ਕੈਨੇਡਾ ਕਬੱਡੀ ਕੱਪ ’ਚੋਂ ਬਾਹਰ ਹੋਇਆ ਪਾਕਿਸਤਾਨ, ਭਾਰਤ ਨੇ 11 ਅੰਕਾਂ ਨਾਲ ਹਰਾਇਆ
Sunday, Aug 13, 2023 - 01:31 AM (IST)

ਇੰਟਰਨੈਸ਼ਨਲ ਡੈਸਕ (ਰਮਨਦੀਪ ਸਿੰਘ ਸੋਢੀ) : ਕੈਨੇਡਾ ਵਿਖੇ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ 30ਵੇਂ ਕਬੱਡੀ ਕੱਪ ਦਾ ਸ਼ਾਨਦਾਰ ਆਗ਼ਾਜ਼ ਹੋਇਆ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦਰਮਿਆਨ ਕਬੱਡੀ ਮੈਚ ਦੀ ਦਰਸ਼ਕਾਂ ਨੂੰ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਭਾਰਤ ਨੇ ਤੋੜਿਆ ਪਾਕਿਸਤਾਨ ਦਾ ਰਿਕਾਰਡ, ਮਲੇਸ਼ੀਆ ਨੂੰ ਹਰਾ ਕੇ ਚੌਥੀ ਵਾਰ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫੀ
ਇਹ ਉਡੀਕ ਅੱਜ ਖ਼ਤਮ ਹੋਈ ਕੈਨੇਡਾ ਕਬੱਡੀ ਕੱਪ ’ਚ ਜਿਥੇ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ ਸਾਹਮਣੇ ਹੋਈਆਂ। ਇਸ ਬਹੁਤ ਹੀ ਰੋਮਾਂਚਕ ਮੈਚ ’ਚ ਭਾਰਤੀ ਕਬੱਡੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ। ਭਾਰਤ (39) ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਤੇ ਪਾਕਿਸਤਾਨ (28) ਨੂੰ 11 ਅੰਕਾਂ ਨਾਲ ਹਰਾਇਆ। ਇਸ ਹਾਰ ਦੇ ਨਾਲ ਹੀ ਪਾਕਿਸਤਾਨ ਕੈਨੇਡਾ ਕਬੱਡੀ ਕੱਪ ’ਚੋਂ ਬਾਹਰ ਹੋ ਗਿਆ ਹੈ। ਇਸ ਤੋਂ ਪਹਿਲਾਂ ਕਬੱਡੀ ਵਿਸ਼ਵ ਕੱਪ ਦੇ ਦੂਜੇ ਮੈਚ ’ਚ ਪਾਕਿਸਤਾਨ (34 ਅੰਕ) ਨੂੰ ਅਮਰੀਕਾ (38 ਅੰਕ) ਨੇ 4 ਅੰਕਾਂ ਨਾਲ ਹਰਾਇਆ ਸੀ।
ਇਹ ਖ਼ਬਰ ਵੀ ਪੜ੍ਹੋ : ਰੂਸ ਖਿਲਾਫ਼ ਯੂਕ੍ਰੇਨ ਲਈ ਜੰਗ ਦੇ ਮੈਦਾਨ ’ਚ ਲੜ ਰਹੇ 3 ਭਾਰਤੀ ਵਿਦਿਆਰਥੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8