82 ਫ਼ੀਸਦੀ ਕੈਨੇਡੀਅਨਾਂ ਨੇ ਸਰਵੇਖਣ 'ਚ ਕੀਤਾ ਦਾਅਵਾ, ਮੰਦੀ 'ਚ ਹੈ ਦੇਸ਼

01/09/2024 12:08:45 PM

ਟੋਰਾਂਟੋ- ਜ਼ਿਆਦਾਤਰ ਕੈਨੇਡੀਅਨ 2024 ਵਿਚ ਅਰਥਵਿਵਸਥਾ ਦੇ ਦ੍ਰਿਸ਼ਟੀਕੋਣ ਦੇ ਨਾਲ-ਨਾਲ ਆਪਣੇ ਖ਼ਰਚਿਆਂ ਨੂੰ ਲੈ ਕੇ ਚਿੰਤਾ (ਨਿਰਾਸ਼ਾਵਾਦ) ਵਿਚ ਹਨ। ਇਹ ਗੱਲ ਇਕ ਨਵੇਂ ਸਰਵੇਖਣ ਵਿਚ ਸਾਹਮਣੇ ਆਈ ਹੈ। 'ਪੋਲਾਰਾ ਸਟ੍ਰੈਟੇਜਿਕ ਇਨਸਾਈਟਸ' ਵੱਲੋਂ ਕਰਵਾਏ ਗਏ ਆਨਲਾਈਨ ਸਰਵੇਖਣ ਵਿੱਚ ਪਾਇਆ ਗਿਆ ਕਿ 52 ਫ਼ੀਸਦੀ ਉੱਤਰਦਾਤਾ ਮੰਨਦੇ ਹਨ ਕਿ ਇਸ ਸਾਲ ਕੈਨੇਡੀਅਨ ਅਰਥਵਿਵਸਥਾ ਵਿਗੜ ਜਾਵੇਗੀ, ਜਦੋਂ ਕਿ 24 ਫ਼ੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਰਥਵਿਵਸਥਾ ਨਹੀਂ ਬਦਲੇਗੀ ਅਤੇ 15 ਫ਼ੀਸਦੀ ਦਾ ਮੰਨਣਾ ਹੈ ਕਿ ਇਸ ਵਿੱਚ ਸੁਧਾਰ ਹੋਵੇਗਾ। ਸਰਵੇਖਣ ਵਿਚ ਦੇਖਿਆ ਗਿਆ ਕਿ ਕੈਨੇਡੀਅਨ ਆਰਥਿਕਤਾ ਦੀ ਸਥਿਤੀ ਬਾਰੇ ਕਿਊਬਿਕ ਸਭ ਤੋਂ ਵੱਧ ਅਤੇ ਓਨਟਾਰੀਓ ਵਿੱਚ ਸਭ ਤੋਂ ਘੱਟ ਲੋਕ ਨਿਰਾਸ਼ਾਵਾਦੀ ਸਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸੈਲਾਨੀਆਂ ਨਾਲ ਭਰੀ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 25 ਲੋਕਾਂ ਦੀ ਮੌਤ

ਇਸ ਤੋਂ ਇਲਾਵਾ, ਦੇਸ਼ ਭਰ ਵਿੱਚ 82 ਫ਼ੀਸਦੀ ਕੈਨੇਡੀਅਨਾਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਕੈਨੇਡਾ ਮੰਦੀ ਵਿੱਚ ਹੈ। ਪੋਲਾਰਾ ਦਾ ਕਹਿਣਾ ਹੈ ਕਿ 2001 ਵਿੱਚ ਇਸ ਸਵਾਲ 'ਤੇ ਪੋਲਿੰਗ ਸ਼ੁਰੂ ਹੋਣ ਤੋਂ ਬਾਅਦ ਇਹ ਤੀਜਾ ਸਭ ਤੋਂ ਉੱਚਾ ਅੰਕ ਹੈ। ਕੁਝ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਪਹਿਲਾਂ ਹੀ ਪ੍ਰਤੀ ਵਿਅਕਤੀ ਆਧਾਰ 'ਤੇ ਮੰਦੀ ਵਿੱਚ ਹੈ, ਕਿਉਂਕਿ ਇਮੀਗ੍ਰੇਸ਼ਨ ਨੇ ਕੈਨੇਡਾ ਦੇ ਸਕਾਰਾਤਮਕ ਆਰਥਿਕ ਵਿਕਾਸ ਨੂੰ ਕਾਫ਼ੀ ਹੱਦ ਤੱਕ ਪ੍ਰੇਿਰਤ ਕੀਤਾ ਹੈ। ਲਗਭਗ ਅੱਧੇ (46 ਫ਼ੀਸਦੀ) ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ 2024 ਵਿੱਚ ਵਿੱਤੀ ਤੌਰ 'ਤੇ ਪਿੱਛੇ ਰਹਿਣ ਦੀ ਉਮੀਦ ਹੈ, ਜਦੋਂ ਕਿ 38 ਫ਼ੀਸਦੀ ਨੇ ਰਫ਼ਤਾਰ ਬਣਾਈ ਰੱਖਣ ਦੀ ਉਮੀਦ ਕੀਤੀ ਅਤੇ 8 ਫ਼ੀਸਦੀ ਮੰਨਦੇ ਹਨ ਕਿ ਉਹ ਰਫਤਾਰ ਨੂੰ ਬਰਕਰਾਰ ਰੱਖਣ ਤੋਂ ਕਿਤੇ ਜ਼ਿਆਦਾ ਅੱਗੇ ਰਹਿਣਗੇ। ਕਰਿਆਨੇ ਦੀਆਂ ਕੀਮਤਾਂ ਵੀ ਕੈਨੇਡੀਅਨਾਂ ਲਈ ਸਭ ਤੋਂ ਵੱਡੀ ਵਿੱਤੀ ਚਿੰਤਾ ਬਣੀਆਂ ਹੋਈਆਂ ਹਨ। 44 ਫ਼ੀਸਦੀ ਨੇ ਭੋਜਨ ਦੇ ਖਰਚਿਆਂ ਨੂੰ ਤਣਾਅ ਦਾ ਇੱਕ ਪ੍ਰਮੁੱਖ ਸਰੋਤ ਮੰਨਿਆ ਹੈ। ਇਸ ਤੋਂ ਬਾਅਦ ਰਿਹਾਇਸ਼ੀ ਖਰਚੇ, ਗੈਸ ਦੀਆਂ ਕੀਮਤਾਂ ਅਤੇ ਹੀਟਿੰਗ ਬਿੱਲ ਆਉਂਦੇ ਹਨ। ਗੈਸ ਦੀਆਂ ਕੀਮਤਾਂ ਬਾਰੇ ਤਣਾਅ ਪਿਛਲੇ ਸਾਲ ਤੋਂ ਘੱਟ ਗਿਆ ਹੈ, ਕਿਉਂਕਿ ਗੈਸ ਦੀਆਂ ਕੀਮਤਾਂ ਜੂਨ 2022 ਵਿੱਚ ਸਿਖਰ 'ਤੇ ਪਹੁੰਚਣ ਤੋਂ ਬਾਅਦ ਬਹੁਤ ਘੱਟ ਗਈਆਂ ਹਨ, ਜ਼ਿਆਦਾਤਰ ਸ਼ਹਿਰਾਂ ਵਿੱਚ ਇਹ 2 ਡਾਲਰ ਪ੍ਰਤੀ ਲੀਟਰ ਤੋਂ ਵੱਧ ਗਈਆਂ ਹਨ।

