OYO ਨੇ ਵਿਦਿਆਰਥੀਆਂ ਨੂੰ ਯੂਰਪ ''ਚ ਸਕਿੱਲ ਟ੍ਰੇਨਿੰਗ ਦੇਣ ਲਈ ਹਰਿਆਣਾ ਦੀ ਯੂਨੀਵਰਸਿਟੀ ਨਾਲ ਕੀਤਾ MOU

Friday, Aug 18, 2023 - 10:28 AM (IST)

OYO ਨੇ ਵਿਦਿਆਰਥੀਆਂ ਨੂੰ ਯੂਰਪ ''ਚ ਸਕਿੱਲ ਟ੍ਰੇਨਿੰਗ ਦੇਣ ਲਈ ਹਰਿਆਣਾ ਦੀ ਯੂਨੀਵਰਸਿਟੀ ਨਾਲ ਕੀਤਾ MOU

ਚੰਡੀਗੜ੍ਹ : ਗਲੋਬਲ ਹਾਸਪਿਟੈਲਿਟੀ ਕੰਪਨੀ OYO ਨੇ ਯੂਰਪੀਅਨ ਦੇਸ਼ਾਂ ਜਿਵੇਂ ਕਿ ਡੈਨਮਾਰਕ 'ਚ ਹਾਸਪਿਟੈਲਿਟੀ ਇੰਡਸਟਰੀ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ 'ਚ ਵਿਦਿਆਰਥੀਆਂ ਨੂੰ ਆਨ-ਦਿ-ਜੋਬ ਟ੍ਰੇਨਿੰਗ ਦੇਣ ਲਈ ਹਰਿਆਣਾ ਸਰਕਾਰ ਦੀ ਸ਼੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ (SVSU) ਦੇ ਨਾਲ ਇੱਕ ਮੈਮੋਰੰਡਮ ਆਫ਼ ਅੰਡਰਸਟੈਡਿੰਗ 'ਤੇ ਹਸਤਾਖਰ ਕੀਤੇ ਹਨ। ਮੈਮੋਰੰਡਮ ਆਫ਼ ਅੰਡਰਸਟੈਡਿੰਗ (MoU) ਸਾਇਨਿੰਗ ਸੈਰੇਮਨੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਮੌਜੂਦਗੀ 'ਚ ਉਨ੍ਹਾਂ ਦੀ ਰਿਹਾਇਸ਼ ਵਿਖੇ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਘੋਸ਼ਿਤ ਸਕਿੱਲ ਡਿਵਲੈਪਮੈਂਟ ਲਈ ਮੁੱਖ ਸਰਕਾਰੀ ਪਹਿਲ ਕਦਮੀਆਂ ਜਿਵੇਂ ਕਿ 'ਸਕਿੱਲ ਇੰਡੀਆ' ਅਤੇ 'ਵਿਸ਼ਵਕਰਮਾ ਸਕੀਮ' 'ਚ ਦਰਸਾਏ ਗਏ ਸਿਧਾਂਤਾਂ ਅਤੇ ਉਦੇਸ਼ਾਂ ਨੂੰ ਸ਼ਾਮਲ ਕਰਦੇ ਹੋਏ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਦੇ ਸਕਿੱਲ ਸੈੱਟਸ ਨੂੰ ਵਧਾਉਣਾ, ਉਨ੍ਹਾਂ ਦੇ ਹੋਰੀਜ਼ੋਨ (horizons) ਨੂੰ ਵਿਸ਼ਾਲ ਕਰਨਾ ਅਤੇ ਉਨ੍ਹਾਂ ਨੂੰ ਕੰਪੀਟੇਟਿਵ ਗਲੋਬਲ ਇੰਨਵਾਇਰਨਮੈਂਟ 'ਚ ਉੱਤਮ ਬਣਨ ਲਈ ਲੋੜੀਂਦੇ ਸਾਧਨ ਪ੍ਰਦਾਨ ਕਰਵਾਉਣਾ ਹੈ।

ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰੋਗਰਾਮ ਲਈ ਵਜ਼ੀਫ਼ਾ ਵੀ ਮਿਲੇਗਾ। ਔਨ-ਦਿ-ਜੌਬ ਟ੍ਰੇਨਿੰਗ ਸਥਾਨ OYO ਅਤੇ SVSU ਵੱਲੋਂ ਆਪਸੀ ਸਲਾਹ-ਮਸ਼ਵਰੇ ਤੋਂ ਬਾਅਦ ਤੈਅ ਕੀਤੇ ਜਾਣਗੇ। ਵਿਦਿਆਰਥੀਆਂ ਦੀ ਅਸੈੱਸਮੈਂਟ ਅਤੇ ਸਰਟੀਫ਼ਿਕੇਸ਼ਨ ਯੂਨੀਵਰਸਿਟੀ ਵੱਲੋਂ ਕੀਤਾ ਜਾਵੇਗਾ। OYO ਅਤੇ ਸ਼੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਹੈਂਡ-ਆਨ ਅਨੁਭਵ ਅਤੇ ਅੰਤਰਰਾਸ਼ਟਰੀ ਹਾਸਪਿਟੈਲਿਟੀ ਪ੍ਰੈਕਟਿਸਿਸ ਦੇ ਲਈ ਡੈਨਮਾਰਕ ਵਰਗੇ ਦੇਸ਼ਾਂ 'ਚ OYO ਦੇ ਵੋਕੇਸ਼ਨ ਹੋਮ ਬਿਜ਼ਨੈੱਸ 'ਚ ਆਨ-ਦਿ-ਜੌਬ ਟ੍ਰੇਨਿੰਗ ਦੀ ਸੁਵਿਧਾ ਪ੍ਰਦਾਨ ਕਰਨਗੇ। OYO ਵੋਕੇਸ਼ਨਸ ਹੋਮਸ ਯੂਰਪ 'ਚ ਡੈਨ ਸੈਂਟਰ ਅਤੇ ਬੇਲਵਿਲਾ ਵਰਗੇ ਫੁੱਲ-ਸਰਵਿਸ ਪ੍ਰੋਵਾਇਡਰ ਅਤੇ ਟ੍ਰੋਮ-ਫੇਰਿਇਨਵੋਨਗੇਨ ਵਰਗੇ ਆਨਲਾਈਨ ਮਾਰਕਿਟ ਪਲੇਸਸ ਅਪਰੇਟ ਕਰਦਾ ਹੈ। ਸ਼੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਭਾਰਤ ਦੀ ਪਹਿਲੀ ਸਰਕਾਰੀ ਸਕਿੱਲ ਯੂਨੀਵਰਸਿਟੀ ਹੈ, ਜੋ ਹਰਿਆਣਾ ਸਰਕਾਰ ਵੱਲੋਂ ਗੁਰੂਗ੍ਰਾਮ 'ਚ ਸਥਾਪਿਤ ਕੀਤੀ ਗਈ ਹੈ। ਇਹ ਪ੍ਰੋਗਰਾਮ ਉਦਯੋਗ ਅਕਾਦਮਿਕ ਭਾਈਵਾਲੀ ਪ੍ਰੋਗਰਾਮਾਂ ਰਾਹੀਂ ਕੁਸ਼ਲ, ਉਦਯੋਗ ਲਈ ਤਿਆਰ ਪ੍ਰੋਫੈਸ਼ਨਲਜ਼ ਦਾ ਇੱਕ ਪੂਲ ਬਣਾਉਣ ਲਈ ਸਰਕਾਰ ਦੀਆਂ ਕਈ ਪਹਿਲ ਕਦਮੀਆਂ ਦਾ ਹਿੱਸਾ ਹੈ। 
