COVID-19 : ਕੈਨੇਡਾ ਦੀ GDP 'ਚ ਇਤਿਹਾਸਕ ਗਿਰਾਵਟ, ਇੰਨੀ ਡਿੱਗੀ

Tuesday, Jun 30, 2020 - 09:33 PM (IST)

COVID-19 : ਕੈਨੇਡਾ ਦੀ GDP 'ਚ ਇਤਿਹਾਸਕ ਗਿਰਾਵਟ, ਇੰਨੀ ਡਿੱਗੀ

ਓਟਾਵਾ- ਕੋਰੋਨਾ ਵਾਇਰਸ ਮਹਾਮਾਰੀ ਕਾਰਨ ਗੈਰ-ਜ਼ਰੂਰੀ ਕਾਰੋਬਾਰ ਬੰਦ ਰਹਿਣ ਨਾਲ ਕੈਨੇਡਾ ਦੀ ਅਰਥਵਿਵਸਥਾ ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡਾ ਨੇ ਅਪ੍ਰੈਲ ਵਿਚ ਜੀ. ਡੀ. ਪੀ. ਵਿਚ 11.6 ਫੀਸਦੀ ਦੀ ਇਤਿਹਾਸਕ ਗਿਰਾਵਟ ਦਰਜ ਕੀਤੀ ਹੈ। ਕੋਵਿਡ-19 ਸੰਕਟ ਤੋਂ ਪਹਿਲਾਂ ਕੈਨੇਡਾ ਦੀ ਅਰਥਵਿਵਸਥਾ ਨੇ ਪਿਛਲੇ ਸੱਠ ਸਾਲਾਂ ਵਿਚ ਕਿਸੇ ਵੀ ਮਹੀਨੇ ਵਿਚ ਕਦੇ 1.5 ਫੀਸਦੀ ਤੋਂ ਵੱਧ ਗਿਰਾਵਟ ਦਰਜ ਨਹੀਂ ਕੀਤੀ ਸੀ।

ਹਾਲਾਂਕਿ, ਕਾਰੋਬਾਰ ਦੁਬਾਰਾ ਖੁੱਲ੍ਹਣ ਨਾਲ ਮਈ ਵਿਚ ਇਸ ਦੇ ਪਟੜੀ 'ਤੇ ਵਾਪਸ ਪਰਤਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਮਾਰਚ ਵਿਚ ਜੀ. ਡੀ. ਪੀ. 7.5 ਫੀਸਦੀ ਘੱਟ ਰਹੀ ਸੀ।

ਉੱਥੇ ਹੀ, ਅਪ੍ਰੈਲ ਵਿਚ ਨਿਰਮਾਣ ਗਤੀਵਧੀਆਂ ਵਿਚ 22.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦਾ ਕਾਰਨ ਬਹੁਤ ਸਾਰੀਆਂ ਫੈਕਟਰੀਆਂ ਜਾਂ ਤਾਂ ਬੰਦ ਸਨ ਜਾਂ ਕੋਰੋਨਾ ਦੇ ਫੈਲਣ ਨੂੰ ਘੱਟ ਕਰਨ ਲਈ ਜਨਤਕ ਸਿਹਤ ਦੇ ਉਪਾਵਾਂ ਦੇ ਅਨੁਸਾਰ ਉਨ੍ਹਾਂ ਨੇ ਸਮਰੱਥਾ ਘਟਾ ਦਿੱਤੀ ਸੀ। ਇਸ ਤੋਂ ਇਲਾਵਾ ਫੂਡ ਤੇ ਮੇਜ਼ਬਾਨੀ ਸੈਕਟਰ ਨੇ ਇਸ ਦੌਰਾਨ 42.4 ਫੀਸਦੀ ਦੀ ਗਿਰਾਵਟ ਦਰਜ ਕੀਤੀ। ਅਰਥਵਿਵਸਥਾ ਵਿਚ ਵੱਡੀ ਗਿਰਾਵਟ ਦਾ ਮਤਲਬ ਹੈ ਕਿ ਉਤਪਾਦਨ ਅਤੇ ਸੇਵਾਵਾਂ ਵਿਚ ਗਿਰਾਵਟ ਦੇ ਨਾਲ-ਨਾਲ ਬਹੁਤ ਸਾਰੇ ਲੋਕਾਂ ਨੂੰ ਨੌਕਰੀ ਤੋਂ ਵੀ ਹੱਥ ਧੋਣੇ ਪਏ। ਹੁਣ ਕਾਰੋਬਾਰ ਦੁਬਾਰਾ ਖੁੱਲ੍ਹਣੇ ਸ਼ੁਰੂ ਹੋ ਗਏ ਹਨ ਅਤੇ ਮੰਗ ਵਿਚ ਵੀ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ, ਜਿਸ ਨਾਲ ਅੱਗੇ ਚੱਲ ਕੇ ਇਕਨੋਮੀ ਵੀ ਹੌਲੀ-ਹੌਲੀ ਪਟੜੀ 'ਤੇ ਪਰਤੇਗੀ। ਹੁਣ ਮਈ ਦੇ ਡਾਟਾ ਤੋਂ ਹੀ ਪਤਾ ਲੱਗੇਗਾ ਕਿ ਅਰਥਵਿਵਸਥਾ ਕਿੰਨੀ ਕੁ ਸੁਧਰ ਰਹੀ ਹੈ।
 


author

Sanjeev

Content Editor

Related News