ਸ਼ਾਰਟਕੱਟ ਨੇ ਲਈ 17 ਸਾਲਾ ਵਿਦਿਆਰਥੀ ਦੀ ਜਾਨ, ਪਾਣੀ ਦੇ ਤੇਜ਼ ਵਹਾਅ ਕਾਰਨ ਦਰਿਆ ''ਚ ਡੁੱਬਿਆ ਨੌਜਵਾਨ
Monday, Aug 01, 2022 - 02:06 PM (IST)
ਮੋਰਨੀ, 31 ਜੁਲਾਈ (ਜ. ਬ.) : ਪਿੰਡ ਛੋਈ ਦੇ ਕੋਲ ਦਰਿਆ ਵਿਚ ਡੁੱਬਣ ਨਾਲ 17 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ, ਜਿਸਦੀ ਪਛਾਣ ਲਲਿਤ ਕੁਮਾਰ ਪੁੱਤਰ ਦਵਿੰਦਰ ਕੁਮਾਰ ਨਿਵਾਸੀ ਗੋਠੀ ਪੰਚਾਇਤ ਪਿੰਡ ਦੰਦੌਲੀ ਵਜੋਂ ਹੋਈ ਹੈ, ਜੋ 12ਵੀਂ ਜਮਾਤ ਵਿਚ ਪੜ੍ਹਦਾ ਸੀ। ਉਹ ਮੋਰਨੀ ਵਿਚ ਆਪਣੇ ਤਾਇਆ ਹੇਮਰਾਜ ਸ਼ਰਮਾ ਕੋਲ ਰਹਿੰਦਾ ਸੀ।
ਇਹ ਵੀ ਪੜ੍ਹੋਂ- ਕਸਟੋਡੀਅਲ ਰੇਪ ਮਾਮਲੇ ’ਚ ਏ. ਆਈ. ਜੀ. ਖ਼ਿਲਾਫ਼ ਕਾਰਵਾਈ ਨਾ ਹੋਣ ਤੋਂ ਪਰੇਸ਼ਾਨ ਔਰਤ ਨੇ ਦਿੱਤੀ ਚਿਤਾਵਨੀ
ਸ਼ਨੀਵਾਰ ਅਤੇ ਐਤਵਾਰ ਛੁੱਟੀ ਦੇ ਚੱਕਰ ਵਿਚ ਉਹ ਆਪਣੇ ਦਾਦਾ ਨਰਾਤਾ ਕੋਲ ਜਾਣ ਲਈ ਮੋਰਨੀ ਤੋਂ ਨਿਕਲਿਆ ਸੀ ਪਰ ਪਹੁੰਚਿਆ ਨਹੀਂ। ਜਾਣਕਾਰੀ ਅਨੁਸਾਰ ਵਿਦਿਆਰਥੀ ਸਾਧ ਕੀ ਡਾਬਰ ਕੋਲੋਂ ਸ਼ਾਰਟਕੱਟ ਰਾਹੀਂ ਦਰਿਆ ਪਾਰ ਕਰ ਕੇ ਘਰ ਜਾ ਰਿਹਾ ਸੀ ਪਰ ਤੇਜ਼ ਵਹਾਅ ਕਾਰਨ ਵਹਿ ਗਿਆ। ਪਿੰਡ ਵਾਲਿਆਂ ਨੇ ਐਤਵਾਰ ਸਵੇਰੇ ਵਿਦਿਆਰਥੀ ਦੀ ਲਾਸ਼ ਨਦੀ ਵਿਚ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।