ਕੈਨੇਡਾ ਤੋਂ ਬ੍ਰਿਟੇਨ ਜਾਣਾ ਹੈ ਘੁੰਮਣ ਤਾਂ ਪਹਿਲਾਂ ਜਾਣ ਲਓ ਨਵਾਂ ਨਿਯਮ

07/03/2020 11:00:07 PM

ਟੋਰਾਂਟੋ— ਬ੍ਰਿਟੇਨ ਨੇ ਦਰਜਨਾਂ ਦੇਸ਼ਾਂ ਦੇ ਯਾਤਰੀਆਂ ਨੂੰ ਉੱਥੇ ਪਹੁੰਚਣ 'ਤੇ 14 ਦਿਨ ਦੇ ਇਕਾਂਤਵਾਸ ਨਿਯਮ 'ਚ ਢਿੱਲ ਦਿੱਤੀ ਹੈ ਪਰ ਕੈਨੇਡਾ ਅਤੇ ਅਮਰੀਕਾ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ।

ਇਸ ਦਾ ਮਤਲਬ ਹੈ ਕਿ ਕੈਨੇਡਾ ਤੋਂ ਬ੍ਰਿਟੇਨ ਜਾਣ 'ਤੇ ਤੁਹਾਨੂੰ 14 ਦਿਨ ਤੁਹਾਨੂੰ ਖੁਦ ਨੂੰ ਕੁਆਰੰਟੀਨ ਰੱਖਣਾ ਪਵੇਗਾ। ਬ੍ਰਿਟੇਨ ਦਾ ਕਹਿਣਾ ਹੈ ਕਿ ਉਸ ਨੇ ਉਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਛੋਟ ਦਿੱਤੀ ਹੈ, ਜਿੱਥੇ ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟ ਹੈ। ਇਹ ਨਿਯਮ 10 ਜੁਲਾਈ ਤੋਂ ਲਾਗੂ ਹੋਵੇਗਾ।

ਜਿਨ੍ਹਾਂ ਦੇਸ਼ਾਂ ਨੂੰ ਛੋਟ ਦਿੱਤੀ ਗਈ ਹੈ ਉਨ੍ਹਾਂ 'ਚੋਂ ਕੁਝ ਜਰਮਨੀ, ਫਰਾਂਸ, ਸਪੇਨ, ਇਟਲੀ, ਗ੍ਰੀਸ, ਬੈਲਜੀਅਮ, ਆਸਟਰੇਲੀਆ ਅਤੇ ਨਿਊਜ਼ੀਲੈਂਡ ਹਨ। ਇਸ ਸੂਚੀ 'ਚ ਕੈਨੇਡਾ ਤੇ ਅਮਰੀਕਾ ਦਾ ਨਾਂ ਸ਼ਾਮਲ ਨਹੀਂ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਅਮਰੀਕਾ ਦੁਨੀਆ ਦਾ ਇਸ ਵਕਤ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਸ਼ੁੱਕਰਵਾਰ ਨੂੰ ਅਮਰੀਕਾ ਨੇ ਰਿਕਾਰਡ 52,300 ਨਵੇਂ ਮਾਮਲੇ ਦਰਜ ਕੀਤੇ ਹਨ ਅਤੇ ਇਸ ਦੇ 50 ਸੂਬਿਆਂ 'ਚੋਂ 40 'ਚ ਕੋਵਿਡ-19 ਦੇ ਮਾਮਲੇ ਹਨ। ਹਾਲਾਂਕਿ, ਦੂਜੇ ਪਾਸੇ ਕੈਨੇਡਾ 'ਚ ਹਾਲ ਹੀ ਦੇ ਹਫਤਿਆਂ 'ਚ ਨਵੇਂ ਮਾਮਲਿਆਂ 'ਚ ਗਿਰਾਵਟ ਵੇਖੀ ਗਈ ਹੈ।

ਗੌਰਤਲਬ ਹੈ ਕਿ ਬ੍ਰਿਟੇਨ ਨੇ ਇਸ ਤੱਥ ਦੇ ਬਾਵਜੂਦ ਯਾਤਰਾ ਪਾਬੰਦੀਆਂ 'ਚ ਢਿੱਲ ਦਿੱਤੀ ਹੈ ਕਿ ਕੋਰੋਨਾ ਵਾਇਰਸ ਕਾਰਨ ਯੂ. ਕੇ. 'ਚ ਵੀ 44,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਮਾਮਲੇ 'ਚ ਇਹ ਸਿਰਫ ਅਮਰੀਕਾ ਤੇ ਬ੍ਰਾਜ਼ੀਲ ਤੋਂ ਹੀ ਪਿੱਛੇ ਹੈ।


Sanjeev

Content Editor

Related News