ਪੰਜਾਬ ਦੇ SP ''ਤੇ ਜਿਣਸੀ ਸ਼ੋਸ਼ਣ ਤੇ ਗਰਭਪਾਤ ਦੇ ਦੋਸ਼! ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ

Thursday, Mar 26, 2026 - 04:54 PM (IST)

ਪੰਜਾਬ ਦੇ SP ''ਤੇ ਜਿਣਸੀ ਸ਼ੋਸ਼ਣ ਤੇ ਗਰਭਪਾਤ ਦੇ ਦੋਸ਼! ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ

ਚੰਡੀਗੜ੍ਹ : ਪੰਜਾਬ ਦੇ ਇਕ ਐੱਸ. ਪੀ. 'ਤੇ ਇਕ ਔਰਤ ਵਲੋਂ ਵਿਆਹ ਦਾ ਝਾਂਸਾ ਦੇ ਕੇ ਸ਼ੋਸ਼ਣ, ਜਬਰ-ਜ਼ਿਨਾਹ ਕਰਨ ਅਤੇ ਗਰਭਪਾਤ ਕਰਾਉਣ ਦੇ ਦੋਸ਼ ਲਾਏ ਗਏ ਹਨ। ਇਸ ਮਾਮਲੇ ਸਬੰਧੀ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 3 ਹਫ਼ਤਿਆਂ ਅੰਦਰ ਜਾਂਚ ਪੂਰੀ ਕਰਕੇ ਸੂਬਾ ਸਰਕਾਰ ਨੂੰ ਜਵਾਬ ਦੇਣ ਲਈ ਕਿਹਾ ਹੈ। ਜਾਣਕਾਰੀ ਮੁਤਾਬਕ ਪਟੀਸ਼ਨ ਦਾਇਰ ਕਰਨ ਵਾਲੀ ਔਰਤ ਨੇ ਸਬੰਧਿਤ ਅਧਿਕਾਰੀ 'ਤੇ ਦੋਸ਼ ਲਾਏ ਹਨ ਕਿ ਉਸ ਨੇ ਵਿਆਹ ਦਾ ਵਾਅਦਾ ਕਰਕੇ ਉਸ ਨੂੰ ਗੁੰਮਰਾਹ ਕੀਤਾ।

ਇਸ ਤੋਂ ਬਾਅਦ ਜਬਰ-ਜ਼ਿਨਾਹ ਮਗਰੋਂ ਉਸ ਨੂੰ ਗਰਭਪਾਤ ਕਰਾਉਣ ਲਈ ਵੀ ਮਜਬੂਰ ਕੀਤਾ। ਫਿਲਹਾਲ ਸੂਬਾ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਫਰੀਦਕੋਟ ਰੇਂਜ ਦੇ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਹੈ। ਅਦਾਲਤ ਨੇ ਸੂਬਾ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ 3 ਹਫ਼ਤਿਆਂ ਅੰਦਰ ਕਰਕੇ ਜਵਾਬ ਦੇਣ ਲਈ ਕਿਹਾ ਹੈ।
 


author

Babita

Content Editor

Related News