ਕੈਲਗਰੀ ਰੈਸਟੋਰੈਂਟ ਤੇ ਫਿਟਨੈੱਸ ਕਲੱਬ ਹੋਏ ਬੰਦ, ਜਾਣੋ ਕੀ ਹੈ ਵਜ੍ਹਾ

07/17/2020 2:44:18 PM

ਕੈਲਗਰੀ— ਰੈਸਟੋਰੈਂਟ ਤੇ ਫਿਟਨੈੱਸ ਕਲੱਬਾਂ ਨਾਲ ਕੋਵਿਡ-19 ਦੇ ਕਈ ਮਾਮਲੇ ਜੁੜੇ ਹੋਣ ਕਾਰਨ ਅਲਬਰਟਾ ਜਲਦ ਹੀ ਸਖ਼ਤ ਕਦਮਾਂ ਦੀ ਦੁਬਾਰਾ ਘੋਸ਼ਣਾ ਕਰ ਸਕਦਾ ਹੈ, ਇਸ ਚਿੰਤਾ ਵਿਚਕਾਰ ਕਈ ਕੈਲਗਰੀ ਰੈਸਟੋਰੈਂਟਾਂ ਤੇ ਫਿਟਨੈੱਸ ਕਲੱਬਾਂ ਨੇ ਖੁੱਲ੍ਹਣਾ ਬੰਦ ਕਰ ਦਿੱਤਾ ਹੈ।

ਸਿਹਤ ਵਿਭਾਗ ਮੁਤਾਬਕ, ਕੋਵਿਡ-19 ਦੇ ਪੰਜ ਮਾਮਲੇ ਕੈਕਟਸ ਕਲੱਬ ਨਾਲ ਲਿੰਕਡ ਹਨ। ਇਸੇ ਤਰ੍ਹਾਂ ਦੋ ਮਾਮਲੇ ਰਾਈਡ ਸਾਈਕਲ ਕਲੱਬ ਨਾਲ ਸੰਬੰਧਤ ਹਨ।

ਇਸ ਦੇ ਮੱਦੇਨਜ਼ਰ ਕਈ ਕਾਰੋਬਾਰਾਂ ਨੇ ਫਿਟਨੈੱਸ ਕਲੱਬ ਤੇ ਰੈਸਟੋਰੈਂਟ ਅਸਥਾਈ ਤੌਰ 'ਤੇ ਬੰਦ ਕਰਨ ਦਾ ਫੈਸਲਾ ਕੀਤਾ ਹੈ ਅਤੇ ਹਾਲ ਹੀ 'ਚ ਇਨ੍ਹਾਂ ਦਾ ਦੌਰਾ ਕਰ ਚੁੱਕੇ ਲੋਕਾਂ ਨੂੰ ਆਪਣੀ ਕੋਵਿਡ-19 ਜਾਂਚ ਕਰਾਉਣ ਦੀ ਸਲਾਹ ਦਿੱਤੀ ਹੈ। ਕੈਕਟਸ ਕਲੱਬ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ, ''ਹਾਲਾਂਕਿ, ਅਲਬਰਟਾ ਹੈਲਥ ਸਰਵਿਸਿਜਜ਼ ਨੇ ਕਾਰੋਬਾਰਾਂ ਨੂੰ ਬੰਦ ਕਰਨ ਦਾ ਹੁਕਮ ਨਹੀਂ ਦਿੱਤਾ ਹੈ ਪਰ ਅਸੀਂ ਹਰ ਇਕ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਵੈ-ਇੱਛਤ ਤੌਰ 'ਤੇ ਬੰਦ ਕਰਨ ਦਾ ਫੈਸਲਾ ਕੀਤਾ ਹੈ।'' ਉੱਥੇ ਹੀ, ਰੈਸਟੋਰੈਂਟ ਚੰਗੀ ਤਰ੍ਹਾਂ ਸਾਫ-ਸਫਾਈ ਲਈ ਬੰਦ ਰਹਿਣਗੇ ਅਤੇ ਅਗਲੇ ਹਫਤੇ ਦੁਬਾਰਾ ਖੁੱਲ੍ਹਣਗੇ। ਜਿਨ੍ਹਾਂ ਲੋਕਾਂ ਨੇ ਸਟੀਫਨ ਅਵੈਨਿਊ 'ਚ ਕੈਕਟਸ ਕਲੱਬ ਰੈਸਟੋਰੈਂਟ ਦਾ ਦੌਰਾ 2 ਜੁਲਾਈ ਅਤੇ 10 ਜੁਲਾਈ ਵਿਚਕਾਰ ਕੀਤਾ ਹੈ ਉਨ੍ਹਾਂ ਨੂੰ ਜਾਂਚ ਕਰਾਉਣ ਦੀ ਸਲਾਹ ਦਿੱਤੀ ਗਈ ਹੈ।


Sanjeev

Content Editor

Related News