ਪੰਜਾਬ ਬਿਜਲੀ ਨਿਗਮ ਦੀਆਂ ਸਾਰੀਆਂ ਅਪੀਲਾਂ ਖਾਰਜ, ਪਟੀਸ਼ਨਰ ਦੇ ਹੱਕ 'ਚ ਵੱਡਾ ਫ਼ੈਸਲਾ
Monday, Nov 13, 2023 - 01:20 PM (IST)
ਚੰਡੀਗੜ੍ਹ (ਹਾਂਡਾ) : ਪੰਜਾਬ ਬਿਜਲੀ ਨਿਗਮ ਵਲੋਂ ਚੇਅਰਮੈਨ ਕੋਟੇ ਤੋਂ ਜਾਰੀ ਕੀਤੇ ਗਏ ਟਿਊਬਵੈੱਲ ਕੁਨੈਕਸ਼ਨ ਦੇ ਵਿਰੋਧ ਵਿਚ ਸਟੇਟ ਕੰਜ਼ਿਊਮਰ ਕਮਿਸ਼ਨ ਵਿਚ ਦਾਖ਼ਲ ਸਾਰੀਆਂ ਅਪੀਲਾਂ, ਜੋ ਕਿ 5 ਹਨ, ਸਟੇਟ ਕੰਜ਼ਿਊਮਰ ਕਮਿਸ਼ਨ ਨੇ ਖਾਰਜ ਕਰਦਿਆਂ ਬਿਜਲੀ ਨਿਗਮ ਨੂੰ ਸ਼ਿਕਾਇਤਕਰਤਾ ਨੂੰ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਰਾਸ਼ਟਰੀ ਜਾਂਚ ਏਜੰਸੀ ਦੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ
ਬਠਿੰਡਾ ਦੇ ਅਮਰਦੀਪ ਸਿੰਘ ਨੇ 2020 ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਦੇ ਕੋਟੇ ’ਚੋਂ ਟਿਊਬਵੈੱਲ ਕੁਨੈਕਸ਼ਨ ਲਈ ਅਪਲਾਈ ਕੀਤਾ ਸੀ, ਜਿਸ ਲਈ ਲਾਜ਼ਮੀ ਸਾਰੇ ਦਸਤਾਵੇਜ ਤੇ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੁਨੈਕਸ਼ਨ ਜਾਰੀ ਕੀਤੇ ਜਾਣ ਦੀ ਸੂਚਨਾ ਦਿੱਤੀ ਗਈ, ਜਿਸ ਦੇ ਬਦਲੇ ਵਿਚ 22000 ਰੁਪਏ ਜਮਾਂ ਕਰਵਾਉਣ ਲਈ ਨਿਗਮ ਨੇ ਕਿਹਾ, ਜੋ ਕਿ ਜਮ੍ਹਾ ਕਰਵਾ ਦਿੱਤੇ ਗਏ ਪਰ ਬਾਅਦ ਵਿਚ ਨਿਗਮ ਨੇ ਆਨਾਕਾਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ 23000 ਬਕਾਇਆ ਜਮ੍ਹਾ ਕਰਵਾਉਣ ਲਈ ਕਿਹਾ ਗਿਆ, ਜੋ ਕਿ 26 ਦਸੰਬਰ 2020 ਨੂੰ ਉਨ੍ਹਾਂ ਨੇ ਜਮਾਂ ਕਰਵਾ ਦਿੱਤਾ। ਕਈ ਚੱਕਰ ਲਾਉਣ ਤੇ ਪੱਤਰ ਵਿਹਾਰ ਤੋਂ ਬਾਅਦ ਵੀ ਉਨ੍ਹਾਂ ਨੂੰ ਟਿਊਬਵੈੱਲ ਕੁਨੈਕਸ਼ਨ ਨਹੀਂ ਦਿੱਤਾ ਗਿਆ, ਜਿਸ ’ਤੇ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ ਤੇ ਕਾਫ਼ੀ ਵਿੱਤੀ ਨੁਕਸਾਨ ਵੀ ਚੁੱਕਣਾ ਪਿਆ।