ਇਹ ਵੀ ਪੜ੍ਹੋ: ਔਰਤ ਨੂੰ ਮਾਰਨ ਤੋਂ ਬਾਅਦ ਵੀ ਕਰਦੇ ਰਹੇ ਬਲਾਤਕਾਰ, ਹਮਲੇ 'ਚ ਬਚੇ ਸ਼ਖ਼ਸ ਨੇ ਬਿਆਨ ਕੀਤੀ ਹਮਾਸ ਦੀ ਬੇਰਹਿਮੀ

ਕਰਿਆਨੇ ਦੀਆਂ ਦੁਕਾਨਾਂ 'ਤੇ ਭੋਜਨ ਦੀ ਕੀਮਤ ਸਾਰੇ ਖੇਤਰਾਂ ਅਤੇ ਉਮਰ ਸਮੂਹਾਂ ਵਿੱਚ ਇੱਕ ਪ੍ਰਮੁੱਖ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ, ਅਟਲਾਂਟਿਕ ਕੈਨੇਡਾ ਦੇ ਲੋਕ ਦੂਜੇ ਖੇਤਰਾਂ ਨਾਲੋਂ ਘਰਾਂ ਦੇ ਹੀਟਿੰਗ ਬਿੱਲਾਂ ਨੂੰ ਲੈ ਕੇ ਜ਼ਿਆਦਾ ਚਿੰਤਤ ਹਨ। 37 ਫ਼ੀਸਦੀ ਅਟਲਾਂਟਿਕ ਨਿਵਾਸੀਆਂ ਨੇ ਕਿਹਾ ਕਿ ਇਹ ਤਣਾਅ ਦਾ ਇੱਕ ਵੱਡਾ ਸਰੋਤ ਹੈ। ਅਟਲਾਂਟਿਕ ਕੈਨੇਡਾ ਵਿੱਚ, ਲਗਭਗ ਇੱਕ ਤਿਹਾਈ ਘਰ ਘਰੇਲੂ ਹੀਟਿੰਗ ਤੇਲ 'ਤੇ ਨਿਰਭਰ ਕਰਦੇ ਹਨ, ਜੋ ਕਿ ਕੈਨੇਡਾ ਦੇ ਹੋਰ ਹਿੱਸਿਆਂ ਵਿੱਚ ਅਸਧਾਰਨ ਹੈ ਅਤੇ ਘਰ ਦੀਆਂ ਹੀਟਿੰਗ ਪ੍ਰਣਾਲੀਆਂ ਦੀਆਂ ਹੋਰ ਕਿਸਮਾਂ ਨਾਲੋਂ ਵਧੇਰੇ ਮਹਿੰਗਾ ਹੈ। ਨੌਜਵਾਨ ਕੈਨੇਡੀਅਨ ਵੀ ਹਾਊਸਿੰਗ ਖ਼ਰਚਿਆਂ ਨੂੰ ਇੱਕ ਪ੍ਰਮੁੱਖ ਤਣਾਅ ਮੰਨਦੇ ਹਨ। 18 ਤੋਂ 34 ਸਾਲ ਦੀ ਉਮਰ ਦੇ ਉੱਤਰਦਾਤਾਵਾਂ ਵਿੱਚੋਂ, 45 ਫ਼ੀਸਦੀ ਨੇ ਕਿਹਾ ਕਿ ਇਹ ਤਣਾਅ ਦਾ ਇੱਕ ਵੱਡਾ ਸਰੋਤ ਹੈ, ਜਦੋਂ ਕਿ 65 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚੋਂ ਸਿਰਫ਼ 19 ਫ਼ੀਸਦੀ ਨੇ ਇਹੀ ਗੱਲ ਕਹੀ।

ਇਹ ਵੀ ਪੜ੍ਹੋ: ਕੈਨੇਡਾ IRGC ਨੂੰ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ 'ਤੇ ਕਰ ਰਿਹੈ ਵਿਚਾਰ: PM ਟਰੂਡੋ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News