COVID-19 ਸੰਕਟ Zoom ਲਈ ਬਣਿਆ ਵਰਦਾਨ, ਇਨਕਮ ਹੋ ਗਈ ਦੁੱਗਣੀ

Wednesday, Jun 03, 2020 - 09:40 PM (IST)

COVID-19 ਸੰਕਟ Zoom ਲਈ ਬਣਿਆ ਵਰਦਾਨ, ਇਨਕਮ ਹੋ ਗਈ ਦੁੱਗਣੀ

ਸੈਨ ਰਾਮੋਨ— ਕੋਵਿਡ-19 ਸੰਕਟ ਜੂਮ ਵੀਡੀਓ ਕਮਿਊਨੀਕੇਸ਼ਨਸ ਲਈ ਵਰਦਾਨ ਸਾਬਤ ਹੋ ਰਿਹਾ ਹੈ। ਆਨਲਾਈਨ ਸੰਮੇਲਨ, ਦਫਤਰੀ ਮੀਟਿੰਗ, ਪੜ੍ਹਾਈ, ਦੋਸਤਾਂ ਤੇ ਪਰਿਵਾਰਾਂ ਨਾਲ ਗੱਲਬਾਤ ਲਈ ਇਸ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ। ਇਸ ਨਾਲ ਕੰਪਨੀ ਦਾ ਕਾਰੋਬਾਰ ਵੱਧ-ਫੁਲ ਰਿਹਾ ਹੈ।

ਪਹਿਲੀ ਤਿਮਾਹੀ 'ਚ ਜੂਮ ਵੀਡੀਓ ਕਮਿਊਨੀਕੇਸ਼ਨਸ ਦੀ ਆਮਦਨ ਸਾਲਾਨਾ ਆਧਾਰ 'ਤੇ ਦੁੱਗਣੀ ਤੋਂ ਵੀ ਜ਼ਿਆਦਾ ਰਹੀ। ਹਾਲ ਫਿਲਹਾਲ ਤੱਕ ਕੰਪਨੀਆਂ ਦੀ ਸੂਚੀ 'ਚ ਇਹ ਕੋਈ ਲੋਕ ਪ੍ਰਸਿੱਧ ਨਹੀਂ ਸੀ ਪਰ ਇਸ ਦੀ ਵਰਤੋਂ ਵਧਣ ਨਾਲ ਇਹ ਸੁਰਖੀਆਂ 'ਚ ਆ ਰਹੀ ਹੈ।
ਜੂਮ ਦੀ ਆਦਮਨ ਉਸ ਦੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਸਾਲਾਨਾ ਆਧਾਰ 'ਤੇ ਦੁੱਗਣੀ ਤੋਂ ਵੀ ਜ਼ਿਆਦਾ ਹੋ ਕੇ 32.8 ਕਰੋੜ ਡਾਲਰ 'ਤੇ ਪਹੁੰਚ ਗਈ। ਇਸ ਨਾਲ ਕੰਪਨੀ ਦਾ ਮੁਨਾਫਾ ਵੱਧ ਕੇ 2.7 ਕਰੋੜ ਡਾਲਰ ਰਿਹਾ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ 1,98,000 ਡਾਲਰ ਸੀ। ਇੰਨਾ ਹੀ ਨਹੀਂ ਵਾਲ ਸਟ੍ਰੀਟ 'ਚ ਵੀ ਕੰਪਨੀ ਦੇ ਸ਼ੇਅਰਾਂ ਦੀ ਕੀਮਤਾਂ 'ਚ ਤਿੰਨ ਗੁਣਾ ਤੋਂ ਵੱਧ ਦਾ ਉਛਾਲ ਆਇਆ ਹੈ। ਮੰਗਲਵਾਰ ਨੂੰ ਇਸ ਦੇ ਸ਼ੇਅਰਾਂ 'ਚ ਆਈ ਤੇਜ਼ੀ ਨਾਲ ਉਸ ਦਾ ਬਾਜ਼ਾਰ ਪੂੰਜੀਕਰਨ 59 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਜੂਮ ਦੇ ਸੀ. ਈ. ਓ. (ਮੁੱਖ ਕਾਰਜਕਾਰੀ ਅਧਿਕਾਰੀ) ਐਰਿਕ ਯੂਆਨ ਨੇ ਕਿਹਾ ਕਿ ਵੀਡੀਓ ਕਾਨਫਰਸਿੰਗ ਇਕ ਮੁੱਖ ਸੇਵਾ ਬਣਨ ਜਾ ਰਹੀ ਹੈ। ਕਾਰੋਬਾਰ ਵਧਣ ਦੇ ਨਾਲ ਜੂਮ ਨੇ ਚਾਲੂ ਤਿਮਾਹੀ ਯਾਨੀ ਮਈ-ਜੁਲਾਈ 'ਚ 50 ਕਰੋੜ ਡਾਲਰ ਆਮਦਨ ਦਾ ਅੰਦਾਜ਼ਾ ਜਤਾਇਆ ਹੈ। ਇਹ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ ਚਾਰ ਗੁਣਾ ਜ਼ਿਆਦਾ ਹੈ।


author

Sanjeev

Content Editor

Related News