ਇਹ ਵੀ ਪੜ੍ਹੋ : ਕੈਨੇਡਾ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, IELTS 'ਚੋਂ ਘੱਟ ਬੈਂਡ ਵਾਲਿਆਂ ਨੂੰ ਵੀ ਮਿਲਣਗੇ ਧੜਾ-ਧੜ ਵੀਜ਼ੇ
ਹੁਕਮਾਂ ਨੂੰ ਸਟੇਟ ਕਮਿਸ਼ਨ ਨੇ ਵੀ ਸਹੀ ਕਰਾਰ ਦਿੱਤਾ
ਅਮਰਦੀਪ ਨੇ ਬਿਜਲੀ ਨਿਗਮ ਖ਼ਿਲਾਫ਼ ਡਿਸਟ੍ਰਿਕਟ ਕੰਜ਼ਿਊਮਰ ਕਮਿਸ਼ਨ ਬਠਿੰਡਾ ਵਿਚ ਸ਼ਿਕਾਇਤ ਕਰ ਦਿੱਤੀ, ਜਿਥੇ ਸਾਰੇ ਸਬੂਤਾਂ ਤੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਮਿਸ਼ਨ ਨੇ 13 ਜੁਲਾਈ 2023 ਨੂੰ ਅਮਰਦੀਪ ਦੇ ਪੱਖ ਵਿਚ ਫ਼ੈਸਲਾ ਸੁਣਾਉਂਦਿਆਂ ਬਿਜਲੀ ਨਿਗਮ ਨੂੰ ਨਿਰਧਾਰਿਤ ਸਮੇਂ ’ਤੇ ਟਿਊਬਵੈੱਲ ਕੁਨੈਕਸ਼ਨ ਦੇਣ ਦੇ ਹੁਕਮ ਦਿੱਤੇ।
ਉਕਤ ਹੁਕਮਾਂ ਸਬੰਧੀ ਪੰਜਾਬ ਬਿਜਲੀ ਨਿਗਮ ਨੇ ਅਪੀਲ ਕੀਤੀ ਸੀ, ਜਿਸ ਵਿਚ ਕਿਹਾ ਗਿਆ ਕਿ ਪਟੀਸ਼ਨਰ ਉਕਤ ਟਿਊਬਵੈੱਲ ਕੁਨੈਕਸ਼ਨ ਦਾ ਹੱਕਦਾਰ ਨਹੀਂ ਹੈ ਤੇ ਡਿਸਟ੍ਰਿਕਟ ਕਮਿਸ਼ਨ ਨੇ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਨਿਯਮਾਂ ਦੇ ਉਲਟ ਜਾ ਕੇ ਹੁਕਮ ਪਾਸ ਕੀਤਾ ਹੈ, ਜਿਸ ਨੂੰ ਰੱਦ ਕੀਤਾ ਜਾਵੇ। ਸਟੇਟ ਕੰਜ਼ਿਊਮਰ ਡਿਸਪਿਊਟ ਰਿਡਰੈਸਲ ਕਮਿਸ਼ਨ ਚੰਡੀਗੜ੍ਹ ਦੀ ਚੀਫ ਜਸਟਿਸ ਦਯਾ ਚੌਧਰੀ ’ਤੇ ਆਧਾਰਿਤ ਬੈਂਚ ਨੇ ਬਿਜਲੀ ਨਿਗਮ ਦੀਆਂ ਸਾਰੀਆਂ ਅਪੀਲਾਂ ਖਾਰਜ ਕਰਦਿਆਂ ਪਟੀਸ਼ਨਰ ਨੂੰ ਤੁਰੰਤ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਡਿਸਟ੍ਰਿਕਟ ਕਮਿਸ਼ਨ ਵਲੋਂ ਜਾਰੀ ਹੁਕਮਾਂ ਨੂੰ ਵੀ ਸਟੇਟ ਕਮਿਸ਼ਨ ਨੇ ਸਹੀ ਕਰਾਰ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8