲਾ ਲਿਜਾਇਆ ਗਿਆ ਤਾਂ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੇ ਇਹ ਦੋ ਜ਼ਿਲ੍ਹਿਆਂ ਨੇ ਵਧਾਇਆ ਮਾਣ ,100 ਫ਼ੀਸਦੀ ਜਲ ਸਪਲਾਈ ਮੁਹੱਈਆ ਕਰਵਾਉਣ ਦਾ ਟੀਚਾ ਕੀਤਾ ਸਰ

ਪੁਲਸ ਵੱਲੋਂ ਆਤਮ ਹੱਤਿਆ ਕਰਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਹੀ ਦੂਜੀ ਘਟਨਾ ਜ਼ੀਰਕਪੁਰ ਦੇ ਵੀਆਈਪੀ ਰੋਡ 'ਤੇ ਸਵਿੱਤਰੀ ਗ੍ਰੀਨ ਦੀ ਤੀਸਰੀ ਮੰਜ਼ਿਲ 'ਤੇ ਰਹਿੰਦਾ ਭੁਪਿੰਦਰ ਸਿੰਘ ਮਾਥੁਰ ਯੂ ਪੀ ਉਤਰਾਕਾਸ਼ੀ ਦਾ ਰਹਿਣ ਵਾਲਾ ਸੀ ਜਿਸ ਨੇ ਰਾਤ ਸਮੇਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਦਿੱਤੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸੇਠੀ ਢਾਬੇ ਦੀ ਐਂਬੂਲੈਂਸ ਰਾਹੀਂ ਹਸਪਤਾਲ ਦੀ ਮੋਰਚਰੀ 'ਚ ਰੱਖਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Anuradha

Content Editor

Related News