ਓਂਟਾਰੀਓ ਦੀ 76 ਸਾਲਾ ਬੇਬੇ ਦੀ ਕੋਰੋਨਾ ਨੂੰ ਮਾਤ, 87 ਦਿਨਾਂ ਪਿੱਛੋਂ ਘਰ ਪਰਤੀ

07/03/2020 4:24:34 PM

ਟੋਰਾਂਟੋ— ਕੋਵਿਡ-19 ਯਾਨੀ ਕੋਰੋਨਾ ਵਾਇਰਸ ਨਾਲ ਲੜਾਈ ਲਈ ਹਸਪਤਾਲ 'ਚ 87 ਦਿਨ ਦਾਖਲ ਰਹਿਣ ਤੋਂ ਬਾਅਦ ਓਂਟਾਰੀਓ ਦੀ ਇਕ 76 ਸਾਲਾ ਬੇਬੇ ਨੂੰ ਆਖਰਕਾਰ ਛੁੱਟੀ ਦੇ ਦਿੱਤੀ ਗਈ ਹੈ। ਜੇਸੀ ਜੈਕਬਜ਼ ਨੂੰ ਵੀਰਵਾਰ ਸਵੇਰੇ ਛੁੱਟੀ ਦਿੱਤੀ ਗਈ।

ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਤਾੜੀਆਂ ਵਜਾ ਕੇ ਵਿਦਾਈ ਦਿੱਤੀ। 76 ਸਾਲਾ ਬੇਬੇ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਜ਼ਿੰਦਗੀ ਦੀ ਲੜਾਈ ਲੜਨ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਹੈ ਤਾਂ ਉਹ ਘਬਰਾ ਗਈ ਸੀ ਕਿ ਪਤਾ ਨਹੀਂ ਕੀ ਹੋ ਗਿਆ।

ਉਨ੍ਹਾਂ ਕਿਹਾ, ''ਹਸਪਤਾਲ ਦੇ ਅੰਦਰੋਂ ਨਿਕਲਣ 'ਤੇ ਬਾਹਰ ਲੋਕਾਂ ਨੂੰ ਦੇਖ ਮੈਂ ਹੋਰ ਸੋਚ 'ਚ ਪੈ ਗਈ ਕਿ ਕੀ ਚੱਲ ਰਿਹਾ ਹੈ ਅਤੇ ਪਤਾ ਲੱਗਾ ਕਿ ਇਹ ਮੇਰੇ ਲਈ ਖੜ੍ਹੇ ਹਨ ਤਾਂ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ।''

76 ਸਾਲਾ ਜੇਸੀ ਜੈਕਬਜ਼ 8 ਅਪ੍ਰੈਲ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਸੀ। ਉਹ ਵੈਂਟੀਲੇਟਰ 'ਤੇ ਸੀ ਅਤੇ ਇਕ ਮਹੀਨੇ ਤੋਂ ਆਪਣੇ ਪਰਿਵਾਰ ਨਾਲ ਬਿਲਕੁਲ ਵੀ ਗੱਲਬਾਤ ਨਹੀਂ ਕਰ ਪਾ ਰਹੀ ਸੀ। ਉਨ੍ਹਾਂ ਦੀ ਧੀ ਲੀਜ਼ਾ ਫਰੈਂਕ ਨੇ ਕਿਹਾ ਕਿ ਇਹ ਬਹੁਤ ਡਰਾਉਣੇ ਦਿਨ ਸਨ, ਸਾਨੂੰ ਕਈ ਵਾਰ ਡਰ ਲੱਗਾ ਕਿ ਅਸੀਂ ਬੇਬੇ ਨੂੰ ਖੋਹ ਦੇਵਾਂਗੇ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਮਹਾਮਾਰੀ ਸ਼ੁਰੂ ਹੋਣ ਤੋਂ ਹੁਣ ਤੱਕ ਤਕਰੀਬਨ 68,000 ਕੋਰੋਨਾ ਪਾਜ਼ੀਟਿਵ ਮਰੀਜ਼ ਠੀਕ ਹੋ ਚੁੱਕੇ ਹਨ। ਇਕੱਲੇ ਓਂਟਾਰੀਓ 'ਚ ਹੀ 30,000 ਲੋਕ ਕੋਵਿਡ-19 ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਫਿਲਹਾਲ ਇਸ ਦਾ ਖਤਰਾ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ ਪਰ ਮਾਮਲੇ ਘੱਟ ਰਹੇ ਹਨ।


Sanjeev

Content Editor

Related News