ਹੜ੍ਹ ਪ੍ਰਭਾਵਿਤ ਇਲਾਕੇ ''ਚ ਲੋਕਾਂ ਦੀ ਮਦਦ ਕਰਨ ਵਾਲੇ ਨੂੰ ਮਿਲੀ ਇਹ ਸਜ਼ਾ

05/11/2017 3:29:19 PM

ਮਾਂਟਰੀਅਲ— ਕਹਿੰਦੇ ਨੇ ਕਿ ਭਲਾਈ ਕਰਨ ਵਾਲਿਆਂ ਨੂੰ ਬਹੁਤ ਕੁੱਝ ਮਿਲਦਾ ਹੈ ਪਰ ਕਈ ਵਾਰ ਸਾਡੇ ਸਾਹਮਣੇ ਉਲਟ ਉਦਾਹਰਣ ਹੀ ਪੇਸ਼ ਹੋ ਜਾਂਦੀ ਹੈ। ਕਿਊਬਿਕ ''ਚ ਹੜ੍ਹ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਂਟਰੀਅਲ ਵੈੱਸਟ ਆਈਲੈਂਡ ''ਚ ਫਰਨੈਲੋ ਨਾਂ ਦੇ ਵਿਅਕਤੀ ਨੂੰ ਸਿਰਫ ਇਸ ਕਾਰਨ ਹਿਰਾਸਤ ''ਚ ਲੈ ਲਿਆ ਕਿਉਂਕਿ ਉਹ ਆਪਣੇ ਗੁਆਂਢੀਆਂ ਦੇ ਘਰ ਨੂੰ ਬਚਾਉਣ ਲਈ ਰੇਤਾ ਦੀਆਂ ਬੋਰੀਆਂ ਸੁੱਟ ਰਿਹਾ ਸੀ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਇਸ ਵਿਅਕਤੀ ਨੂੰ ਰੋਕਿਆ ਪਰ ਉਹ ਰੁਕਿਆ ਨਹੀਂ। 54 ਸਾਲਾ ਫਰਨੈਲੋ ਨੇ ਕਿਹਾ ਕਿ ਉਸ ਦੀ ਕੋਈ ਗਲਤੀ ਨਹੀਂ ਸੀ, ਉਹ ਤਾਂ ਸਿਰਫ ਲੋਕਾਂ ਦੀ ਮਦਦ ਕਰ ਰਿਹਾ ਸੀ। ਪੁਲਸ ਨੇ ਕਿਹਾ ਕਿ ਉਸ ਵੱਲੋਂ ਰੇਤਾ ਦੀਆਂ ਬੋਰੀਆਂ ਸੁੱਟਣ ਨਾਲ ਰੇਲ ਪਟੜੀ ਵੱਲ ਪਾਣੀ ਇਕੱਠਾ ਹੋ ਸਕਦਾ ਸੀ ਅਤੇ ਕੋਈ ਦੁਰਘਟਨਾ ਵਾਪਰਨ ਦਾ ਵੀ ਡਰ ਸੀ। ਦੱਸਣਯੋਗ ਹੈ ਕਿ ਵੀਰਵਾਰ ਨੂੰ ਉਸ ਦੀ ਸੁਣਵਾਈ ਹੋਣ ਤਕ ਉਹ ਸਲਾਖਾਂ ਪਿੱਛੇ ਹੀ ਰਹੇਗਾ।


Related News