ਪੰਜਾਬ ਸਰਕਾਰ ਵੱਲੋਂ IAS ਅਤੇ PCS ਅਧਿਕਾਰੀਆਂ ਦੇ ਤਬਾਦਲੇ
Friday, Jun 09, 2023 - 09:51 AM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਨੇ 7 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ, ਜਿਨ੍ਹਾਂ ਵਿਚ 2 ਆਈ. ਏ. ਐੱਸ.ਅਤੇ 5 ਪੀ. ਸੀ. ਐੱਸ. ਅਧਿਕਾਰੀ ਸ਼ਾਮਲ ਹਨ। ਆਈ. ਏ. ਐੱਸ. ਧੀਰੇਂਦਰ ਕੁਮਾਰ ਤਿਵਾੜੀ ਨੂੰ ਪ੍ਰਿੰਸੀਪਲ ਸੈਕਟਰੀ, ਵਾਟਰ ਸਪਲਾਈ ਐਂਡ ਸੈਨੀਟੇਸ਼ਨ ਇਨ ਐਡੀਸ਼ਨ ਫਾਈਨਾਂਸ਼ੀਅਲ ਕਮਿਸ਼ਨਰ, ਰੂਰਲ ਡਿਵੈੱਲਪਮੈਂਟ ਐਂਡ ਪੰਚਾਇਤ ਲਾਇਆ ਗਿਆ ਹੈ। ਇਸੇ ਤਰ੍ਹਾਂ ਤਨੂ ਕਸ਼ਯਪ ਨੂੰ ਸੈਕਟਰੀ ਹਾਇਰ ਐਜੂਕੇਸ਼ਨ ਐਂਡ ਲੈਂਗੁਏਜਿਜ਼, ਇਸ ਤੋਂ ਇਲਾਵਾ ਰੈਜ਼ੀਡੈਂਟ ਕਮਿਸ਼ਨਰ ਪੰਜਾਬ ਭਵਨ ਨਵੀਂ ਦਿੱਲੀ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਦੀ ਸੰਗਤ ਲਈ ਚੰਗੀ ਖ਼ਬਰ, ਮਿਲੀ ਇਹ ਸਹੂਲਤ
ਪੀ. ਸੀ. ਐੱਸ. ਸੰਜੀਵ ਸ਼ਰਮਾ ਨੂੰ ਡੀ. ਪੀ. ਆਈ. ਸਕੂਲਜ਼ ਪੰਜਾਬ, ਆਨੰਦ ਸਾਗਰ ਸ਼ਰਮਾ ਜੁਆਇੰਟ ਸੈਕਟਰੀ ਗ੍ਰਹਿ ਅਤੇ ਨਿਆਂ ਮੰਤਰਾਲਾ, ਅਵਿਕੇਸ਼ ਗੁਪਤਾ ਸੈਕਟਰੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਐੱਸ. ਏ. ਐੱਸ. ਨਗਰ, ਹਰਕੀਰਤ ਕੌਰ ਡਿਪਾਰਟਮੈਂਟ ਹਾਊਸਿੰਗ ਐਂਡ ਅਰਬਨ ਡਿਵੈੱਲਪਮੈਂਟ ਅਤੇ ਅਮਨਦੀਪ ਸਿੰਘ ਨੂੰ ਡਾਇਰੈਕਟਰ ਸਟੇਟ ਕਾਊਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦਿਲ ਦੇ ਦੌਰੇ ਦੌਰਾਨ ਵਧੇਰੇ ਲੋਕ ਸਿਰਫ਼ ਇਸ ਕਾਰਨ ਗੁਆ ਦਿੰਦੇ ਨੇ ਜਾਨ, ਕਦੇ ਨਾ ਕਰੋ ਨਜ਼ਰਅੰਦਾਜ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