30ਵਾਂ ਕੈਨੇਡਾ ਕਬੱਡੀ ਕੱਪ : ਕੈਨੇਡਾ ਈਸਟ ਤੇ ਅਮਰੀਕਾ ਦੀਆਂ ਟੀਮਾਂ ਨੇ ਪਾਈ ਧੱਕ, ਜਿੱਤੇ ਮੈਚ
Sunday, Aug 13, 2023 - 01:19 AM (IST)

ਇੰਟਰਨੈਸ਼ਨਲ ਡੈਸਕ (ਰਮਨਦੀਪ ਸਿੰਘ ਸੋਢੀ) : ਕੈਨੇਡਾ ਵਿਖੇ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ 30ਵੇਂ ਕੈਨੇਡਾ ਕਬੱਡੀ ਕੱਪ ਦਾ ਸ਼ਾਨਦਾਰ ਆਗ਼ਾਜ਼ ਹੋ ਗਿਆ ਹੈ। ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ’ਚ ਵਿਸ਼ਵ ਕੱਪ ਦਾ ਪਹਿਲਾ ਮੈਚ ਕੈਨੇਡਾ ਈਸਟ ਤੇ ਇੰਗਲੈਂਡ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਇਸ ਮੈਚ ਦੌਰਾਨ ਕੈਨੇਡਾ ਈਸਟ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ ਤੇ ਇੰਗਲੈਂਡ ਦੇ 33 ਪੁਆਇੰਟਸ ਦੇ ਮੁਕਾਬਲੇ 48 ਅੰਕਾਂ ਨਾਲ ਮੈਚ ਜਿੱਤ ਲਿਆ।
ਇਹ ਖ਼ਬਰ ਵੀ ਪੜ੍ਹੋ :ਜਾਇਸਵਾਲ ਤੇ ਗਿੱਲ ਦੇ ਸ਼ਾਨਦਾਰ ਅਰਧ ਸੈਂਕੜੇ, ਭਾਰਤ ਜਿੱਤਿਆ, ਸੀਰੀਜ਼ 2-2 ਨਾਲ ਕੀਤੀ ਬਰਾਬਰ
ਇਸ ਤੋਂ ਬਾਅਦ ਕਬੱਡੀ ਵਿਸ਼ਵ ਕੱਪ ਦਾ ਦੂਜਾ ਮੈਚ ਅਮਰੀਕਾ ਤੇ ਪਾਕਿਸਤਾਨ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ’ਚ ਅਮਰੀਕਾ ਦੀ ਟੀਮ ਦੇ ਖਿਡਾਰੀਆਂ ਨੇ ਧੱਕ ਪਾਈ ਤੇ ਵਧੀਆ ਖੇਡ ਦਿਖਾਈ। ਇਸ ਮੈਚ ’ਚ ਪਾਕਿਸਤਾਨ ਦੇ 34 ਪੁਆਇੰਟਸ ਦੇ ਮੁਕਾਬਲੇ ਅਮਰੀਕਾ ਨੇ 38 ਪੁਆਇੰਟਸ ਬਣਾ ਕੇ ਮੈਚ ਜਿੱਤ ਲਿਆ।
ਇਹ ਖ਼ਬਰ ਵੀ ਪੜ੍ਹੋ : ਭਾਰਤ ਨੇ ਤੋੜਿਆ ਪਾਕਿਸਤਾਨ ਦਾ ਰਿਕਾਰਡ, ਮਲੇਸ਼ੀਆ ਨੂੰ ਹਰਾ ਕੇ ਚੌਥੀ ਵਾਰ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫੀ
ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ’ਚ ਕੁੱਲ 6 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ’ਚ ਪੋਲ-ਏ ’ਚ ਕੈਨੇਡਾ ਈਸਟ, ਇੰਗਲੈਂਡ, ਕੈਨੇਡਾ ਵੈਸਟ ਤੇ ਪੋਲ-ਬੀ ’ਚ ਯੂ. ਐੱਸ. ਏ., ਪਾਕਿਸਤਾਨ ਤੇ ਭਾਰਤ ਹਨ। ਖ਼ਾਸ ਗੱਲ ਇਹ ਹੈ ਕਿ ਤਕਰੀਬਨ ਇਕ ਦਹਾਕੇ ਬਾਅਦ ਪਾਕਿਸਤਾਨ ਦੀ ਟੀਮ ਵੀ ਹਿੱਸਾ ਲੈ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਰੂਸ ਖਿਲਾਫ਼ ਯੂਕ੍ਰੇਨ ਲਈ ਜੰਗ ਦੇ ਮੈਦਾਨ ’ਚ ਲੜ ਰਹੇ 3 ਭਾਰਤੀ ਵਿਦਿਆਰਥੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8