ਵਿਕਾਸ 'ਤੇ ਟਿੱਪਣੀ ਕਰਦੇ ਹੋਏ OYO ਦੇ ਸੰਸਥਾਪਕ ਅਤੇ ਸੀ. ਈ. ਓ. ਰਿਤੇਸ਼ ਅਗਰਵਾਲ ਨੇ ਕਿਹਾ ਕਿ ਮੈਂ ਸ਼੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਨਾਲ ਸਾਂਝੇਦਾਰੀ ਰਾਹੀਂ ਸਕਿੱਲ ਡਿਵੈਲਪਮੈਂਟ ਨੂੰ ਉਤਸ਼ਾਹਿਤ ਕਰਨ ਵਾਲੀ ਉਨ੍ਹਾਂ ਦੀ ਦੂਰਅੰਦੇਸ਼ੀ ਪਹਿਲ ਕਦਮੀ ਲਈ ਮੁੱਖ ਮੰਤਰੀ ਮਨੋਹਰ ਲਾਲ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਕਈ ਭੂਗੋਲਿਕ ਖੇਤਰਾਂ 'ਚ ਸੰਚਾਲਨ ਦੇ ਨਾਲ ਭਾਰਤ ਦੇ ਹੈੱਡ ਕੁਆਰਟਰਡ ਗਲੋਬਲ ਪਲੇਅਰ ਹੋਣ ਦੇ ਨਾਤੇ, ਅਸੀਂ ਨਿਯਮਿਤ ਰੂਪ ਨਾਲ ਭਾਰਤ 'ਚ ਪਹਿਲ ਕਦਮੀਆਂ ਨੂੰ ਵਿਕਸਤ ਅਤੇ ਲਾਂਚ ਕਰਦੇ ਹਾਂ ਅਤੇ ਫਿਰ ਉਨ੍ਹਾਂ ਨੂੰ ਦੂਜੇ ਦੇਸ਼ਾਂ 'ਚ ਫੈਲਾਉਂਦੇ ਹਾਂ। ਅਸੀਂ ਦੇਖਿਆ ਹੈ ਕਿ ਭਾਰਤੀ ਪ੍ਰਤਿਭਾ ਕਿਸੇ ਤੋਂ ਘੱਟ ਨਹੀਂ ਹੈ। ਇਸ ਨੇ ਸਾਨੂੰ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਣ ਅਤੇ ਵੱਖ-ਵੱਖ ਯੂਰਪੀਅਨ ਦੇਸ਼ਾਂ ਜਿਵੇਂ ਕਿ ਡੈਨਮਾਰਕ, ਨੀਦਰਲੈਂਡ ਆਦਿ 'ਚ ਸਾਡੇ ਵੋਕੇਸ਼ਨ ਹੋਮਸ ਬਿਜ਼ਨੈੱਸ 'ਚ ਤਕਨੀਕੀ ਅਤੇ ਕਿੱਤਾਮੁਖੀ ਭੂਮਿਕਾਵਾਂ ਲਈ ਯੂਨੀਵਰਸਿਟੀ ਦੇ ਬ੍ਰਾਈਟ ਟੈਲੈਂਟ ਨੂੰ ਫ਼੍ਰੈਸ਼ ਆਊਟ ਕਰਨ ਲਈ ਉਤਸ਼ਾਹਿਤ ਕੀਤਾ ਹੈ। OYO ਅਤੇ SVSU ਦੇ ਵਿਚਕਾਰ ਐੱਮ. ਓ. ਯੂ. (MoU) ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਹਾਸਪਿਟੈਲਿਟੀ ਸੈਕਟਰ 'ਚ ਨਵੀਨਤਾ ਨੂੰ ਚਲਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।

