ਸਭ ਸਮਝ ਚੁੱਕੀ ਹੈ ਪੰਜਾਬ ਦੀ ਜਨਤਾ : ਤਰੁਣ ਚੁੱਘ

Tuesday, May 05, 2026 - 08:25 PM (IST)

ਸਭ ਸਮਝ ਚੁੱਕੀ ਹੈ ਪੰਜਾਬ ਦੀ ਜਨਤਾ : ਤਰੁਣ ਚੁੱਘ

ਚੰਡੀਗੜ੍ਹ : ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁੱਘ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਨਾਲ ਮੁਲਾਕਾਤ ਦਾ ਕਾਰਜਕ੍ਰਮ ਸਿਰਫ਼ ਇੱਕ “ਰਾਜਨੀਤਿਕ ਡਰਾਮਾ” ਹੈ, ਜਿਸਦਾ ਮਕਸਦ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਕੋਲ ਕੋਈ ਜਵਾਬ ਨਹੀਂ ਹੁੰਦਾ, ਤਾਂ ਉਹ ਐਸੇ ਦਿਖਾਵੇ ਕਰਦੀ ਹੈ।

ਚੁਘ ਨੇ ਕਿਹਾ ਕਿ ਪੰਜਾਬ ਦੀ ਜ਼ਮੀਨੀ ਹਕੀਕਤ ਬਹੁਤ ਹੀ ਚਿੰਤਾਜਨਕ ਹੈ। ਸਰਕਾਰੀ ਕਰਮਚਾਰੀਆਂ ਨੂੰ ਸਮੇਂ ‘ਤੇ ਤਨਖਾਹ ਨਹੀਂ ਮਿਲ ਰਹੀ, DA ਬਕਾਇਆ ਹੈ ਅਤੇ ਕਰੋੜਾਂ ਰੁਪਏ ਖਰਚ ਹੋਣ ਦੇ ਬਾਵਜੂਦ ਸਫਾਈ ਪ੍ਰਣਾਲੀ ਫੇਲ੍ਹ ਹੋ ਚੁੱਕੀ ਹੈ। ਸ਼ਹਿਰਾਂ ਵਿੱਚ ਲੱਗੇ ਕੂੜੇ ਦੇ ਢੇਰ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੇ ਹਨ।

ਚੁੱਘ ਨੇ ਕਿਹਾ ਕਿ ਇਨ੍ਹਾਂ ਨਾਕਾਮੀਆਂ ਨੂੰ ਛੁਪਾਉਣ ਲਈ ਮਾਨ ਸਰਕਾਰ ਦਿੱਲੀ ਵਿੱਚ “ਫਿਲਮੀ ਸਕ੍ਰਿਪਟ” ਦੇ ਤਹਿਤ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪੰਜਾਬ ਦੇ ਹੱਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ, ਉਦੋਂ ਮੁੱਖ ਮੰਤਰੀ ਚੁੱਪ ਕਿਉਂ ਸਨ ਅਤੇ ਅੱਜ ਅਚਾਨਕ ਇਹ ਸਰਗਰਮੀ ਕਿਉਂ ਦਿਖਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਸਾਰਾ ਸੱਚ ਸਮਝ ਚੁੱਕੀ ਹੈ ਅਤੇ ਇਸ ਤਰ੍ਹਾਂ ਦੀ “ਡਰਾਮਾ ਰਾਜਨੀਤੀ” ਨੂੰ ਕਬੂਲ ਨਹੀਂ ਕਰੇਗੀ। AAP ਦਾ ਕੁਨਬਾ ਬਿਖਰ ਰਿਹਾ ਹੈ ਅਤੇ ਲੋਕ ਹੁਣ ਬਦਲਾਅ ਲਈ ਤਿਆਰ ਹਨ।


author

Baljit Singh

Content Editor

Related News