ਆਜ਼ਾਦੀ ਦਿਵਸ 'ਤੇ ਝੰਡਾ ਖ਼ਰੀਦਣ ਗਈ ਮਾਸੂਮ ਤੋਂ 100 ਰੁ. ਲੈ ਕੇ ਪੀਤੀ ਸ਼ਰਾਬ, ਫਿਰ ਰੋਲ਼ੀ ਬੱਚੀ ਦੀ ਪੱਤ

Thursday, Aug 17, 2023 - 05:53 PM (IST)

ਆਜ਼ਾਦੀ ਦਿਵਸ 'ਤੇ ਝੰਡਾ ਖ਼ਰੀਦਣ ਗਈ ਮਾਸੂਮ ਤੋਂ 100 ਰੁ. ਲੈ ਕੇ ਪੀਤੀ ਸ਼ਰਾਬ, ਫਿਰ ਰੋਲ਼ੀ ਬੱਚੀ ਦੀ ਪੱਤ

ਚੰਡੀਗੜ੍ਹ (ਸੁਸ਼ੀਲ) : ਸਾਰੰਗਪੁਰ ਥਾਣਾ ਪੁਲਸ ਨੇ 12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਮਾਮਲੇ ਵਿਚ ਧਨਾਸ ਨਿਵਾਸੀ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦਾ ਪਿਤਾ ਲੈਫਟੀਨੈਂਟ ਸੀ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਖ਼ਤਰੇ ਦੀ ਘੰਟੀ, ਮੁੱਖ ਮੰਤਰੀ ਮਾਨ ਨੇ ਮੰਤਰੀਆਂ ਨੂੰ ਜਾਰੀ ਕੀਤੇ ਇਹ ਆਦੇਸ਼

ਸ਼ਿਕਾਇਤਕਰਤਾ ਨੇ ਦੱਸਿਆ ਕਿ ਆਜ਼ਾਦੀ ਦਿਵਸ ’ਤੇ 12 ਸਾਲਾ ਧੀ 100 ਰੁਪਏ ਲੈ ਕੇ ਝੰਡਾ ਲੈਣ ਮਾਰਕੀਟ ਗਈ ਸੀ। ਰਸਤੇ ਵਿਚ ਉਸਨੂੰ ਧਨਾਸ ਨਿਵਾਸੀ ਸੁਖਵਿੰਦਰ ਸਿੰਘ ਮਿਲ ਗਿਆ। ਉਸਨੇ ਝੰਡਾ ਦਿਵਾਉਣ ਦੇ ਬਹਾਨੇ ਬੱਚੀ ਤੋਂ 100 ਰੁਪਏ ਲੈ ਲਏ ਅਤੇ ਠੇਕੇ ’ਤੇ ਚਲਿਆ ਗਿਆ। ਉੱਥੇ ਸ਼ਰਾਬ ਪੀਤੀ ਅਤੇ ਧੀ ਨੂੰ ਵਰਗਲਾ ਕੇ ਜੰਗਲ ਵਿਚ ਲੈ ਗਿਆ। ਜੰਗਲ ਵਿਚ ਸੁਖਵਿੰਦਰ ਨੇ ਬੱਚੀ ਨਾਲ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਇਹ ਵੀ ਪੜ੍ਹੋ :  ਕੈਨੇਡਾ ਪੈਰ ਧਰਦਿਆਂ ਪਤਨੀ ਨੇ ਚਾੜ੍ਹ 'ਤਾ ਚੰਨ, 22 ਲੱਖ ਖ਼ਰਚ ਰਾਹ ਵੇਖਦਾ ਰਹਿ ਗਿਆ ਪਤੀ

ਬੱਚੀ ਕਾਫ਼ੀ ਦੇਰ ਤਕ ਵਾਪਸ ਨਾ ਆਈ ਤਾਂ ਮਾਂ ਭਾਲ ਕਰਨ ਲੱਗੀ। ਭਾਲ ਕਰਦੀ ਹੋਈ ਔਰਤ ਝੀਲ ਕੋਲ ਪਹੁੰਚੀ ਤਾਂ ਸੁਖਵਿੰਦਰ ਧੀ ਨੂੰ ਉੱਥੇ ਛੱਡ ਕੇ ਫ਼ਰਾਰ ਹੋ ਗਿਆ। ਬੱਚੀ ਨੇ ਸਾਰੀ ਗੱਲ ਮਾਂ ਨੂੰ ਦੱਸੀ। ਬੱਚੀ ਦੀ ਮਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਰੰਗਪੁਰ ਥਾਣਾ ਪੁਲਸ ਨੇ ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮ ਸੁਖਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਸਿੰਗਾਪੁਰ ਦੀ ਉਡਾਰੀ ਭਰਨ ਦੇ ਚਾਹਵਾਨ ਪ੍ਰਿੰਸੀਪਲਾਂ ਲਈ ਨਵੀਂਆਂ ਸ਼ਰਤਾਂ ਤੈਅ, ਬਾਂਡ ਪੱਤਰ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Harnek Seechewal

Content Editor

Related News