ਸ੍ਰੀ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜ ਨਹਿਰੂ ਨੇ ਕਿਹਾ ਕਿ OYO ਨਾਲ ਇਹ ਸਹਿਯੋਗ ਸਾਡੀ ਯੂਨੀਵਰਸਿਟੀ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਹ ਕਲਾਸਰੂਮ ਲਰਨਿੰਗ ਅਤੇ ਰੀਅਲ-ਵਰਲਡ ਐਪਲੀਕੇਸ਼ਨ ਦੇ ਵਿਚਕਾਰ ਪਾੜੇ ਨੂੰ ਪੂਰਾ ਕਰੇਗਾ, ਜਿਸ ਨਾਲ ਸਾਡੇ ਵਿਦਿਆਰਥੀਆਂ ਨੂੰ ਮਾਹਿਰਾਂ ਤੋਂ ਸਿੱਖਣ ਅਤੇ ਗਲੋਬਲ ਹਾਸਪਿਟੈਲਿਟੀ ਲੈਂਡਸਕੇਪ 'ਚ ਯੋਗਦਾਨ ਪਾਉਣ ਦੀ ਇਜਾਜ਼ਤ ਮਿਲੇਗੀ। ”ਨੈਸ਼ਨਲ ਸਕਿੱਲ ਡਿਵੈਲਪਮੈਂਟ ਕੌਂਸਲ ਆਫ਼ ਇੰਡੀਆ ਦੀ ਰਿਪੋਰਟ 'ਹਿਊਮਨ ਡਿਵਲੈਪਮੈਂਟ ਐਂਡ ਸਕਿੱਲ ਰਿਕੂਆਇਰਮੈਂਟ ਇਨ ਟਰੈਵਲ, ਟੂਰਿਜ਼ਮ ਐਂਡ ਹਾਸਪਿਟੈਲਿਟੀ ਸੈਕਟਰ' ਇਸ ਗੱਲ 'ਤੇ ਚਾਨਣਾ ਪਾਉਂਦੀ ਹੈ ਕਿ ਹਾਸਪਿਟੈਲਿਟੀ ਇੰਡਸਟਰੀ ਸਹੀ ਪ੍ਰਤਿਭਾ ਨੂੰ ਲੱਭਣ ਲਈ ਸੰਘਰਸ਼ ਕਰ ਰਹੀ ਹੈ।
ਟੂਰਿਜ਼ਮ ਐਂਡ ਹਾਸਪਿਟੈਲਿਟੀ ਸਕਿੱਲ ਕੌਂਸਲ (THSC) ਦੇ ਅਨੁਸਾਰ, ਹਾਸਪਿਟੈਲਿਟੀ ਇੰਡਸਟਰੀ ਸਕਿੱਲਡ ਮੈਨਪਾਵਰ 'ਚ 60 ਫ਼ੀਸਦੀ ਤੋਂ ਵੱਧ ਡਿਮਾਂਡ-ਸਪਲਾਈ ਗੈਪ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਦਯੋਗ 'ਚ 3.5 ਲੱਖ ਪ੍ਰੋਫ਼ੈਸ਼ਨਲਸ ਦੀ ਲੋੜ ਹੈ। ਅਮਰੀਕਨ ਹੋਟਲ ਐਂਡ ਲੌਜਿੰਗ ਐਸੋਸੀਏਸ਼ਨ ਵੱਲੋਂ ਕਰਵਾਏ ਗਏ 200 ਹੋਟਲਾਂ ਦੇ ਇੱਕ ਤਾਜ਼ਾ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਸੰਯੁਕਤ ਰਾਜ 'ਚ 87 ਫ਼ੀਸਦੀ ਹੋਟਲਾਂ 'ਚ ਲੋੜੀਂਦਾ ਸਟਾਫ਼ ਨਹੀਂ ਹੈ। ਜਿਵੇਂ-ਜਿਵੇਂ ਹਾਸਪਿਟੈਲਿਟੀ ਇੰਡਸਟਰੀ ਵਿਕਸਿਤ ਅਤੇ ਡਿਵਰਸੀਫਾਈ ਹੁੰਦੀ ਜਾ ਰਹੀ ਹੈ, ਢੁੱਕਵੇਂ ਸਕਿੱਲਡ ਕਰਮਚਾਰੀਆਂ ਦੀ ਘਾਟ ਇਸ ਦੀ ਤਰੱਕੀ 'ਚ ਵਿਘਨ ਪਾ ਸਕਦੀ ਹੈ। ਕਲਨਰੀ ਕਲਾ (culinary arts) ਤੋਂ ਲੈ ਕੇ ਹਾਊਸਕੀਪਿੰਗ ਅਤੇ ਫਰੰਟ-ਲਾਈਨ ਸਰਵਿਸ ਤੱਕ, ਬੇਮਿਸਾਲ ਗੈਸਟ ਐਕਸਪੀਰੀਅੰਸ ਪ੍ਰਦਾਨ ਕਰਨ ਲਈ ਮਹੱਤਵਪੂਰਨ ਭੂਮਿਕਾਵਾਂ 'ਚ ਸਕਿੱਲਡ ਪੇਸ਼ੇਵਰਾਂ ਦੀ ਘਾਟ ਹੈ। ਖ਼ਪਤਕਾਰਾਂ ਦੀਆਂ ਉਮੀਦਾਂ, ਤਕਨਾਲੋਜੀ ਐਡਵਾਂਸਮੈਂਟ ਅਤੇ ਇੰਡਸਟਰੀ ਲੈਂਡਸਕੇਪਾਂ ਨੂੰ ਬਦਲਣ ਦਾ ਕਨਵਰਜੈਂਸ ਇਸ ਚੁਣੌਤੀ ਨੂੰ ਵਧਾਉਂਦਾ ਹੈ।
 


author

Babita

Content Editor

Related News