Zomato ਦੇ IPO ਦੀ ਜ਼ੋਰਦਾਰ ਸ਼ੁਰੂਆਤ, 1 ਲੱਖ ਕਰੋੜ ਰੁਪਏ ਦੇ ਪਾਰ ਪਹੁੰਚਿਆ M-cap

Friday, Jul 23, 2021 - 05:17 PM (IST)

Zomato ਦੇ IPO ਦੀ ਜ਼ੋਰਦਾਰ ਸ਼ੁਰੂਆਤ, 1 ਲੱਖ ਕਰੋੜ ਰੁਪਏ ਦੇ ਪਾਰ ਪਹੁੰਚਿਆ M-cap

ਨਵੀਂ ਦਿੱਲੀ - ਜ਼ੋਮੈਟੋ ਦੇ ਸ਼ੇਅਰ ਸ਼ੁੱਕਰਵਾਰ ਨੂੰ ਪਹਿਲੀ ਵਾਰ ਕਾਰੋਬਾਰ ਦੇ ਦਿਨ 76 ਰੁਪਏ ਦੇ ਇਸ਼ੂ ਮੁੱਲ ਦੇ ਮੁਕਾਬਲੇ ਲਗਭਗ 53 ਫ਼ੀਸਦੀ ਦੇ ਵਾਧੇ ਨਾਲ ਸੂਚੀਬੱਧ ਹੋਏ ਹਨ। ਜ਼ੋਮੈਟੋ ਦੇ ਸ਼ੇਅਰ ਬੰਬਈ ਸਟਾਕ ਐਕਸਚੇਂਜ 'ਤੇ ਇਸ਼ੂ ਮੁੱਲ ਦੇ ਮੁਕਾਬਲੇ 51.31 ਫ਼ੀਸਦੀ ਦੇ ਭਾਰੀ ਵਾਧੇ ਨਾਲ 115 ਰੁਪਏ ਪ੍ਰਤੀ ਸ਼ੇਅਰ ਦੇ ਭਾਅ 'ਤੇ ਸੂਚੀਬੱਧ ਹੋਏ ਹਨ। ਬਾਅਦ ਵਿਚ ਸ਼ੇਅਰ 81.57 ਫ਼ੀਸਦੀ ਦੇ ਵਾਧੇ ਨਾਲ 138 ਰੁਪਏ ਦੇ ਪੱਧਰ 'ਤੇ ਪਹੁੰਚ ਗਏ । ਨੈਸ਼ਨਲ ਸਟਾਕ ਐਕਸਚੇਂਜ 'ਚ ਸ਼ੇਅਰ 52.63 ਫ਼ੀਸਦੀ ਪ੍ਰੀਮੀਅਮ ਦੇ ਨਾਲ 116 ਰੁਪਏ 'ਤੇ ਸੂਚੀਬੱਧ ਹੋਏ। ਪਿਛਲੇ ਹਫ਼ਤੇ ਜ਼ੋਮੈਟੋ ਨੂੰ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ.ਪੀ.ਓ.) ਨੂੰ 38 ਗੁਣਾ ਸਬਸਕ੍ਰਾਈਬ ਮਿਲਿਆ ਸੀ। ਇਸ ਤੋਂ ਪਹਿਲਾਂ ਇਸ ਦੀ ਲਿਸਟਿੰਗ 27 ਜੁਲਾਈ ਨੂੰ ਹੋਣ ਵਾਲੀ ਸੀ ਪਰ ਬਾਅਦ ਵਿਚ ਇਸ ਨੂੰ ਤੈਅ ਸਮੇਂ ਤੋਂ ਪਹਿਲਾਂ ਭਾਵ 23 ਜੁਲਾਈ ਅੱਜ ਹੀ ਲਿਸਟ ਕਰਵਾ ਲਿਆ ਗਿਆ।

ਜ਼ੋਮੈਟੋ ਦਾ M-cap 1 ਲੱਖ ਕਰੋੜ ਰੁਪਏ ਦੇ ਪਾਰ ਪਹੁੰਚਿਆ

ਲਿਸਟਿੰਗ ਤੋਂ ਬਾਅਦ ਜ਼ੋਮੈਟੋ ਦੇ ਸ਼ੇਅਰਾਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਵੇਰੇ ਕੰਪਨੀ ਦੇ ਸ਼ੇਅਰ ਨੈਸ਼ਨਲ ਸਟਾਕ ਐਕਸਚੇਂਜ 'ਤੇ 138.50 ਰੁਪਏ 'ਤੇ ਟ੍ਰੇਡ ਕਰ ਰਹੇ ਸਨ। ਕੰਪਨੀ ਦੇ ਸ਼ੇਅਰਾਂ ਦਾ ਮਾਰਕਿਟ ਕੈਪ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਿਆ ਹੈ। ਮਾਰਕਿਟ ਕੈਪ ਦੇ ਲਿਹਾਜ਼ ਨਾਲ ਇਹ ਭਾਰਤ ਦੀ 45ਵੇਂ ਨੰਬਰ ਦੀ ਕੰਪਨੀ ਬਣ ਚੁੱਕੀ ਹੈ। ਕੰਪਨੀ ਦੇ ਸ਼ੇਅਰ ਆਪਣੇ ਅੱਪਰ  ਸਰਕਟ ਤੱਕ ਪਹੁੰਚਣ ਵਾਲੇ ਹਨ। ਜ਼ੋਮੈਟੋ ਦੇ ਸ਼ੇਅਰਾਂ ਦਾ ਅੱਪਰ ਸਰਕਟ 139.20 ਰੁਪਏ ਹੈ। ਜ਼ੋਮੈਟੋ ਦਾ ਮਾਰਕਿਟ ਕੈਪ ਹੁਣ ਟਾਟਾ ਮੋਟਰਜ਼, ਡਾਬਰ, ਗੋਦਰੇਜ ਕੰਜ਼ਿਊਮਰ, ਸ਼੍ਰੀ ਸੀਮੈਂਟ, ਆਈ.ਓ.ਸੀ. ਅਤੇ ਬੀ.ਪੀ.ਸੀ.ਐੱਲ. ਤੋਂ ਜ਼ਿਆਦਾ ਹੋ ਚੁੱਕਾ ਹੈ। 

ਇਹ ਵੀ ਪੜ੍ਹੋ: Income Tax ਵਿਭਾਗ ਦੇ ਨੋਟਿਸ ਖ਼ਿਲਾਫ਼ ਟੈਕਸਦਾਤਿਆਂ ਵੱਲੋਂ ਹਾਈਕੋਰਟ ਦਾ ਰੁਖ਼, ਦਿੱਤੀ ਚੁਣੌਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News