ਪਿਛਲੇ ਸਾਲ ਤੋਂ ਮਿਸਰ ''ਚ ਗ੍ਰਿਫਤਾਰ ਕੈਨੇਡੀਅਨ ਨੂੰ ਮਿਲੀ ਰਿਹਾਈ

07/02/2020 10:53:32 PM

ਓਟਾਵਾ— ਮਿਸਰ ਨੇ ਕੈਨੇਡੀਅਨ ਇੰਜੀਨੀਅਰ ਯਾਸੀਰ ਅਲਬਾਜ਼ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਉਹ ਕੈਨੇਡਾ ਵਾਪਸ ਪਹੁੰਚ ਗਿਆ ਹੈ। ਇਸ ਦੀ ਜਾਣਕਾਰੀ ਉਸ ਦੇ ਪਰਿਵਾਰ ਨੇ ਕੈਨੇਡਾ ਦੇ ਸਥਾਨਕ ਮੀਡੀਆ ਨੂੰ ਦਿੱਤੀ।

ਮਿਸਰ ਵੱਲੋਂ ਯਾਸੀਰ ਅਲਬਾਜ਼ ਨੂੰ ਫਰਵਰੀ 2019 'ਚ ਉਸ ਦੀ ਇਕ ਕਾਰੋਬਾਰੀ ਯਾਤਰਾ ਖਤਮ ਹੋਣ ਦੇ ਅਖੀਰ 'ਚ ਕਾਹਿਰਾ ਹਵਾਈ ਅੱਡੇ 'ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਰਵਰੀ 'ਚ ਕਿਹਾ ਸੀ ਕਿ ਉਨ੍ਹਾਂ ਨੇ ਮਿਸਰ ਦੇ ਰਾਸ਼ਟਰਪਤੀ ਅਬਦਲ ਫੱਤਾਹ ਅਲ-ਸੀਸੀ ਨਾਲ ਐਡਿਸ ਅਬਾਬਾ 'ਚ ਇਕ ਬੈਠਕ ਦੌਰਾਨ ਅਲਬਾਜ਼ ਦਾ ਮਾਮਲਾ ਉਠਾਇਆ ਸੀ।

ਯਾਸੀਰ ਅਲਬਾਜ਼ ਦੀ ਧੀ ਅਮਲ ਅਹਿਮਦ ਅਲਬਾਜ਼ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ, ''ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਯਾਸੀਰ ਅਲਬਾਜ਼ ਨੂੰ ਮਿਸਰ ਦੇ ਅਧਿਕਾਰੀਆਂ ਨੇ ਰਿਹਾਅ ਕਰ ਦਿੱਤਾ ਹੈ ਅਤੇ ਉਹ ਅੱਜ ਸਵੇਰੇ ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੇ ਹਨ।'' ਅਮਲ ਅਹਿਮਦ ਅਲਬਾਜ਼ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਸਿਹਤ ਕਾਫ਼ੀ ਖਰਾਬ ਹੋ ਗਈ ਹੈ ਅਤੇ ਸਾਡੀ ਸਭ ਤੋਂ ਵੱਡੀ ਤਰਜੀਹ ਉਨ੍ਹਾਂ ਦੀ ਬਹੁਤ ਜ਼ਰੂਰੀ ਡਾਕਟਰੀ ਇਲਾਜ ਹੋਵੇਗੀ।”ਪਰਿਵਾਰ ਨੇ ਪਿਛਲੇ ਸਾਲ ਕਿਹਾ ਸੀ ਕਿ ਅਲਬਾਜ਼ ਦਾ ਪਾਸਪੋਰਟ ਮਿਸਰ ਦੇ ਅਧਿਕਾਰੀਆਂ ਵੱਲੋਂ ਜ਼ਬਤ ਕਰ ਲਿਆ ਗਿਆ ਸੀ, ਜਦੋਂ ਉਹ ਕੈਨੇਡਾ ਜਾਣ ਲਈ ਉਡਾਣ ਭਰਨ ਵਾਲੇ ਸਨ ਅਤੇ ਮਿਸਰ ਦੇ ਇਕ ਅਧਿਕਾਰੀ ਨੇ ਉਸ ਨੂੰ ਦੱਸਿਆ ਸੀ ਕਿ ਉਸ ਦਾ ਨਾਮ ਜਾਂਚ ਦੇ ਦਾਇਰੇ 'ਚ ਹੈ।


Sanjeev

Content Editor

Related News