ਚੰਡੀਗੜ੍ਹ ਵਾਸੀਆਂ ਨੇ ਸਤਨਾਮ ਸਿੰਘ ਸੰਧੂ ਨਾਲ ਮਿਲ ਕੇ ਮਨਾਇਆ ਆਜ਼ਾਦੀ ਦਾ ''ਅੰਮ੍ਰਿਤ ਮਹੋਤਸਵ''
Thursday, Aug 17, 2023 - 05:12 PM (IST)

ਚੰਡੀਗੜ੍ਹ : ਭਾਰਤ ਦੇ 77ਵੇਂ ਆਜ਼ਾਦੀ ਦਿਹਾੜੇ ਮੌਕੇ ਚੰਡੀਗੜ੍ਹ ਵਿਖੇ ਕਈ ਤਰ੍ਹਾਂ ਦੇ ਸਮਾਗਮ ਆਯੋਜਿਤ ਕੀਤੇ ਗਏ ਸਨ। ਇਸ ਮੌਕੇ ਚੰਡੀਗੜ੍ਹ ਵੈੱਲਫੇਅਰ ਟਰੱਸਟ ਦੇ ਸੰਸਥਾਪਕ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਸ਼ਹਿਰ ਦੀਆਂ ਵੱਖੋ-ਵੱਖਰੀਆਂ ਯੂਨੀਅਨ ਜੱਥੇਬੰਦੀਆਂ ਵੱਲੋਂ ਆਯੋਜਿਤ 5 ਸਮਾਗਮਾਂ 'ਚ ਸ਼ਿਰੱਕਤ ਕੀਤੀ ਅਤੇ ਤਿਰੰਗਾ ਲਹਿਰਾਇਆ।
ਉਨ੍ਹਾਂ ਨੇ ਚੰਡੀਗੜ੍ਹ ਸ਼ਹਿਰ ਦੇ ਸਾਰੇ ਭਾਈਚਾਰਿਆਂ, ਧਰਮਾਂ, ਯੂਨੀਅਨਾਂ ਅਤੇ ਹਰ ਉਮਰ ਵਰਗ ਦੇ ਲੋਕਾਂ ਦੇ ਨਾਲ 77ਵਾਂ ਆਜ਼ਾਦੀ ਦਿਹਾੜਾ ਮਨਾਇਆ। ਸਤਨਾਮ ਸਿੰਘ ਸੰਧੂ ਨੇ ਮਿਲਕਮੈਨ ਕਾਲੋਨੀ, ਧਨਾਸ, ਪੁਸ਼ਪਕ ਸੋਸਾਇਟੀ, ਸੈਕਟਰ-49 ਚੰਡੀਗੜ੍ਹ, ਮੋਟਰ ਮਾਰਕਿਟ ਐਸੋਸੀਏਸ਼ਨ, ਸੈਕਟਰ-48, ਆਟੋ ਰਿਕਸ਼ਾ ਐਸੋਸੀਏਸ਼ਨ, ਸੈਕਟਰ-43 ਚੰਡੀਗੜ੍ਹ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਸੈਕਟਰ-33, ਚੰਡੀਗੜ੍ਹ ਵਿਖੇ ਆਯੋਜਿਤ ਸਮਾਗਮਾਂ ਦੌਰਾਨ ਤਿਰੰਗਾ ਲਹਿਰਾਇਆ। ਇਸ ਦੌਰਾਨ ਸਤਨਾਮ ਸਿੰਘ ਸੰਧੂ ਨਾਲ ਇਨ੍ਹਾਂ ਐਸੋਸੀਏਸ਼ਨਾਂ ਦੇ ਪ੍ਰਧਾਨ ਮੌਜੂਦ ਰਹੇ।